ਪਤੀ ਰੋਹਨਪ੍ਰੀਤ ਨਾਲ ਮਿਲ ਨੇਹਾ ਕੱਕੜ ਨੇ ਇੰਝ ਮਨਾਇਆ ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਦਾ ਜਸ਼ਨ (ਤਸਵੀਰਾਂ)

Tuesday, May 18, 2021 - 05:50 PM (IST)

ਪਤੀ ਰੋਹਨਪ੍ਰੀਤ ਨਾਲ ਮਿਲ ਨੇਹਾ ਕੱਕੜ ਨੇ ਇੰਝ ਮਨਾਇਆ ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਦਾ ਜਸ਼ਨ (ਤਸਵੀਰਾਂ)

ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਉਹ ਗਾਇਕਾ ਹੈ, ਜਿਸ ਨੇ ਆਪਣੀ ਮਿਹਨਤ ਦੇ ਸਦਕਾ ਤਰੱਕੀ ਦੀਆਂ ਬੁਲੰਦੀਆਂ ਛੂਹਿਆ ਹੈ। ਨੇਹਾ ਕੱਕੜ ਨੂੰ ਅੱਜ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਮਾਤਾ-ਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਕੱਕੜ ਬਹੁਤ ਖੁਸ਼ ਹੈ ਅਤੇ ਆਪਣੇ ਮਾਪਿਆਂ ਨਾਲ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਉਸ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਦੁਆ ਵੀ ਕੀਤੀ। ਨੇਹਾ ਕੱਕੜ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, "ਤੁਹਾਡੇ ਦੋਵਾਂ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ!!"

PunjabKesari

ਨੇਹਾ ਕੱਕੜ ਨੇ ਅੱਗੇ ਲਿਖਿਆ, "ਤੁਸੀਂ ਸਾਨੂੰ ਜਿੰਨਾ ਪਿਆਰ ਦਿੱਤਾ ਸ਼ਾਇਦ ਅਸੀਂ ਉਨ੍ਹਾਂ ਪਿਆਰ ਕਦੇ ਨਾ ਦੇ ਸਕੀਏ। ਬੱਸ ਇਹੀ ਦੁਆ ਹੈ ਮਾਤਾ ਰਾਣੀ ਨੂੰ ਕਿ ਤੁਸੀਂ ਦੋਵੇਂ ਹਮੇਸ਼ਾ ਖੁਸ਼ ਰਹੋ।" 

PunjabKesari

ਨੇਹਾ ਕੱਕੜ ਦੇ ਮਾਪਿਆਂ ਦੀ ਵਿਆਹ ਦੀ ਵਰ੍ਹੇਗੰਢ 'ਤੇ ਪੂਰਾ ਕੱਕੜ ਪਰਿਵਾਰ ਇਕੱਤਰ ਹੋਇਆ। ਨੇਹਾ ਨੇ ਕੱਕੜ ਪਰਿਵਾਰ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਦੀ ਵਰ੍ਹੇਗੰਢ ਮੌਕੇ ਕੇਕ ਵੀ ਕੱਟਿਆ ਗਿਆ। ਉਸ ਦਾ ਪਤੀ ਰੋਹਨਪ੍ਰੀਤ ਵੀ ਨੇਹਾ ਕੱਕੜ ਦੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦੇਣ ਲਈ ਗਿਆ ਸੀ।

PunjabKesari

ਰੋਹਨਪ੍ਰੀਤ ਸਿੰਘ ਨੇ ਕੱਕੜ ਪਰਿਵਾਰ ਦੇ ਇਸ ਜਸ਼ਨ ਦੀਆਂ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ ਅਤੇ ਵਧਾਈਆਂ ਵੀ ਦਿੱਤੀਆਂ ਹਨ।

PunjabKesari

ਇਨ੍ਹਾਂ ਤਸਵੀਰ ਨੂੰ ਸਾਂਝਾ ਕਰਦਿਆਂ ਰੋਹਨਪ੍ਰੀਤ ਸਿੰਘ ਨੇ ਲਿਖਿਆ, "ਹੈਪੀ ਐਨਵਰਸਰੀ ਮੰਮਾ ਜੀ ਪਾਪਾ ਜੀ! ਤੁਸੀਂ ਹਮੇਸ਼ਾ ਇਕੱਠੇ ਰਹੋ, ਖੁਸ਼ ਰਹੋ ਤੇ ਸਿਹਤਮੰਦ ਰਹੋ।"

PunjabKesari

PunjabKesari

PunjabKesari


author

sunita

Content Editor

Related News