ਜਾਵੇਦ ਅਖ਼ਤਰ ਨੇ ਕੀਤੀ ਤਾਰੀਫ਼ ਤਾਂ ਫਿਰ ਟਰੋਲ ਹੋਈ ਸ਼ਨਮੁਖਪ੍ਰਿਆ, ਲੋਕ ਬੋਲੇ ''50 ਰੁਪਏ ਕੱਟੋ ਇਸ ਦੇ ਓਵਰ ਚਿਲਾਉਣ ''ਤੇ''

06/28/2021 6:26:21 PM

ਨਵੀਂ ਦਿੱਲੀ (ਬਿਊਰੋ) : ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ 12 ਦੀ ਇਕ ਕੰਟੈਸਟੈਂਟ ਸ਼ਨਮੁਖਪ੍ਰਿਆ ਸੋਸ਼ਲ ਮੀਡੀਆ 'ਤੇ ਲਗਾਤਾਰ ਅਲੋਚਨਾਵਾਂ ਦਾ ਸ਼ਿਕਾਰ ਹੋ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਸ਼ਨਮੁਖਪ੍ਰਿਆ ਨੂੰ ਉਨ੍ਹਾਂ ਦੀ ਅਲੱਗ ਤਰ੍ਹਾਂ ਦੀ ਗਾਇਕੀ ਕਾਰਨ ਲਗਾਤਾਰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇੰਡੀਅਨ ਆਈਡਲ 12 ਦੇ ਮੰਚ 'ਤੇ ਬਾਲੀਵੁੱਡ ਦੇ ਫੇਮਸ ਲੇਖਕ ਜਾਵੇਦ ਅਖ਼ਤਰ ਪਹੁੰਚੇ ਅਤੇ ਉਨ੍ਹਾਂ ਨੇ ਸ਼ਨਮੁਖਪ੍ਰਿਆ ਦੀ ਖ਼ੂਬ ਤਾਰੀਫ਼ ਕੀਤੀ, ਜਿਸ ਤੋਂ ਬਾਅਦ ਕੰਟੈਸਟੈਂਟ ਇਕ ਵਾਰ ਫਿਰ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ ਅਤੇ ਇੰਨਾ ਹੀ ਨਹੀਂ ਲੋਕ ਜਾਵੇਦ ਅਖ਼ਤਰ ਦੀ ਵੀ ਅਲੋਚਨਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਸਲੀ ਕਿਰਦਾਰ ਭੁੱਲ ਹੀਰੋ ਬਣਨ ਨਿਕਲਿਆ ਇਹ ਵਿਧਾਇਕ, ਲੋਕਾਂ ਨੇ ਪਾਈਆਂ ਲਾਹਨਤਾਂ

PunjabKesari

ਟਵਿੱਟਰ 'ਤੇ ਲੋਕ ਕਈ ਤਰ੍ਹਾਂ ਦੇ ਮੀਮਜ਼ ਸ਼ੇਅਰ ਕਰਕੇ ਸ਼ਨਮੁਖ ਦਾ ਮਜ਼ਾਕ ਉਡਾ ਰਹੇ ਹਨ ਅਤੇ ਉਸ ਨੂੰ ਸੀਜ਼ਨ ਦੀ ਸਭ ਤੋਂ ਬੇਕਾਰ ਕੰਟੈਸਟੈਂਟ ਦੱਸ ਰਹੇ ਹਨ। ਉਥੇ ਹੀ ਸ਼ਨਮੁਖਪ੍ਰਿਆ ਦੀ ਇੰਨੀ ਤਾਰੀਫ਼ ਕਰਨ ਲਈ ਲੋਕ ਜਾਵੇਦ ਅਖ਼ਤਰ ਨੂੰ ਵੀ ਟਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਆਪਣੇ ਟਵਿੱਟਰ 'ਚ ਲਿਖਿਆ ਹੈ, ਜਾਵੇਦ ਅਖ਼ਤਰ ਸਾਹਿਬ ਤੁਹਾਨੂੰ ਪੈਸੇ ਦੇ ਕੇ ਇਨਵਾਈਟ ਕੀਤਾ ਗਿਆ 'ਇੰਡੀਅਨ ਆਈਡਲ 12' 'ਚ ਤਾਂ ਕੀ ਤੁਹਾਨੂੰ ਕੁਝ ਵੀ ਬੋਲਣ ਦਾ ਅਤੇ ਕਿਸੇ ਦੀ ਇਗੋ 'ਤੇ ਸਵਾਲ ਚੁੱਕਣ ਦਾ ਲਾਇਸੈਂਸ ਮਿਲ ਗਿਆ? ਸ਼ਨਮੁਖਪ੍ਰਿਆ ਨੂੰ ਸੁਧਾਰਨ ਦੀ ਥਾਂ ਤੁਸੀਂ ਉਸ ਦੀ ਗਲ਼ਤ ਤਾਰੀਫ਼ ਕਰ ਰਹੇ ਹੋ। ਇਹ ਠੀਕ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਤੇ ਫ਼ਿਲਮ ਨਾਲ ਜੁੜੀਆਂ 6 ਲੜਕੀਆਂ ਸਣੇ 22 ਲੋਕ ਗ੍ਰਿਫ਼ਤਾਰ

PunjabKesari

ਦੱਸ ਦੇਈਏ ਕਿ ਜਾਵੇਦ ਸਾਹਿਬ ਸਪੈਸ਼ਲ ਐਪੀਸੋਡ 'ਚ ਸ਼ਨਮੁਖਪ੍ਰਿਆ ਨੇ ਖ਼ਾਸ ਜਾਵੇਦ ਅਖ਼ਤਰ ਦੀ ਫਰਮਾਈਸ਼ 'ਤੇ 'ਮੈਂ ਹੂੰ ਝੂਮ ਝੂਮ ਝੂਮ ਝੂਮ ਝੂਮਰੂ' ਗਾਣਾ ਗਾਇਆ ਸੀ। ਕੰਟੈਸਟੈਂਟ ਦਾ ਗਾਣਾ ਸੁਣ ਕੇ ਜਾਵੇਦ ਅਖ਼ਤਰ ਹੈਰਾਨ ਰਹਿ ਗਏ ਸੀ। ਸ਼ਨਮੁਖਪ੍ਰਿਆ ਦੀ ਪਰਫਾਰਮੈਂਸ ਤੋਂ ਬਾਅਦ ਜਾਵੇਦ ਅਖ਼ਤਰ ਨੇ ਕਿਹਾ, 'ਮੈਂ ਤੁਹਾਡੇ ਕਈ ਗਾਣੇ ਯੂਟਿਊਬ 'ਤੇ ਦੇਖੇ ਹਨ ਅਤੇ ਅੱਜ ਮੈਂ ਤੁਹਾਨੂੰ ਲਾਈਵ ਗਾਉਂਦੇ ਦੇਖ ਰਿਹਾ ਹਾਂ। ਸੋਸ਼ਲ ਮੀਡੀਆ ਬਾਰੇ ਤੁਹਾਡੇ ਕੀ ਰੀਐਕਸ਼ਨ ਹਨ। ਮੈਂ ਇਹ ਸਮਝਦਾ ਹਾਂ ਕਿ ਤੁਹਾਡੀ ਕਾਫ਼ੀ ਬੁਰਾਈ ਹੋਣੀ ਚਾਹੀਦੀ ਹੈ। ਲੋਕ ਤੁਹਾਡੇ ਖਿਲਾਫ਼ ਕਾਫ਼ੀ ਬੋਲਦੇ ਹਨ। ਤੁਹਾਨੂੰ ਬੈਨ ਕਰਨ ਦੀ ਮੰਗ ਵੀ ਹੋਵੇਗੀ। ਕੋਈ ਵੀ ਲੜਕੀ ਜੋ ਇੰਨੀ ਸਮਾਰਟ ਹੋਵੇ, ਜਿੰਨੀ ਤੁਸੀਂ ਹੋ। ਉਹ ਹਿੰਦੂਸਤਾਨ 'ਚ ਮਰਦਾਂ ਨੂੰ ਚੰਗੀ ਨਹੀਂ ਲੱਗਦੀ। ਉਨ੍ਹਾਂ ਨੂੰ ਉਹ ਲੜਕੀ ਪਸੰਦ ਹੈ, ਜੋ ਥੋੜ੍ਹੀ ਝਿਜਕਦੀ ਹੋਵੇ, ਸ਼ਰਮੀਲੀ ਹੋਵੇ, ਜੋ ਸੋਚਦੀ ਹੋਵੇ ਮੈਂ ਕਰ ਪਾਊਂਗੀ ਜਾਂ ਨਹੀਂ ਪਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਬਿਹਤਰ ਕੋਈ ਨਹੀਂ ਕਰ ਪਾਵੇਗਾ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਕ੍ਰੀਏਟਿਵ ਪੋਸਟ ਰਾਹੀਂ ਦੱਸਿਆ ਆਪਣੀ ਆਉਣ ਵਾਲੀ ਐਲਬਮ ਦਾ ਨਾਂ


sunita

Content Editor

Related News