‘ਇੰਡੀਅਨ ਆਈਡਲ’ ਫੇਮ ਨਿਤਿਨ ਕੁਮਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦੀ ਸੜਕ ਹਾਦਸੇ ’ਚ ਮੌਤ

Monday, Nov 06, 2023 - 05:50 PM (IST)

‘ਇੰਡੀਅਨ ਆਈਡਲ’ ਫੇਮ ਨਿਤਿਨ ਕੁਮਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦੀ ਸੜਕ ਹਾਦਸੇ ’ਚ ਮੌਤ

ਮੁੰਬਈ (ਬਿਊਰੋ)– ‘ਇੰਡੀਅਨ ਆਈਡਲ 10’ ਫੇਮ ਨਿਤਿਨ ਕੁਮਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਨਿਤਿਨ ਕੁਮਾਰ ਦੇ ਪਿਤਾ ਰਾਜਿੰਦਰ ਬਬਲੂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਸੜਕ ਪਾਰ ਕਰਦੇ ਸਮੇਂ ਪਿਕਅੱਪ ਗੱਡੀ ਨੇ ਨਿਤਿਨ ਕੁਮਾਰ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਜਲਦ ਹੀ ਪੀ. ਜੀ. ਆਈ. ਲਿਜਾਇਆ ਗਿਆ ਪਰ ਰਸਤੇ ’ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਪਿਤਾ ਦੀ ਮੌਤ ਕਾਰਨ ਨਿਤਿਨ ਕੁਮਾਰ ਦਾ ਬੁਰਾ ਹਾਲ ਹੈ। ਇਸ ਮਾਮਲੇ ’ਚ ਹਿਮਾਚਲ ਪ੍ਰਦੇਸ਼ ਦੀ ਊਨਾ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਡੀਪਫੇਕ ਵੀਡੀਓ ਨੇ ਮਚਾਇਆ ਹੰਗਾਮਾ, ਅਸਲ-ਨਕਲ ’ਚ ਫਰਕ ਦੱਸਣਾ ਮੁਸ਼ਕਿਲ

ਪੁਲਸ ਕੋਲ ਦਰਜ ਕਰਵਾਈ ਐੱਫ. ਆਈ. ਆਰ. ਅਨੁਸਾਰ ਢਾਬਾ ਚਲਾਉਣ ਵਾਲੇ ਇਰਫ਼ਾਨ ਖ਼ਾਨ ਨੇ ਪੁਲਸ ਨੂੰ ਦੱਸਿਆ ਕਿ ਉਹ ਜਵਾਰ ਦੇ ਅੰਬ ਬਾਜ਼ਾਰ ’ਚ ਢਾਬਾ ਚਲਾਉਂਦਾ ਹੈ। 5 ਨਵੰਬਰ ਨੂੰ ਰਾਜਿੰਦਰ ਬਬਲੂ ਆਪਣੀ ਕਾਰ ਲੈ ਕੇ ਆਇਆ ਸੀ। ਕਾਰ ਸਾਈਡ ’ਤੇ ਖੜ੍ਹੀ ਕਰਕੇ ਰਾਜਿੰਦਰ ਬਬਲੂ ਨੇ ਢਾਬੇ ਤੋਂ ਸਾਮਾਨ ਲੈਣਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਉਹ ਵਾਪਸ ਕਾਰ ਵੱਲ ਜਾਣ ਲੱਗਾ ਤਾਂ ਇਕ ਹੋਰ ਪਿਕਅੱਪ, ਜੋ ਕਾਫੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਨੇ ਰਾਜਿੰਦਰ ਬਬਲੂ ਨੂੰ ਆਪਣੀ ਚਪੇਟ ’ਚ ਲੈ ਲਿਆ। ਟੱਕਰਨ ਕਾਰਨ ਰਾਜਿੰਦਰ ਸੜਕ ’ਤੇ ਡਿੱਗ ਗਏ ਤੇ ਜੀਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇਰਫਾਨ ਖ਼ਾਨ ਨੇ ਅੱਗੇ ਦੱਸਿਆ ਕਿ ਜਦੋਂ ਦੋਸ਼ੀ ਲੰਬਾ ਸੈਲ ਵੱਲ ਭੱਜਿਆ ਤਾਂ ਉਸ ਨੇ ਤੁਰੰਤ ਉਥੇ ਫੋਨ ਕੀਤਾ ਤੇ ਫਿਰ ਨਿਤਿਨ ਦੇ ਜ਼ਖ਼ਮੀ ਪਿਤਾ ਰਾਜਿੰਦਰ ਬਬਲੂ ਨੂੰ ਹਸਪਤਾਲ ਪਹੁੰਚਾਇਆ। ਇਸ ਮਾਮਲੇ ’ਚ ਹੁਣ ਪਿਕਅੱਪ ਚਾਲਕ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 279, 337 ਤੇ ਮੋਟਰ ਵ੍ਹੀਕਲ ਐਕਟ 1988 ਦੀ ਧਾਰਾ 187 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News