ਕਮਲ ਹਾਸਨ ਦੀ ਫ਼ਿਲਮ 'ਇੰਡੀਅਨ 2' ਡਿਜੀਟਲ ਰਿਲੀਜ਼ਿੰਗ ਲਈ ਤਿਆਰ

Monday, Aug 05, 2024 - 05:49 PM (IST)

ਕਮਲ ਹਾਸਨ ਦੀ ਫ਼ਿਲਮ 'ਇੰਡੀਅਨ 2' ਡਿਜੀਟਲ ਰਿਲੀਜ਼ਿੰਗ ਲਈ ਤਿਆਰ

ਮੁੰਬਈ (ਬਿਊਰੋ) - ਸੁਪਰਸਟਾਰ ਕਮਲ ਹਾਸਨ ਦੀ ਫ਼ਿਲਮ 'ਇੰਡੀਅਨ 2' ਪਿਛਲੇ ਮਹੀਨੇ ਜੁਲਾਈ ‘ਚ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਸ਼ੰਕਰ ਨੇ ਕੀਤਾ ਸੀ। ਕਮਲ ਹਾਸਨ ਦੀ ‘ਇੰਡੀਅਨ 2’ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਮਿਲੀ-ਜੁਲੀ ਸਮੀਖਿਆ ਮਿਲੀ। ਇਹੀ ਕਾਰਨ ਸੀ ਕਿ ਫਿਲਮ ਬਾਕਸ ਆਫਿਸ ‘ਤੇ ਉਮੀਦ ਮੁਤਾਬਕ ਕਮਾਈ ਨਹੀਂ ਕਰ ਸਕੀ। ਹੁਣ ਇਹ ਫਿਲਮ OTT ਨੂੰ ਟੱਕਰ ਦੇਣ ਲਈ ਤਿਆਰ ਹੈ। ਜਾਣੋ ਕਦੋਂ ਅਤੇ ਕਿਸ ‘ਤੇ OTT ‘ਇੰਡੀਅਨ 2’ ਦਸਤਕ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਕਮਲ ਹਾਸਨ ਦੀ ‘ਇੰਡੀਅਨ 2’ ਸਿਨੇਮਾਘਰਾਂ ਤੋਂ ਬਾਅਦ ਡਿਜੀਟਲ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਨੈੱਟਫਲਿਕਸ ਨੂੰ ਟੱਕਰ ਦੇਵੇਗੀ। ਨੈੱਟਫਲਿਕਸ ਇੰਡੀਆ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਫਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਅਨੁਸਾਰ ‘ਇੰਡੀਅਨ 2’ ਇਸ ਮਹੀਨੇ ਦੀ 9 ਤਰੀਕ ਯਾਨੀ ਅਗਸਤ ਤੋਂ ਸਟ੍ਰੀਮ ਕੀਤਾ ਜਾਵੇਗਾ। ਫਿਲਹਾਲ ਇਹ ਫ਼ਿਲਮ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ‘ਚ ਰਿਲੀਜ਼ ਹੋ ਰਹੀ ਹੈ। ‘ਇੰਡੀਅਨ 2’ ਹਿੰਦੀ ਭਾਸ਼ਾ ‘ਚ ਕਦੋਂ ਰਿਲੀਜ਼ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਪਰਮੀਸ਼ ਵਰਮਾ ਨੇ ਆਪਣੇ ਸਰੀਰ ਨਾਲ ਕੀਤਾ ਵੱਡਾ ਖਿਲਵਾੜ, ਵਜ੍ਹਾ ਜਾਣ ਲੱਗੇਗਾ ਝਟਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News