ਇੰਦਰਜੀਤ ਨਿੱਕੂ ਦਾ ਗੀਤ ''ਪਾਣੀ'' ਰਿਲੀਜ਼, ਮਾਪਿਆ ਦੀਆਂ ਯਾਦਾਂ ਦੀ ਝਲਕ ਨੂੰ ਕੀਤਾ ਜਨਤਕ

Monday, Oct 30, 2023 - 02:43 PM (IST)

ਇੰਦਰਜੀਤ ਨਿੱਕੂ ਦਾ ਗੀਤ ''ਪਾਣੀ'' ਰਿਲੀਜ਼, ਮਾਪਿਆ ਦੀਆਂ ਯਾਦਾਂ ਦੀ ਝਲਕ ਨੂੰ ਕੀਤਾ ਜਨਤਕ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਹਾਲ ਹੀ 'ਚ ਆਪਣੇ ਨਵੇਂ ਗੀਤ 'PAANI' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ ਹਨ। ਉਨ੍ਹਾਂ ਦਾ ਇਹ ਗੀਤ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਰਾਹੀਂ ਗਾਇਕ ਨੇ ਮਾਂ ਦੇ ਪਿਆਰ ਦੀ ਖੂਬਸੂਰਤ ਝਲਕ ਦਿਖਾਈ ਹੈ, ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ। 

ਇੰਦਰਜੀਤ ਨਿੱਕੂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਰਾਹੀਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੱਲੋਂ ਮਾਪਿਆ ਦੀਆਂ ਯਾਦਾਂ ਦੀ ਝਲਕ ਦਿਖਾਈ ਗਈ ਹੈ। ਇਸ ਗੀਤ ਨੂੰ ਵੇਖ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ। 

ਦੱਸ ਦੇਈਏ ਕਿ ਹਾਲ ਹੀ 'ਚ ਇੰਦਰਜੀਤ ਨਿੱਕੂ ਨੂੰ ਲੈ ਵੱਡੀ ਖਬਰ ਸਾਹਮਣੇ ਆਈ ਸੀ ਕਿ ਸੜਕ ਹਾਦਸੇ 'ਚ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਪੂਰੀ ਤਰ੍ਹਾਂ ਠੀਕ ਹਨ, ਫੈਨਜ਼ ਇਨ੍ਹਾਂ ਅਫਵਾਹਾਂ ਤੇ ਝੂਠੀਆਂ ਖਬਰਾਂ 'ਤੇ ਭਰੋਸਾ ਨਾਂ ਕਰਨ। 
 


author

sunita

Content Editor

Related News