ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ

Wednesday, Aug 24, 2022 - 10:36 AM (IST)

ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਇੰਦਰਜੀਤ ਨਿੱਕੂ ਬਾਗੇਸ਼ਵਰ ਧਾਮ, ਉਤਰਾਖੰਡ ਵਿਖੇ ਪਹੁੰਚੇ ਨਜ਼ਰ ਆ ਰਹੇ ਹਨ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇੰਦਰਜੀਤ ਨਿੱਕੂ ਬਾਬੇ ਕੋਲ 3 ਮੁਸ਼ਕਿਲਾਂ ਲੈ ਕੇ ਜਾਂਦੇ ਹਨ। ਪਹਿਲੀ ਮੁਸ਼ਕਿਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹੈ, ਜੋ ਠੀਕ ਨਹੀਂ ਰਹਿੰਦੀ ਤੇ ਤਣਾਅ ਬਣਿਆ ਹੋਇਆ ਹੈ। ਦੂਜੀ ਮੁਸ਼ਕਿਲ ਪੈਸਿਆਂ ਦੀ ਤੰਗੀ ਤੇ ਕਰਜ਼ ਹੈ ਤੇ ਕੰਮ ਸਫਲ ਨਹੀਂ ਹੋ ਰਿਹਾ। ਤੀਜੀ ਤੇ ਆਖਰੀ ਮੁਸ਼ਕਿਲ ਗਾਇਕੀ ਦੇ ਪ੍ਰੋਗਰਾਮਾਂ ਦੀ ਹੈ, ਜੋ ਲੱਗ ਨਹੀਂ ਰਹੇ ਤੇ ਕੰਮ ਬੰਦ ਹੋਇਆ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਵੱਲੋਂ 25 ਅਗਸਤ ਨੂੰ ਕੱਢਿਆ ਜਾਵੇਗਾ ਕੈਂਡਲ ਮਾਰਚ

ਇਨ੍ਹਾਂ ਮੁਸ਼ਕਿਲਾਂ ’ਤੇ ਬਾਬਾ ਇੰਦਰਜੀਤ ਨਿੱਕੂ ਨੂੰ ਕਹਿੰਦਾ ਹੈ ਕਿ ਬੰਧਨ ਕਰ ਦਿੱਤਾ ਗਿਆ ਹੈ ਤੇ ਚੌਂਕੀ ਕੀਤੀ ਗਈ ਹੈ। ਅੱਗੇ ਤੇਜ਼ ਗਤੀ ਨਾਲ ਕੰਮ ਚੱਲੇਗਾ ਤੇ ਚੰਗੀ ਤਰ੍ਹਾਂ ਗਾ ਪਾਓਗੇ, ਆਸ਼ੀਰਵਾਦ ਹੈ।

ਇਸ ਤੋਂ ਬਾਅਦ ਬਾਬਾ ਇੰਦਰਜੀਤ ਨਿੱਕੂ ਨੂੰ ਗੀਤ ਸੁਣਾਉਣ ਲਈ ਕਹਿੰਦਾ ਹੈ। ਇੰਦਰਜੀਤ ਨਿੱਕੂ ਇਸ ਦੌਰਾਨ ਭਾਵੁਕ ਹੋ ਜਾਂਦੇ ਹਨ ਤੇ ਰੋਣ ਲੱਗਦੇ ਹਨ। ਫਿਰ ਬਾਬਾ ਕਹਿੰਦਾ ਹੈ ਕਿ ਅੱਜ ਤੋਂ ਤੁਹਾਡੀ ਜੈ-ਜੈ ਹੋ ਜਾਣੀ ਹੈ।

 
Inderjit Nikku ਪਹੁੰਚੇ ਬਾਬੇ ਕੋਲ, ਕਹਿੰਦੇ ਕੰਮ-ਕਾਜ ਠੱਪ ਹੋ ਗਿਆ, ਅੱਗੋਂ ਬਾਬੇ ਦੀ ਵੀ ਸੁਣ ਲਉ ਕੀ ਦਿੱਤਾ ਜਵਾਬ

Inderjit Nikku ਪਹੁੰਚੇ ਬਾਬੇ ਕੋਲ, ਕਹਿੰਦੇ ਕੰਮ-ਕਾਜ ਠੱਪ ਹੋ ਗਿਆ, ਅੱਗੋਂ ਬਾਬੇ ਦੀ ਵੀ ਸੁਣ ਲਉ ਕੀ ਦਿੱਤਾ ਜਵਾਬ #punjab #InderjitNikku #Singer

Posted by JagBani on Tuesday, August 23, 2022

ਇੰਦਰਜੀਤ ਨਿੱਕੂ ਨੇ ਇਸ ਦੌਰਾਨ ‘ਤੇਰੀ ਨਜ਼ਰ ਸਵੱਲੀ ਹੋ ਜਾਵੇ’ ਗੀਤ ਗਾਇਆ ਤੇ ਬਾਬੇ ਨੇ ਿਕਹਾ ਕਿ ਜਿਵੇਂ ਤੁਸੀਂ ਪਹਿਲਾਂ ਵਿਦੇਸ਼ਾਂ ’ਚ ਸ਼ੋਅ ਕਰਦੇ ਸੀ, ਬਾਬਾ ਜੀ ਨੇ ਚਾਹਿਆ ਤਾਂ ਮੁੜ ਤੁਸੀਂ ਵਿਦੇਸ਼ਾਂ ’ਚ ਸ਼ੋਅ ਕਰੋਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News