ਫਿਲਮ ''ਕਾਬਿਲ'' ''ਚ ਰਿਤਿਕ ਰੋਸ਼ਨ ਕਿਸ ਕਿਰਦਾਰ ''ਚ ਨਜ਼ਰ ਆਉਣਗੇ?

Saturday, May 07, 2016 - 01:47 PM (IST)

 ਨਵੀਂ ਦਿੱਲੀ—ਬਾਲੀਵੁੱਡ ਦੇ ਅਦਾਕਾਰ ਰਿਤਿਕ ਰੋਸ਼ਨ ਨੇ ਆਪਣੀ ਆਉਣ ਵਾਲੀ ਫਿਲਮ ''ਕਾਬਿਲ'' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ''ਚ ਉਨ੍ਹਾਂ ਨੇ ਗਣਪਤੀ ਦੀ ਮੂਰਤੀ ਦੇ ਦ੍ਰਿਸ਼ ਨਾਲ ਸ਼ੂਟਿੰਗ ਕੀਤੀ ਹੈ। ਇਸ ਫਿਲਮ ''ਚ ਦੋ ਰੋਮਾਂਟਿਕ ਟ੍ਰੈਕ ਦੀ ਸ਼ੂਟਿੰਗ ਵੀ ਜਲਦ ਹੀ ਕਰਦੇ ਨਜ਼ਰ ਆਉਣਗੇ। ਇਸ ਦੇ ਕੋਰਿਓਗ੍ਰਾਫਰ ਅਹਮਦ ਖਾਨ ਹਨ।  ਇੱਕ ਰਿਪੋਰਟ ਦੇ ਮੁਤਾਬਕ ਫਿਲਮ ਦੀ ਕਹਾਣੀ ਲੇਖਕ ਸੰਜੈ ਮਾਸੂਮ ਨੇ ਦੱਸਿਆ ਕਿ ''ਰਿਤਿਕ ਰੋਸ਼ਨ ਫਿਲਮ ''ਚ ਦਿਵਯਾਗ ਦਾ ਰੋਲ ਨਿਭਾਅ ਰਹੇ ਹਨ। ਜੋ ਕਿ ਆਪਣੀ ਪਤਨੀ ਯਾਮੀ ਗੋਤਮ ਦੀ ਹੱਤਿਆ ਦਾ ਬਦਲਾ ਲੈਦੇ ਨਜ਼ਰ ਆਉਣਗੇ। ਇਹ ਫਿਲਮ ਮੁੰਬਈ ''ਤੇ ਆਧਾਰਿਤ, ਇੱਕ ਪ੍ਰੇਮ ਕਹਾਣੀ ਦੇ ਨਾਲ ਪ੍ਰਤੀਸ਼ੋਧ ਦੀ ਭਾਵਨਾ ਦੇ ਲਈ ਹੋਵੇਗੀ। 
ਜ਼ਿਕਰਯੋਗ ਹੈ ਕਿ ਫਿਲਮ ਦਾ ਟ੍ਰੀਜ਼ਰ ਰਿਲੀਜ਼ ਹੋਇਆ ਹੈ. ਇਸ ''ਚ ਰਿਤਿਕ ਦੀਆਂ ਅੱਖਾਂ ''ਤੇ ਫੋਕਸ ਕੀਤਾ ਗਿਆ ਹੈ। ਇਸ ਫਿਲਮ ਦੇ ਨਿਰਦੇਸ਼ਕ ਸੰਜੇ ਗੁਪਤਾ ਹਨ। ਇਹ ਫਿਲਮ 26 ਜਨਵਰੀ 2017 ਨੂੰਰਿਲੀਜ਼ ਹੋਵੇਗੀ, ਜਿਸ ਦਾ ਮੁਕਾਬਲਾ ਸ਼ਾਹਰੁਖ ਦੀ ਫਿਲਮ ''ਰਾਈਸ'' ਨਾਲ ਹੋਵੇਗਾ।


Related News