ਸਾਲ 2022 ’ਚ ਏਕਤਾ ਦੇ 23 ਪ੍ਰਾਜੈਕਟਸ ਹੋਣਗੇ ਰਿਲੀਜ਼!

Thursday, Dec 02, 2021 - 10:39 AM (IST)

ਸਾਲ 2022 ’ਚ ਏਕਤਾ ਦੇ 23 ਪ੍ਰਾਜੈਕਟਸ ਹੋਣਗੇ ਰਿਲੀਜ਼!

ਮੁੰਬਈ- ਏਕਤਾ ਕਪੂਰ ਨੂੰ ਅਸਲ ’ਚ ਕੰਟੈਂਟ ਕੁਈਨ ਮੰਨਿਆ ਜਾਂਦਾ ਹੈ। ਆਪਣੀ ਪਦਮਸ਼੍ਰੀ ਜਿੱਤ ਵਿਚ ਮਗਨ, ਫਿਲਮ ਨਿਰਮਾਤਾ ਨੇ ਟੀ.ਵੀ. ਲੈਂਡਸਕੇਪ ਨੂੰ ਬਦਲ ਕੇ ਉਸ ਨੂੰ ਸਰੂਪ ਦਿੱਤਾ ਹੈ। ਇਕ ਸਫਲ 2021 ਦੇ ਅੰਤ ਦੇ ਨਾਲ ਨਿਰਮਾਤਾ 2022 ਨੂੰ ਹੋਰ ਵੀ ਬਿਹਤਰ ਬਣਾਉਣ ਦਾ ਟੀਚਾ ਲੈ ਕੇ ਅੱਗੇ ਵੱਧ ਰਹੀ ਹੈ, ਜਿਸ 'ਚ 23 ਪ੍ਰਾਜੈਕਟਸ ਰਿਲੀਜ਼ ਲਈ ਤਿਆਰ ਹਨ।
ਏਕਤਾ ਕਪੂਰ ਕਹਿੰਦੀ ਹੈ ਕਿ ਮੈਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਟੀਮ ਅਤੇ ਮੈਂ 2022 'ਚ 23 ਤੋਂ ਜ਼ਿਆਦਾ ਪ੍ਰਾਜੈਕਟਸ ਨੂੰ ਰਿਲੀਜ਼ ਕਰਨ ਲਈ ਤਿਆਰ ਹਾਂ। ਸਾਡੇ ਕੋਲ ਵੱਖਰੇ ਪਲੇਟਫਾਰਮ ’ਤੇ ਰਿਲੀਜ਼ ਕਰਨ ਲਈ ਕੁਝ ਅਨੌਖੇ ਕੰਟੈਂਟ ਤਿਆਰ ਹਨ, ਚਾਹੇ ਉਹ ਥੀਏਟਰ ਹੋਵੇ,ਵੈੱਬ ਸ਼ੋਅਜ਼ ਜਾਂ ਟੀ.ਵੀ. ਚੈਨਲ। ਜਦੋਂ ਦਰਸ਼ਕਾਂ ਨੂੰ ਮਨੋਰੰਜਨ ਮੁਹੱਈਆ ਕਰਨ ਦੀ ਗੱਲ ਆਉਂਦੀ ਹੈ ਤਾਂ ਬਾਲਾਜੀ 'ਚ ਅਸੀ ਹਮੇਸ਼ਾ ਪ੍ਰਯੋਗ ਕਰਨ ’ਚ ਵਿਸ਼ਵਾਸ ਕਰਦੇ ਹਾਂ ਅਤੇ ਆਪਣੀਆਂ ਅਗਲੀਆਂ ਯੋਜਨਾਵਾਂ ਦੇ ਨਾਲ ਅਸੀਂ ਆਪਣੇ ਪੱਧਰ ਨੂੰ ਇਕ ਪਾਏਦਾਨ ’ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਪ੍ਰਾਜੈਕਟਸ ਸ਼ੂਟ ਹੋ ਗਏ ਹਨ ਅਤੇ ਰਿਲੀਜ਼ ਲਈ ਤਿਆਰ ਹਨ, ਜਦੋਂ ਕਿ ਕੁਝ ਹੁਣ ਵੀ ਡਿਵੈਲਪਮੈਂਟ ਸਟੇਜ ’ਚ ਹਨ।


author

Aarti dhillon

Content Editor

Related News