1978 ’ਚ ਜਦੋਂ ਅਦਾਕਾਰਾ ਦੇ ਬਾਥਰੂਮ ’ਚੋਂ ਮਿਲੇ 12 ਲੱਖ ਰੁਪਏ, ਕਿਹਾ- ‘ਵੇਸਵਾਪੁਣੇ ਤੋਂ ਕਮਾਏ’, ਤਬਾਹ ਹੋਇਆ ਕਰੀਅਰ

01/24/2023 5:17:04 PM

ਮੁੰਬਈ (ਬਿਊਰੋ)– ‘ਆਪਕੀ ਨਜ਼ਰੋਂ ਨੇ ਸਮਝਾ... ਪਿਆਰ ਕੇ ਕਾਬਿਲ ਮੁਝੇ’ ਤੇ ‘ਧੀਰੇ ਧੀਰੇ ਚਲ ਚਾਂਦ ਗਗਨ ਮੇਂ’ ਗੀਤਾਂ ’ਚ ਆਪਣੀ ਮਨਮੋਹਕ ਮੁਸਕਾਨ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਮਾਲਾ ਸਿਨਹਾ ਨੇ ਬਾਲੀਵੁੱਡ ’ਤੇ 40 ਸਾਲਾਂ ਤਕ ਰਾਜ ਕੀਤਾ ਹੈ। ਇਨ੍ਹਾਂ ਸਾਲਾਂ ’ਚ ਉਨ੍ਹਾਂ ਨੇ ਇਕ ਤੋਂ ਵੱਧ ਕੇ ਇਕ ਫ਼ਿਲਮਾਂ ਦਿੱਤੀਆਂ। ਕਿਹਾ ਜਾਂਦਾ ਹੈ ਕਿ 60 ਤੋਂ 80 ਦੇ ਦਹਾਕੇ ਤੱਕ ਉਨ੍ਹਾਂ ਦਾ ਨਾਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ ਦੀ ਲਿਸਟ ’ਚ ਵੀ ਸ਼ਾਮਲ ਸੀ।

ਉਨ੍ਹਾਂ ਦੀ ਅਦਾਕਾਰੀ ਨੂੰ ਦੇਖ ਕੇ ਜਿਥੇ ਦਰਸ਼ਕ ਖ਼ੁਸ਼ ਹੋ ਜਾਂਦੇ ਸਨ, ਉਥੇ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਦੇਖ ਕੇ ਹਰ ਕੋਈ ਉਨ੍ਹਾਂ ’ਤੇ ਆਪਣਾ ਦਿਲ ਹਾਰ ਜਾਂਦਾ ਸੀ। ਇਸ ਦੇ ਉਲਟ ਉਹ ਆਪਣੀ ਅਸਲ ਜ਼ਿੰਦਗੀ ’ਚ ਬਾਲੀਵੁੱਡ ਦੀ ਸਭ ਤੋਂ ਕੰਜੂਸ ਅਦਾਕਾਰਾ ਮੰਨੀ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕੰਜੂਸੀ ਅਜਿਹੀ ਸੀ ਕਿ ਆਮਦਨ ਕਰ ਵਿਭਾਗ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਵੀ ਕੀਤੀ ਸੀ। ਇਸ ਦੌਰਾਨ ਮਾਲਾ ਨੇ ਆਪਣੇ ਪੈਸੇ ਬਚਾਉਣ ਲਈ ਮੀਡੀਆ ਤੇ ਕੋਰਟ ਦੇ ਸਾਹਮਣੇ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਦਰਅਸਲ ਇਹ ਕਿੱਸਾ ਸਾਲ 1978 ਦਾ ਹੈ। ਜਦੋਂ ਮਾਲਾ ਸਿਨਹਾ ਸਫਲਤਾ ਦੇ ਸਿਖਰ ’ਤੇ ਸਨ। ਇਸ ਦੌਰਾਨ ਉਨ੍ਹਾਂ ਦੀ ਜ਼ਿੰਦਗੀ ’ਚ ਅਜਿਹਾ ਸਮਾਂ ਆਇਆ, ਜਿਸ ਨੇ ਉਨ੍ਹਾਂ ਦੀ ਖ਼ੁਸ਼ੀ ਤੇ ਸ਼ਾਂਤੀ ਨੂੰ ਹਿਲਾ ਕੇ ਰੱਖ ਦਿੱਤਾ। ਮਾਮਲਾ ਆਮਦਨ ਕਰ ਨਾਲ ਜੁੜਿਆ ਹੋਇਆ ਸੀ। ਰਿਪੋਰਟ ਮੁਤਾਬਕ ਸਾਲ 1978 ’ਚ ਮਾਲਾ ਸਿਨਹਾ ਦੇ ਮੁੰਬਈ ਸਥਿਤ ਘਰ ’ਤੇ ਇਨਕਮ ਟੈਕਸ ਨੇ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ ਉਨ੍ਹਾਂ ਦੇ ਬਾਥਰੂਮ ’ਚੋਂ 12 ਲੱਖ ਦੇ ਬੰਡਲ ਬਰਾਮਦ ਹੋਏ। ਉਨ੍ਹੀਂ ਦਿਨੀਂ 12 ਲੱਖ ਰੁਪਏ ਬਹੁਤ ਵੱਡੀ ਰਕਮ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਵੇਸਵਾਪੁਣੇ ਤੋਂ ਪੈਸਾ ਕਮਾਇਆ
ਮੀਡੀਆ ਰਿਪੋਰਟਾਂ ਮੁਤਾਬਕ ਮਾਮਲਾ ਇੰਨਾ ਵੱਡਾ ਸੀ ਕਿ ਅਦਾਲਤ ਤੱਕ ਪਹੁੰਚ ਗਿਆ। ਮਾਲਾ ਸਿਨਹਾ ਇਹ ਸੋਚ ਕੇ ਇੰਨੀ ਪ੍ਰੇਸ਼ਾਨ ਹੋ ਗਈ ਕਿ ਉਨ੍ਹਾਂ ਦੀ ਕਮਾਈ ਜ਼ਬਤ ਹੋ ਸਕਦੀ ਹੈ। ਇਸ ਲਈ ਵਕੀਲ ਤੇ ਆਪਣੇ ਪਿਤਾ ਅਲਬਰਟ ਸਿਨਹਾ ਦੇ ਕਹਿਣ ’ਤੇ ਉਨ੍ਹਾਂ ਨੇ ਅਦਾਲਤ ’ਚ ਕਬੂਲ ਕੀਤਾ ਕਿ ਇਹ ਪੈਸਾ ਉਨ੍ਹਾਂ ਨੇ ਵੇਸਵਾਪੁਣੇ ਤੋਂ ਕਮਾਇਆ ਸੀ।

ਮਾਲਾ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ। ਲੋਕ ਉਨ੍ਹਾਂ ਨੂੰ ਕਾਫੀ ਮਾੜਾ-ਚੰਗਾ ਬੋਲਣ ਲੱਗੇ ਸਨ। ਇਸ ਕਾਰਨ ਉਨ੍ਹਾਂ ਦੀ ਇਮੇਜ ਵੀ ਕਾਫੀ ਖ਼ਰਾਬ ਹੋਈ। ਬਾਅਦ ’ਚ ਖ਼ੁਦ ਮਾਲਾ ਵੀ ਕਾਫੀ ਟੁੱਟ ਗਈ ਸੀ।

ਖ਼ੂਬਸੂਰਤ ਅਦਾਕਾਰਾ ਮਾਮਲਾ ਸਿਨਹਾ ਦਾ ਅਸਲੀ ਨਾਂ ਆਲਡਾ ਸੀ। ਉਨ੍ਹਾਂ ਦਾ ਜਨਮ 11 ਨਵੰਬਰ, 1936 ਨੂੰ ਕੋਲਕਾਤਾ ’ਚ ਬੰਗਾਲੀ ਪਰਿਵਾਰ ’ਚ ਹੋਇਆ। ਮਾਲਾ ਸਿਨਹਾ ਦਾ ਸਕੂਲ ’ਚ ਉਨ੍ਹਾਂ ਦੇ ਦੋਸਤ ਡਾਲਡਾ ਕਹਿ ਕੇ ਮਜ਼ਾਕ ਆਉਂਦੇ ਸਨ। ਮਾਲਾ ਸਿਨਹਾ ਨੇ ਬਤੌਰ ਗਾਇਕਾ ਰੇਡੀਓ ’ਚ ਕੰਮ ਕੀਤਾ ਸੀ। ਬਾਅਦ ’ਚ ਉਨ੍ਹਾਂ ਨੇ ਫ਼ਿਲਮਾਂ ਦਾ ਰੁਖ਼ ਕੀਤਾ। 50, 60 ਤੇ 70 ਦੇ ਦਹਾਕੇ ’ਚ ਟਾਪ ਅਦਾਕਾਰਾਂ ’ਚ ਸ਼ੁਮਾਰ ਰਹੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News