ਬਾਲੀਵੁੱਡ ''ਚ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ

Tuesday, Dec 22, 2015 - 11:50 AM (IST)

 ਬਾਲੀਵੁੱਡ ''ਚ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ

ਨਵੀਂ ਦਿੱਲੀ : ਫਿਲਮਕਾਰ ਇਮਤਿਆਜ਼ ਅਲੀ ਆਪਣੇ ਪ੍ਰੋਜੈਕਟ ''ਸਪਾਟਲਾਈਟ'' ਰਾਹੀਂ ਫਿਲਮਕਾਰ ਅਤੇ ਸਕ੍ਰਿਪਟ ਰਾਈਟਰ ਬਣਨ ਵਾਲੇ ਹੋਣਹਾਰ ਲੋਕਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਇਕ ਡਿਜ਼ੀਟਲ ਮੰਚ ਮੁਹੱਈਆ ਕਰਵਾਉਣਗੇ।
''ਤਮਾਸ਼ਾ'' ਦੇ ਨਿਰਦੇਸ਼ਕ ਨੇ ਇਸ ਪਹਿਲ ਲਈ ਐਂਟਰਟੇਨਮੈਂਟ ਮੋਬਾਈਲ ਐਪ ਨੈਕਸਜੀਟੀਵੀ ਨਾਲ ਹਿੱਸੇਦਾਰੀ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਹਾਰਰ, ਵਿਅੰਗ, ਡਰਾਮਾ, ਸੋਸ਼ਲ ਕਾਮੇਡੀ, ਫਿਕਸ਼ਨ ਅਤੇ ਹਕੀਕਤ ''ਤੇ ਅਧਾਰਿਤ ਵੱਖ-ਵੱਖ ਕਿਸਮ ਦੇ ਲਘੂ ਵੀਡੀਓ ਤਿਆਰ ਕਰਨ ਦਾ ਮੌਕਾ ਮਿਲੇਗਾ।
ਚੁਣੇ ਗਏ ਵੀਡੀਓ ਨੂੰ ''ਸਪਾਟਲਾਈਟ'' ਦੇ ਤਹਿਤ ਚਲਾਇਆ ਜਾਵੇਗਾ। ਹਰ ਮਹੀਨੇ ਇਮਤਿਆਜ਼ ਐਪ ''ਤੇ ਟੌਪ ਪੰਜ ਦੇਖੇ ਗਏ ਵੀਡੀਓ ਨੂੰ ਦੇਖਣਗੇ ਅਤੇ ਇਕ ਲੱਖ ਰੁਪਏ ਦੇ ਇਨਾਮ ਲਈ ਇਕ ਵੀਡੀਓ ਚੁਣਨਗੇ। ਉਨ੍ਹਾਂ ਕਿਹਾ, ''''ਭਾਰਤ ''ਚ ਅੱਜ ਪ੍ਰਤਿਭਾਸ਼ਾਲੀ ਲੋਕਾਂ ਦੀ ਭਰਮਾਰ ਹੈ, ਜੋ ਆਪਣੀ ਸਿਰਜਨਾਤਮਕਤਾ ਰਾਹੀਂ ਖੁਦ ਨੂੰ ਪੇਸ਼ ਕਰਨ ਦਾ ਰਸਤਾ ਲੱਭ ਲੈਂਦੇ ਹਨ।


Related News