10 ਸਾਲ ਦੀ ਲੰਬੀ ਬ੍ਰੇਕ ਤੋਂ ਬਾਅਦ ਬਾਲੀਵੁੱਡ 'ਚ ਦੁਬਾਰਾ ਐਂਟਰੀ ਮਾਰਨ ਜਾ ਰਿਹਾ ਇਹ ਅਦਾਕਾਰ ! ਜਿੱਤ ਚੁੱਕੈ Best Debu
Tuesday, Jan 13, 2026 - 09:05 AM (IST)
ਮਨੋਰੰਜਨ ਡੈਸਕ - ਬਾਲੀਵੁੱਡ ਅਦਾਕਾਰ ਇਮਰਾਨ ਖਾਨ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। 'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ ਦੇ ਭਾਣਜੇ ਹੋਣ ਦੇ ਨਾਤੇ ਇਮਰਾਨ ਨੇ ਫਿਲਮੀ ਦੁਨੀਆ ਵਿਚ ਕਾਫੀ ਚਰਚਾ ਖੱਟੀ ਪਰ ਉਨ੍ਹਾਂ ਦਾ ਕਰੀਅਰ ਆਪਣੇ ਮਾਮੇ ਵਾਂਗ ਸਫਲ ਨਹੀਂ ਰਿਹਾ। ਅੱਜ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
ਇਮਰਾਨ ਖਾਨ ਦੇ ਬਚਪਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਬਾਲ ਕਲਾਕਾਰ ਵਜੋਂ ਆਮਿਰ ਖਾਨ ਦੀਆਂ ਸੁਪਰਹਿੱਟ ਫਿਲਮਾਂ 'ਕਯਾਮਤ ਸੇ ਕਯਾਮਤ ਤਕ' ਅਤੇ 'ਜੋ ਜੀਤਾ ਵਹੀ ਸਿਕੰਦਰ' ਵਿਚ ਆਮਿਰ ਦੇ ਬਚਪਨ ਦਾ ਰੋਲ ਨਿਭਾਇਆ ਸੀ। ਬਤੌਰ ਮੁੱਖ ਅਦਾਕਾਰ ਉਨ੍ਹਾਂ ਨੇ 2008 ਵਿਚ ਫਿਲਮ 'ਜਾਨੇ ਤੂ ਯਾ ਜਾਨੇ ਨਾ' ਨਾਲ ਧਮਾਕੇਦਾਰ ਡੈਬਿਊ ਕੀਤਾ, ਜੋ ਕਿ ਇਕ ਵੱਡੀ ਹਿੱਟ ਸਾਬਤ ਹੋਈ ਅਤੇ ਇਸ ਲਈ ਉਨ੍ਹਾਂ ਨੂੰ 'ਬੈਸਟ ਡੈਬਿਊ ਅਦਾਕਾਰ' ਦਾ ਫਿਲਮਫੇਅਰ ਐਵਾਰਡ ਵੀ ਮਿਲਿਆ।
ਮਿਲਿਆ 10 ਸਾਲ ਦਾ ਬ੍ਰੇਕ
ਡੈਬਿਊ ਫਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ 'ਆਈ ਹੇਟ ਲਵ ਸਟੋਰੀਜ਼', 'ਡੇਲੀ ਬੇਲੀ' ਅਤੇ 'ਮੇਰੇ ਬ੍ਰਦਰ ਕੀ ਦੁਲਹਨ' ਵਰਗੀਆਂ ਕਈ ਚੰਗੀਆਂ ਫਿਲਮਾਂ ਦਿੱਤੀਆਂ ਪਰ 2014-2015 ਤੋਂ ਬਾਅਦ ਉਨ੍ਹਾਂ ਦਾ ਕਰੀਅਰ ਗਰਾਫ ਡਿੱਗਣਾ ਸ਼ੁਰੂ ਹੋ ਗਿਆ। ਸਾਲ 2015 ਵਿਚ ਆਈ ਫਿਲਮ 'ਕੱਟੀ ਬੱਟੀ' ਦੇ ਫਲਾਪ ਹੋਣ ਤੋਂ ਬਾਅਦ ਇਮਰਾਨ ਨੇ ਅਦਾਕਾਰੀ ਤੋਂ ਲਗਭਗ 10 ਸਾਲਾਂ ਦਾ ਲੰਬਾ ਬ੍ਰੇਕ ਲੈ ਲਿਆ ਸੀ।
ਇਮਰਾਨ ਖਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਸਾਲ 2011 ਵਿਚ ਆਪਣੀ ਬਚਪਨ ਦੀ ਦੋਸਤ ਅਵੰਤਿਕਾ ਮਲਿਕ ਨਾਲ ਵਿਆਹ ਕੀਤਾ ਸੀ ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ 2019 ਵਿਚ ਦੋਵਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦੀ ਇਕ ਬੇਟੀ ਹੈ, ਜਿਸਦਾ ਨਾਂ ਇਮਾਰਾ ਹੈ। ਤਲਾਕ ਤੋਂ ਬਾਅਦ ਹੁਣ ਇਮਰਾਨ ਅਦਾਕਾਰਾ ਲੇਖਾ ਵਾਸ਼ਿੰਗਟਨ ਨਾਲ ਰਿਲੇਸ਼ਨਸ਼ਿਪ ਵਿਚ ਹਨ ਅਤੇ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆਉਂਦੇ ਹਨ।
'ਹੈਪੀ ਪਟੇਲ' ਨਾਲ ਕਰਨਗੇ ਕਮਬੈਕ
ਇਮਰਾਨ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਉਹ ਜਲਦੀ ਹੀ ਬਾਲੀਵੁੱਡ ਵਿਚ ਵਾਪਸੀ ਕਰਨ ਜਾ ਰਹੇ ਹਨ। ਉਹ ਆਪਣੇ ਮਾਮੇ ਆਮਿਰ ਖਾਨ ਦੀ ਫਿਲਮ 'ਹੈਪੀ ਪਟੇਲ' ਰਾਹੀਂ ਇਕ ਵਾਰ ਫਿਰ ਪਰਦੇ 'ਤੇ ਨਜ਼ਰ ਆਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਉਨ੍ਹਾਂ ਦਾ ਇਹ ਦੂਜਾ ਪਾਰੀ ਦਾ ਸਫਰ ਪਹਿਲੇ ਨਾਲੋਂ ਜ਼ਿਆਦਾ ਕਮਾਲ ਦਿਖਾ ਪਾਉਂਦਾ ਹੈ ਜਾਂ ਨਹੀਂ।
