IFFI ’ਚ ਜੀਓ ਸਟੂਡੀਓ ਦਾ ਬੋਲਬਾਲਾ

Wednesday, Nov 20, 2024 - 03:41 PM (IST)

IFFI ’ਚ ਜੀਓ ਸਟੂਡੀਓ ਦਾ ਬੋਲਬਾਲਾ

ਮੁੰਬਈ (ਬਿਊਰੋ) - ਆਰ. ਆਈ. ਐੱਲ. ਦੀ ਮੀਡੀਆ ਅਤੇ ਕੰਟੈਂਟ ਇਕਾਈ ਜੀਓ ਸਟੂਡੀਓਜ਼ 55ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ (ਆਈ.ਐੱਫ.ਐੱਫ.ਆਈ) ’ਤੇ ਵੱਡਾ ਪ੍ਰਭਾਵ ਪਾ ਰਹੀ ਹੈ, ਜੋ ਫਿਲਮ ਪ੍ਰਸ਼ੰਸਕਾਂ ਨੂੰ ਕਿਸੇ ਨਾ ਕਿਸੇ ਚੀਜ਼ ਨਾਲ ਭਰਮਾਉਣ ਲਈ ਤਿਆਰ ਹੈ। ਸਟੂਡੀਓ ਪ੍ਰੀਮੀਅਰਾਂ ਦੀ ਇਕ ਲੜੀ ਪੇਸ਼ ਕਰ ਰਿਹਾ ਹੈ, ਜਿਸ ਵਿਚ ‘ਸਾਲੀ ਮੁਹੱਬਤ’ ਥ੍ਰਿਲਰ ਹੈ, ਜੋ ਫੈਸ਼ਨ ਸਟਾਈਲਿਸਟ ਤੋਂ ਨਿਰਮਾਤਾ ਬਣੇ ਮਨੀਸ਼ ਮਲਹੋਤਰਾ ਦੀ ਇਕ ਪ੍ਰੋਡਕਸ਼ਨ ਹੈ। 

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਨੇ ਫ਼ਿਲਮ ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਹਰ ਪਾਸੇ ਹੋਣ ਲੱਗੀ ਚਰਚਾ

ਰਾਧਿਕਾ ਆਪਟੇ ਅਤੇ ਦਿਵਯੇਂਦੂ ਮਹੱਤਵਪੂਰਨ ਭੂਮਿਕਾਵਾਂ ਵਿਚ ਹਨ। ਉੱਥੇ ਹੀ, ‘ਮਿਸਿਜ਼’ ਸਾਨੀਆ ਮਲਹੋਤਰਾ ਅਭਿਨੀਤ ਇਕ ਭਾਵਨਾਤਮਕ ਡਰਾਮਾ ਹੈ। ਜਿਸ ਨੂੰ ਕਈ ਅੰਤਰਰਾਸ਼ਟਰੀ ਸਮਾਗਮਾਂ ਵਿਚ ਸਟੈਂਡਿੰਗ ਓਵੇਸ਼ਨ ਮਿਲਿਆ ਹੈ, ਦਾ ਏਸ਼ੀਆ ਪ੍ਰੀਮੀਅਰ ਵੀ ਹੋਵੇਗਾ। ਇਸ ’ਚ ਆਰ. ਮਾਧਵਨ ਸਟਾਰਰ ਫਿਲਮ ‘ਹਿਸਾਬ ਬਰਾਬਰ’' ਵੀ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News