ਸ਼ਰਲੀਨ ਚੋਪੜਾ ਪੈਸਿਆਂ ਖਾਤਿਰ ਕਰ ਰਹੀ ਹੈ ਬੇਸ਼ਰਮੀ ਦੀ ਸਾਰੀਆਂ ਹੱਦਾਂ ਪਾਰ

05/30/2016 7:30:13 AM

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਆਪਣੇ ਬੋਲਡ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਅੱਜਕਲ ਸ਼ਰਲਿਨ ਚੋਪੜਾ ਫਿਲਮ ''ਕਾਮਸੂਤਰ ਥ੍ਰੀ ਡੀ'' ਨੂੰ ਲੈ ਕੇ ਸੁਰਖੀਆਂ ਵਿਚ ਹੈ। ਇਸ ਫਿਲਮ ਵਿਚ ਸ਼ਰਲਿਨ ਚੋਪੜਾ ਦਾ ਬੋਲਡ ਰੂਪ ਦੇਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਉਹ ਬੋਲਡ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿ ਚੁੱਕੀ ਹੈ। ਉਸਨੇ ਟਵੀਟ ਕੀਤਾ ਸੀ ਕਿ ਉਹ ਪੈਸਿਆਂ ਲਈ ਲੋਕਾਂ ਨਾਲ ਸੌਂ ਰਹੀ ਹੈ। ਇਕ ਇੰਟਰਵਿਊ ਵਿਚ ਉਸਨੇ ਦੱਸਿਆ ਕਿ ਉਸਨੂੰ ਜਦੋਂ ਮਿਸ ਆਂਧਰਾ ਦਾ ਖਿਤਾਬ ਮਿਲਿਆ ਤਾਂ ਉਸਦੀ ਉਮਰ 19 ਸਾਲ ਦੀ ਸੀ। ਉਸਨੇ ਕਿਹਾ ਕਿ ਬਸ ਇਸ ਦੇ ਬਾਅਦ ਹੀ ਉਸਦੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਉਸਨੇ ਆਪਣੀ ਉਮਰ ਵਿਚ ਬਹੁਤ ਵੱਡੇ ਵਿਅਕਤੀ ਨਾਲ ਡੇਟ ਕੀਤੀ ਸੀ। ਬਾਅਦ ਵਿਚ ਉਸ ਨਾਲ ਉਸਨੇ ਸੰਬੰਧ ਤੋੜ ਲਏ ਅਤੇ ਉਸ ਤੋਂ ਬਾਅਦ ਉਹ ਪੈਸਿਆਂ ਖਾਤਿਰ ਕਈਆਂ ਨਾਲ ਸੌਂਦੀ ਰਹੀ।


Related News