ਮੈਂ ਦਰਸ਼ਕਾਂ ਦੇ ਪਿਆਰ ਲਈ ਜਿਊਂਦੀ ਹਾਂ : ਭੂਮੀ ਪੇਡਨੇਕਰ
12/20/2022 6:34:41 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦੀ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਾਲ ਫ਼ਿਲਮ 'ਗੋਵਿੰਦਾ ਨਾਮ ਮੇਰਾ' 'ਚ ਸ਼ਾਨਦਾਰ ਅਦਾਕਾਰੀ ਲਈ ਕਾਫ਼ੀ ਤਾਰੀਫ਼ ਹੋ ਰਹੀ ਹੈ। ਭੂਮੀ ਪੇਡਨੇਕਰ ਵਿੱਕੀ ਕੌਸ਼ਲ ਦੀ ਤੇਜ਼ ਤੇ ਜੋਸ਼ੀਲੀ ਪਤਨੀ ਗੌਰੀ ਵਾਘਮਾਰੇ ਦੀ ਭੂਮਿਕਾ ਨਿਭਾ ਰਹੀ ਹੈ। ਉਹ ਹਾਸੇ ਨਾਲ ਭਰੇ ਬਿਹਤਰੀਨ ਡਾਇਲਾਗਸ ਪੇਸ਼ ਕਰਦੀ ਨਜ਼ਰ ਆ ਰਹੀ ਹੈ।
ਭੂਮੀ ਪੇਡਨੇਕਰ ਕਹਿੰਦੀ ਹੈ,''ਮੈਂ ਦਰਸ਼ਕਾਂ ਦੇ ਪਿਆਰ ਲਈ ਜਿਊਂਦੀ ਹਾਂ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦਰਸ਼ਕਾਂ ਨੇ ਹਮੇਸ਼ਾ ਮੇਰੇ ਪ੍ਰਦਰਸ਼ਨ ਨੂੰ ਬਹੁਤ ਪਿਆਰ ਦਿੱਤਾ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ਮੈਂ ਅਜਿਹੇ ਕਿਰਦਾਰਾਂ ਨੂੰ ਚੁਣਨ ਦੀ ਕੋਸ਼ਿਸ਼ ਕੀਤੀ ਹੈ, ਜੋ ਸਕ੍ਰੀਨ 'ਤੇ ਦਰਸ਼ਕਾਂ ਦੇ ਦਿਲਾਂ 'ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਉਨ੍ਹਾਂ ਨੂੰ 'ਗੋਵਿੰਦਾ ਨਾਮ ਮੇਰਾ' 'ਚ ਮੇਰੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਦੇਖਣਾ ਅਸਲ 'ਚ ਉਤਸ਼ਾਹਜਨਕ ਹੈ।''
ਭੂਮੀ ਪੇਡਨੇਕਰ ਨੇ ਕਿਹਾ, ''ਹਰ ਫ਼ਿਲਮ 'ਚ ਵੱਖ-ਵੱਖ ਭੂਮਿਕਾਵਾਂ ਨਿਭਾਉਣਾ ਤੇ ਇੰਨੇ ਸਾਰੇ ਕਿਰਦਾਰਾਂ ਨੂੰ ਜਿਉਣਾ ਤੇ ਆਪਣੇ ਆਪ ਨੂੰ ਚੁਣੌਤੀ ਦਿੰਦੇ ਰਹਿਣਾ ਹਮੇਸ਼ਾ ਦਿਲਚਸਪ ਹੁੰਦਾ ਹੈ।''
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।