'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ, ਇੰਡਸਟਰੀ 'ਚ ਮਚੀ ਹਲਚਲ

Sunday, Jul 05, 2026 - 12:01 PM (IST)

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ, ਇੰਡਸਟਰੀ 'ਚ ਮਚੀ ਹਲਚਲ

ਮੁੰਬਈ (ਏਜੰਸੀ)- ਨੈੱਟਫਲਿਕਸ ਦੇ ਰਿਐਲਿਟੀ ਸ਼ੋਅ 'ਲਾਕ ਅੱਪ' ਸੀਜ਼ਨ 2 ਵਿੱਚ ਨਜ਼ਰ ਆ ਰਹੀ ਪ੍ਰਸਿੱਧ ਟੈਲੀਵਿਜ਼ਨ ਅਦਾਕਾਰ ਗੌਰਵ ਖੰਨਾ ਦੀ ਪਤਨੀ ਅਕਾਂਕਸ਼ਾ ਚਮੋਲਾ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ੋਅ ਦੌਰਾਨ ਉਸ ਨੇ ਕਬੂਲ ਕੀਤਾ ਹੈ ਕਿ ਉਹ ਬਾਇਸੈਕਸੁਅਲ (ਸਮਲਿੰਗੀ) ਹੈ ਅਤੇ ਗੌਰਵ ਨਾਲ ਵਿਆਹ  ਤੋਂ ਪਹਿਲਾਂ ਉਸਦੇ ਕੁੜੀਆਂ ਨਾਲ ਸਬੰਧ ਸਨ।

ਇਹ ਵੀ ਪੜ੍ਹੋ: ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ ਇੱਕ ਗੁਪਤ ਖ਼ਤ ! ਪੜ੍ਹੋ ਕੀ ਸੀ ਖ਼ਾਸ?

PunjabKesari

ਸ਼ੋਅ ਦੇ ਤਾਜ਼ਾ ਐਪੀਸੋਡ ਦੌਰਾਨ, ਆਕਾਂਕਸ਼ਾ ਨੂੰ ਪਤਾ ਲੱਗਿਆ ਕਿ ਉਸਦੀ ਸਹਿ-ਮੁਕਾਬਲੇਬਾਜ਼ ਸ਼੍ਰੇਆ ਕਾਲੜਾ ਨੇ ਬੈਕਸਟੇਜ 'ਤੇ ਉਸਦਾ ਇਹ ਰਾਜ਼ ਸੁਣ ਲਿਆ ਸੀ ਅਤੇ ਬਾਅਦ ਵਿੱਚ ਸੂਫੀ ਮੋਤੀਵਾਲਾ ਨੂੰ ਦੱਸ ਦਿੱਤਾ। ਇਸ ਬਾਰੇ ਪੁੱਛੇ ਜਾਣ 'ਤੇ ਅਕਾਂਕਸ਼ਾ ਨੇ ਕਿਹਾ, "ਮੈਂ ਵਿਆਹ ਤੋਂ ਪਹਿਲਾਂ ਬਾਇਸੈਕਸੁਅਲ ਸੀ। ਮੇਰੇ ਕੁੱਝ ਕੁੜੀਆਂ ਨਾਲ ਸਬੰਧ ਰਹੇ ਹਨ। ਬਹੁਤ ਜ਼ਿਆਦਾ ਇੰਟੀਮੇਟ ਸਬੰਧ ਨਹੀਂ ਸਨ ਪਰ ਮੈਂ ਕੁਝ ਕੁੜੀਆਂ ਨਾਲ ਰਿਲੇਸ਼ਨਸ਼ਿਪ ਵਿੱਚ ਰਹੀ ਹਾਂ।"

ਇਹ ਵੀ ਪੜ੍ਹੋ: "ਮੈਂ ਦੱਬਣ ਵਾਲਿਆਂ 'ਚੋਂ ਨਹੀਂ..."; ਕਬਜ਼ੇ ਦੇ ਇਲਜ਼ਾਮਾਂ 'ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਆਕਾਂਕਸ਼ਾ ਨੇ ਅੱਗੇ ਦੱਸਿਆ ਕਿ ਉਹ ਔਰਤਾਂ ਦੇ ਆਲੇ-ਦੁਆਲੇ ਜ਼ਿਆਦਾ ਸੁਰੱਖਿਅਤ ਅਤੇ ਆਰਾਮਦਾਇਕ ਮਹਿਸੂਸ ਕਰਦੀ ਹੈ। ਉਸ ਨੇ ਕਿਹਾ, “ਮੈਨੂੰ ਕੁੜੀਆਂ ਪਸੰਦ ਹਨ। ਮੈਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੀ ਹਾਂ ਅਤੇ ਉਨ੍ਹਾਂ ਵੱਲ ਆਕਰਸ਼ਿਤ ਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਉਹ ਮੇਰੀ ਸੁਰੱਖਿਅਤ ਜਗ੍ਹਾ ਹੈ। ਵੱਡੇ ਹੁੰਦੇ ਹੋਏ ਮੈਨੂੰ ਲੱਗਿਆ ਕਿ ਦੁਨੀਆ ਬਹੁਤ ਮਰਦ-ਪ੍ਰਧਾਨ ਹੈ। ਇਸ ਲਈ ਤੁਸੀਂ ਹਮੇਸ਼ਾ ਮਾਂ ਜਾਂ ਭੈਣਾਂ ਵੱਲ ਜਾਂਦੇ ਹੋ, ਕਿਤੇ ਨਾ ਕਿਤੇ ਜੋ ਕੰਫਰਟ ਜ਼ੋਨ ਉਨ੍ਹਾਂ ਤੋਂ ਮਿਲਦਾ ਹੈ, ਮੈਂ ਉਸ ਫੈਮੀਨਾਈਨ ਐਨਰਜੀ ਅਤੇ ਕੰਫਰਟ ਨੂੰ ਪਿਆਰ ਕਰਦੀ ਹਾਂ।" 

ਇਹ ਵੀ ਪੜ੍ਹੋ: ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ 'ਅਨਫਾਲੋ'

PunjabKesari

ਉਸ ਨੇ ਅੱਗੇ ਕਿਹਾ, "ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਲੋਕ ਕਹਿੰਦੇ ਹਨ ਕਿ ਕੁੜੀਆਂ ਦੋਸਤ ਨਹੀਂ ਹੋ ਸਕਦੀਆਂ, ਉਨ੍ਹਾਂ ਵਿੱਚ ਈਰਖਾ ਜਾਂ ਮੁਕਾਬਲਾ ਹੁੰਦਾ ਹੈ। ਮੇਰੇ ਵਿੱਚ ਅਜਿਹਾ ਕੁਝ ਨਹੀਂ ਸੀ, ਮੇਰੇ ਲਈ ਸਾਰੀਆਂ ਔਰਤਾਂ ਖ਼ੂਬਸੂਰਤ ਹਨ। ਇਹ ਸਮਾਜ ਦਾ ਦਿੱਤਾ ਹੋਇਆ ਇੱਕ ਟੈਗ ਹੈ, ਪਰ ਮੇਰੇ ਲਈ ਇਹ ਸਿਰਫ਼ ਸ਼ੁੱਧ ਪਿਆਰ ਹੈ।"

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਕਾਂਕਸ਼ਾ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਗੌਰਵ ਲਗਭਗ ਇਕ ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਤਲਾਕ ਲੈਣ ਵਾਲੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News