ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Friday, Jul 17, 2026 - 04:41 PM (IST)

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਐਂਟਰਟੇਨਮੈਂਟ ਡੈਸਕ - ਵੈੱਬ ਸੀਰੀਜ਼ 'ਯੇ ਕਾਲੀ ਕਾਲੀ ਆਂਖੇਂ' ਨਾਲ ਮਸ਼ਹੂਰ ਹੋਈ ਅਦਾਕਾਰਾ ਆਂਚਲ ਸਿੰਘ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਇਕ ਵੱਡੀ ਖੁਸ਼ਖਬਰੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਦਰਅਸਲ ਅਦਾਕਾਰਾ ਨੇ ਆਪਣੇ ਲੰਬੇ ਸਮੇਂ ਦੇ ਪਾਰਟਨਰ ਮੋਹਿਤ ਚਾਵਲਾ ਨਾਲ ਮੰਗਣੀ ਕਰਵਾ ਲਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਕੁੱਝ ਤਸਵੀਰਾਂ ਨੂੰ ਵੇਖਣ ਮਗਰੋਂ ਖਬਰਾਂ ਆਈਆਂ ਸਨ ਕਿ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ ਪਰ ਅਦਾਕਾਰਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੰਗਣੀ ਦੀ ਰਸਮ ਸੀ।

ਇਹ ਵੀ ਪੜ੍ਹੋ: ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ ਕੀਤੀ ਬੰਦ

 
 
 
 
 
 
 
 
 
 
 
 
 
 
 
 

A post shared by Aanchal GS Singh (@anchalsinghofficial)

ਮੋਹਿਤ ਇਕ ਭਾਰਤੀ ਬਿਜਨੈੱਸਮੈਨ ਹੈ ਅਤੇ ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਆਂਚਲ ਨੇ ਆਪਣੀ ਮੰਗਣੀ ਦੀਆਂ ਕਈ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕੇ ਆਂਚਲ ਨੇ ਪੀਚ ਕਰਲ ਦਾ ਅਨਾਰਕਲੀ ਸੂਟ ਪਹਿਨਿਆ ਹੋਇਆ ਹੈ ਅਤੇ ਬਿਲਕੁੱਲ ਸਿੰਪਲ ਮੇਕਅੱਪ ਕੀਤਾ ਹੋਇਆ ਹੈ। ਉਥੇ ਹੀ ਉਨ੍ਹਾਂ ਦੇ ਮੰਗੇਤਰ ਮੋਹਿਤ ਨੇ ਸਫੇਦ ਰੰਗਾ ਦਾ ਰਵਾਇਤੀ ਆਊਟਫਿੱਟ ਪਹਿਨਿਆ ਹੋਇਆ ਹੈ। 

ਇਹ ਵੀ ਪੜ੍ਹੋ: ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News