ਊਸ਼ਾ ਮਹਿਤਾ ਦਾ ਕਿਰਦਾਰ ਨਿਭਾਅ ਕੇ ਅੰਦਰੋਂ ਹੋਈ ਮਜ਼ਬੂਤ: ਸਾਰਾ ਅਲੀ ਖ਼ਾਨ

Monday, Mar 25, 2024 - 02:22 PM (IST)

ਮੁੰਬਈ (ਬਿਊਰੋ): ਆਜ਼ਾਦੀ ਘੁਲਾਟੀਆਂ ਅਤੇ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਕਈ ਕਹਾਣੀਆਂ ਦਰਸ਼ਕ ਪਰਦੇ ’ਤੇ ਦੇਖ ਚੁੱਕੇ ਹਨ। ਅਜਿਹੀ ਹੀ ਇਕ ਕ੍ਰਾਂਤੀਕਾਰੀ ਔਰਤ ਊਸ਼ਾ ਮਹਿਤਾ ਦੇ ਜੀਵਨ ’ਤੇ ਆਧਾਰਿਤ ਫਿਲਮ ‘ਏ ਵਤਨ ਮੇਰੇ ਵਤਨ’ ਓ.ਟੀ.ਟੀ. ਪਲੇਟਫਾਰਮ ਪ੍ਰਾਈਮ ਵੀਡੀਓ ’ਤੇ 21 ਮਾਰਚ ਨੂੰ ਰਿਲੀਜ਼ ਹੋ ਗਈ ਹੈ। ਦੇਸ਼ ਭਗਤੀ ਦੀ ਭਾਵਨਾਵਾਂ ਨਾਲ ਭਰਪੂਰ ਇਸ ਥ੍ਰਿਲਰ-ਡਰਾਮਾ ਫਿਲਮ ’ਚ ਭਾਰਤ ਛੱਡੋ ਅੰਦੋਲਨ ਦੇ ਨਾਲ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੇ ਬਹੁਤ ਹੀ ਖਾਸ ਅਤੇ ਵੱਖਰੇ ਪਹਿਲੂ ਨੂੰ ਦਿਖਾਇਆ ਗਿਆ ਹੈ। ਕੰਨਨ ਅਈਅਰ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ਨੂੰ ਕਰਨ ਜੌਹਰ, ਅਪੂਰਵ ਮਹਿਤਾ ਅਤੇ ਸੋਮੇਨ ਮਿਸ਼ਰਾ ਨੇ ਪ੍ਰੋਡਿਊਸ ਕੀਤਾ ਹੈ। ਇਸ ਵਿਚ ਸਾਰਾ ਅਲੀ ਖਾਨ ਮੁੱਖ ਭੂਮਿਕਾ ਵਿਚ ਹਨ, ਜਦੋਂ ਕਿ ਇਮਰਾਨ ਹਾਸ਼ਮੀ ਵਿਸ਼ੇਸ਼ ਮਹਿਮਾਨ ਵੱਜੋਂ, ਸਚਿਨ ਖੇੜੇਕਰ, ਅਭੈ ਵਰਮਾ, ਸਪਰਸ਼ ਸ਼੍ਰੀਵਾਸਤਵ ਅਤੇ ਆਨੰਦ ਤਿਵਾਰੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ‘ਏ ਵਤਨ ਮੇਰੇ ਵਤਨ’ ਬਾਰੇ ਸਾਰਾ ਅਲੀ ਖਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਸਵਾਲ: ਚੁਲਬੁਲੇ ਕਿਰਦਾਰਾਂ ਦੇ ਬਾਅਦ ਇਕ ਸਾਹਸੀ ਸੁਤੰਤਰਤਾ ਸੈਨਾਨੀ ਦੀ ਭੂਮਿਕਾ ਨਿਭਾਉਣ ਦਾ ਫੈਸਲਾ ਕਿਵੇਂ ਕੀਤਾ?

ਜਵਾਬ: ਈਮਾਨਦਾਰੀ ਨਾਲ ਕਹਾਂ ਤਾਂ ਇਹ ਕਿਰਦਾਰ ਮੈਨੂੰ ਕਿਸਮਤ ਨਾਲ ਮਿਲਿਆ ਹੈ। ਇਸ ਤੋਂ ਪਹਿਲਾਂ ਮੈਂ ਜੋ ਵੀ ਰੋਲ ਕੀਤੇ ਹਨ, ਉਨ੍ਹਾਂ ਵਿਚ ਥੋੜੀ ਮਸਤੀ ਅਤੇ ਹਾਸਾ-ਮਜ਼ਾਕ ਰਹਿੰਦਾ ਸੀ। ਮੈਂ ਇਕ ਸ਼ਾਂਤ ਅਤੇ ਖੁਦ ’ਤੇ ਨਿਯੰਤਰਿਤ ਕਰਨ ਵਾਲੀ ਪਰਫਾਰਮੈਂਸ ਦੇਣਾ ਚਾਹੁੰਦੀ ਸੀ ਅਤੇ ਉਹ ਸਭ ਕੁਝ ਇਸ ਕਿਰਦਾਰ ਵਿਚ ਸੀ। ਮੇਰੀ ਮਾਂ ਇਸ ਫ਼ਿਲਮ ਦੇ ਨੇਰੇਸ਼ਨ ਲਈ ਮੇਰੇ ਕੋਲ ਆਈ ਸੀ। ਅੱਜ ਤੱਕ ਅਸੀਂ ਦੋਵੇਂ ਇਕੋ ਹੀ ਪਲ ’ਚ ਦੋ ਵਾਰ ਰੋ ਚੁੱਕੇ ਹਾਂ। ਪਹਿਲਾ ‘ਕੇਦਾਰਨਾਥ’ ਦੇ ਕਲਾਈਮੈਕਸ ’ਤੇ ਅਤੇ ਦੂਜਾ ਇਸ ਫਿਲਮ ’ਚ। ਇਸੇ ਲਈ ਮੈਂ ਇਸ ਦੇ ਲਈ ਮੰਨ ਗਈ ਸੀ। ਮੈਨੂੰ ਲੱਗਾ ਕਿ ਬਾਕੀ ਦੇਸ਼ ਭਗਤੀ ਦੀਆਂ ਫਿਲਮਾਂ ਨਾਲੋਂ ਇਸ ਫ਼ਿਲਮ ’ਚ ਕੁਝ ਵੱਖਰਾ ਹੈ, ਇਸ ਲਈ ਮੈਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ।

ਸਵਾਲ: ਤੁਸੀਂ ਖੁਦ ਇਤਿਹਾਸ ਅਤੇ ਰਾਜਨੀਤਿਕ ਵਿਗਿਆਨ ਦੀ ਵਿਦਿਆਰਥਣ ਰਹੇ ਹੋ, ਤਾਂ ਕੀ ਤੁਸੀਂ ਊਸ਼ਾ ਮਹਿਤਾ ਬਾਰੇ ਪਹਿਲਾਂ ਪੜ੍ਹਿਆ ਸੀ?

ਜਵਾਬ: ਨਹੀਂ.. ਮੈਂ ਉਨ੍ਹਾਂ ਬਾਰੇ ਬਹੁਤਾ ਪੜ੍ਹਿਆ ਨਹੀਂ ਸੀ। ਗੁਮਨਾਮੀ ਕਾਰਨ ਸ਼ਾਇਦ ਇਤਿਹਾਸ ਦੇ ਪੰਨਿਆਂ ’ਤੇ ਇਹ ਕਹਾਣੀਆਂ ਛਪੀਆਂ ਨਹੀਂ, ਤਾਂ ਅਸੀਂ ਇਨ੍ਹਾਂ ਬਾਰੇ ਕਿੱਥੋਂ ਪੜ੍ਹ ਸਕਾਂਗੇ? ਇਸੇ ਲਈ ਇਹ ਫਿਲਮ ਬਹੁਤ ਮਹੱਤਵਪੂਰਨ ਹੈ। ਸਾਡੇ ਦੇਸ਼ ਵਿਚ ਅਜਿਹੀਆਂ ਕਈ ਗੁਮਨਾਮ ਕਹਾਣੀਆਂ ਹਨ, ਜੋ ਹਰ ਕਿਸੇ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ।

ਸਵਾਲ: ਊਸ਼ਾ ਮਹਿਤਾ ਦੇ ਕਿਰਦਾਰ ਨੂੰ ਪਰਦੇ ’ਤੇ ਪ੍ਰਮਾਣਿਕ ਦਿਖਾਉਣ ਲਈ ਤੁਸੀਂ ਕਿੰਨੀ ਮਿਹਨਤ ਕੀਤੀ?

ਜਵਾਬ- ਮੇਰੇ ਹਿਸਾਬ ਨਾਲ ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਜੋ ਦਿਖਾ ਰਹੇ ਹੋ, ਉਸ ਨਾਲ ਤੁਸੀਂ ਕਿੰਨਾ ਇਨਸਾਫ਼ ਕਰ ਰਹੇ ਹੋ। 1942 ਵਿਚ ਭਾਰਤ ਛੱਡੋ ਅੰਦੋਲਨ, ਕਰੋ ਜਾਂ ਮਰੋ, ਨਾਲ ਹੀ ਰੇਡੀਓ ਦੀ ਤਕਨੀਕ ਦਾ ਵਿਸਤਾਰ ਅਤੇ ਲੋਕਾਂ ਨਾਲ ਉਸ ਦਾ ਜੁੜਨਾ. . ਇਸ ਦੁਨੀਆ ਨੂੰ ਸ਼ਾਇਦ ਅਸੀਂ ਉਨ੍ਹੀ ਚੰਗੀ ਤਰ੍ਹਾਂ ਨਹੀਂ ਦਿਖਾ ਸਕੀਏ ਪਰ ਤੁਸੀਂ ਆਪਣੇ ਵੱਲੋਂ ਚੰਗਾ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਨੇ ਗੱਡੇ ਝੰਡੇ, ਵਿਦੇਸ਼ ਦੀ ਧਰਤੀ 'ਤੇ ਇੰਝ ਚਮਕਾਇਆ ਪੰਜਾਬੀਆਂ ਦਾ ਨਾਂ

ਸਵਾਲ: ਫਿਲਮ ’ਚ ਕਦੇ ਤੁਹਾਨੂੰ ਘਬਰਾਹਟ ਮਹਿਸੂਸ ਹੋਈ?

ਜਵਾਬ: ਜਦੋਂ ਮੈਂ ਪਹਿਲੀ ਵਾਰ ਸਕ੍ਰਿਪਟ ਸੁਣੀ ਤਾਂ ਮੈਨੂੰ ਲੱਗਾ ਕਿ ਇਹ ਤਾਂ ਮੈਂ ਨਹੀਂ ਕਰ ਸਕਾਂਗੀ, ਪਰ ਇਸ ਤੋਂ ਬਾਅਦ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਹੁਣ ਮੈਂ ਆਪਣੇ ਆਪ ਨੂੰ ਇਹ ਕਹਿਣਾ ਛੱਡ ਦੇਵਾਂਗੀ। ਜ਼ਾਹਰ ਹੈ ਕਿ ਘਬਰਾਹਟ ਹੋਣੀ ਚਾਹੀਦੀ ਹੈ ਅਤੇ ਉਹ ਹੈ ਵੀ। ਮੈਂ ਦੇਖਣਾ ਚਾਹੁੰਦੀ ਹਾਂ ਕਿ ਮੇਰੇ ਦਰਸ਼ਕ ਖੁਸ਼ ਹਨ ਜਾਂ ਨਹੀਂ। ਇਹ ਸਭ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਇਹ ਕਿਵੇਂ ਕਰਾਂਗੀ? ਅਤੇ ਮੈਂ ਇਹ ਨਹੀਂ ਕਰ ਸਕਦੀ, ਇਸ ’ਚ ਬਹੁਤ ਜ਼ਿਆਦਾ ਅੰਤਰ ਹੈ। ਮੈਂ ਹਮੇਸ਼ਾ ਪਹਿਲੇ ਵਾਲੇ ਦੇ ਨਾਲ ਰਹਿੰਦੀ ਹਾਂ ਕਿ ਮੈਂ ਇਸ ਨੂੰ ਕਿਵੇਂ ਕਰ ਸਕਦੀ ਹਾਂ? ਇਹੋ ਮੇਰੇ ਲਈ ਮਹੱਤਵਪੂਰਨ ਹੈ। ਜੇਕਰ ਤੁਸੀਂ ਇਹ ਸੋਚਦੇ ਰਹੋਗੇ ਕਿ ਮੈਂ ਇਹ ਮੇਰੇ ਤੋਂ ਨਹੀਂ ਹੋਵੇਗਾ ਤਾਂ ਤੁਸੀਂ ਕਦੇ ਵੀ ਅੱਗੇ ਨਹੀਂ ਵਧ ਸਕੋਗੇ।

ਸਵਾਲ: ਆਲੋਚਨਾ ਤੁਹਾਡੇ ਲਈ ਕਿੰਨੀ ਮਾਇਨੇ ਰੱਖਦੀ ਹੈ?

ਜਵਾਬ: ਹਾਂ, ਮੈਂ ਇਸ ਨੂੰ ਅਹਿਮੀਅਤ ਦਿੰਦੀ ਹਾਂ ਅਤੇ ਜੇਕਰ ਕੋਈ ਸਕਾਰਾਤਮਕ ਚੀਜ਼ ਹੈ ਜਿਸ ਨੂੰ ਮੈਂ ਸਮਝ ਸਕਾਂ ਅਤੇ ਉਸ ਤੋਂ ਕੁੱਝ ਸਿੱਖ ਸਕਾਂ ਅਤੇ ਬਦਲਾਅ ਲਿਆ ਸਕਾਂ, ਤਾਂ ਮੈਂ ਉਹ ਵੀ ਕਰਦੀ ਹਾਂ।

ਸਵਾਲ: ਅੱਜ ਜਦੋਂ ਔਰਤਾਂ ਹਰ ਖੇਤਰ ’ਚ ਅੱਗੇ ਵੱਧ ਰਹੀਆਂ ਹਨ, ਤਾਂ ਅਜਿਹੇ ’ਚ ਜੇਕਰ ਕੋਈ ਸੀਕ੍ਰੇਟ ਰੇਡੀਓ ਹੁੰਦਾ ਤਾਂ ਉਸ ਦਾ ਨਾਂ ਕੀ ਹੁੰਦਾ?

ਜਵਾਬ: ਬਗਾਵਤ ਦਾ ਵੀ ਕੋਈ ਕਾਰਨ ਹੋਣਾ ਜਰੂਰੀ ਹੈ। ਅੱਜ ਦੀ ਤਰੀਕ ’ਚ ਜੇਕਰ ਅਜਿਹਾ ਕੋਈ ਅੰਡਰਗਰਾਊਂਡ ਰੇਡੀਓ ਸਟੇਸ਼ਨ ਹੁੰਦਾ ਤਾਂ ਇਹ ਲੋਕਾਂ ਨੂੰ ਆਤਮ-ਵਿਸ਼ਵਾਸ ਕਾਇਮ ਰੱਖਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦਾ। ਬਾਕੀ ਤਾਂ ਹਾਲੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕ੍ਰਾਂਤੀ ਦੀ ਲੋੜ ਨਹੀਂ ਹੈ, ਇਸ ਲਈ ਮੈਨੂੰ ਇਹ ਕਹਾਣੀ ਬਹੁਤ ਪਸੰਦ ਆਈ ਅਤੇ ਇਹ ਕਿਰਦਾਰ ਬਹੁਤ ਪਿਆਰਾ ਲੱਗਾ। ਹਰ ਪਲ ਉਨ੍ਹਾਂ ਦੀ ਬਗਾਵਤ ਦਾ ਕਾਰਨ ਜਾਇਜ਼ ਸੀ। ਉਨ੍ਹਾਂ ਨੇ ਜੋ ਕੁੱਝ ਕੀਤਾ, ਉਸ ਦਾ ਉਨ੍ਹਾਂ ਕੋਲ ਵਾਜ਼ਿਬ ਕਾਰਨ ਸੀ।

ਇਹ ਖ਼ਬਰ ਵੀ ਪੜ੍ਹੋ - ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਕੇਂਦਰ ਦੇ ਨੋਟਿਸ ਮਗਰੋਂ CM ਮਾਨ ਨੇ ਵੀ ਕਰ ਦਿੱਤੀ ਕਾਰਵਾਈ (ਵੀਡੀਓ)

ਸਵਾਲ: ਤੁਹਾਡੇ ਸਾਹਮਣੇ ਕਦੇ ਕਰੋ ਜਾਂ ਮਰੋ ਦੀ ਸਥਿਤੀ ਆਈ ਹੈ?

ਜਵਾਬ: ਅਜਿਹਾ ਹੁੰਦਾ ਰਹਿੰਦਾ ਹੈ, ਸਿਰਫ ਹਾਲਾਤ ਵੱਖਰੇ ਹੋਣਗੇ। ਉਸ ਸਮੇਂ ਨਾਲੋਂ ਹੁਣ ਮਾਹੌਲ ਬੇਸ਼ੱਕ ਅਲੱਗ ਹੈ, ਪਰ ਅੰਦਰੋਂ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਹੁਣ ਕਰੋ ਜਾਂ ਮਰੋ ਦੀ ਸਥਿਤੀ ਹੈ। ਇਹ ਫਿਲਮ ਹੀ ਇਸਦੀ ਇੱਕ ਮਿਸਾਲ ਹੈ। ਜਦੋਂ ਲੋਕਾਂ ਨੂੰ ਲੱਗਾ ਸੀ ਕਿ ਇਹ ਐਕਟਿੰਗ ਕਰ ਵੀ ਸਕਦੀ ਹੈ ਜਾਂ ਨਹੀਂ ਤਾਂ ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਇਹ ਕਰਾਂਗੀ। ਕਈ ਵਾਰ ਤੁਸੀਂ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹੋ। ਹੁਣ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਦਾ ਸਾਹਸ ਨਾਲ ਸਾਹਮਣਾ ਕਰਦੇ ਹੋ ਜਾਂ ਡਰਦੇ ਹੋ।

ਮੈਂ ਇਸ ਕਿਰਦਾਰ ਤੋਂ ਮਜ਼ਬੂਤ ਬਣਨਾ ਸਿੱਖਿਆ ਹੈ। ਸਿਰਫ਼ ਸਰੀਰਕ ਤੌਰ ’ਤੇ ਅਤੇ ਬੋਲਣ ਤੋਂ ਹੀ ਨਹੀਂ.. ਆਪਣੇ ਅੰਦਰੋਂ ਵੀ। ਆਪਣੇ ਅੰਦਰ ਦੀ ਅੱਗ ਨੂੰ ਬਰਕਰਾਰ ਰੱਖੋ, ਇਸ ਨੂੰ ਨਜ਼ਰਅੰਦਾਜ਼ ਅਤੇ ਅਣਸੁਣਿਆ ਨਾ ਕਰੋ। ਮੇਰੇ ਹਿਸਾਬ ਨਾਲ ਜੇਕਰ ਅੱਜ ਊਸ਼ਾ ਜੀ ਹੁੰਦੇ ਤਾਂ ਉਹ ਨੌਜਵਾਨਾਂ ਨੂੰ ਇਹੋ ਸੰਦੇਸ਼ ਦਿੰਦੀ ਕਿ ਉਹ ਭੇਡ-ਚਾਲ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਨਾ ਕਰਨ। ਆਪਣੇ ਮਨ ਵਿਚ ਆਪਣੇ ਲਈ ਇਕ ਵੱਖਰਾ ਕੋਨਾ ਰੱਖੋ, ਜ਼ਰੂਰੀ ਨਹੀਂ ਕਿ ਉਹ ਬਾਹਰ ਹੋਵੇ। ਤੁਹਾਡੀ ਆਪਣੀ ਆਵਾਜ਼ ਤੁਹਾਡੇ ਕੰਨਾਂ ਵਿਚ ਗੂੰਜਣੀ ਚਾਹੀਦੀ ਹੈ ਅਤੇ ਉਹੋ ਕਰੋ ਜੋ ਤੁਸੀਂ ਚਾਹੁੰਦੇ ਹੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News