‘ਮੈਂ ਸ਼ਕਤੀ ਕਪੂਰ ਦੀ ਬੇਟੀ ਹਾਂ, ਆਈਡੀਆ ਬਹੁਤ ਚੰਗਾ ਹੈ, ਮਜ਼ਾ ਆਏਗਾ’ : ਸ਼ਰਧਾ ਕਪੂਰ
Friday, Mar 14, 2025 - 11:55 AM (IST)

ਮੁੰਬਈ- ਫਿਲਮ ‘ਇਸਤਰੀ-2’ ਦੀ ਕਾਸਟ ਨਾਲ ਜੁਡ਼ੇ ਵੀਡੀਓਜ਼ ਲਗਾਤਾਰ ਦਰਸ਼ਕਾਂ ਸਾਹਮਣੇ ਆ ਰਹੇ ਹਨ। ਫਿਲਮ ਦੀ ਕਾਸਟ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਉਸ ਵਿਚ ਤੁਸੀਂ ਇਕ ਫੈਨ ਦੀ ਥਿਊਰੀ ਦੇਖ ਸਕਦੇ ਹੋ, ਜਿਸ ਵਿਚ ਫੈਨ ਨੇ ਕਾਸਟ ਅਤੇ ਫਿਲਮ ਨਾਲ ਜੁਡ਼ੀਆਂ ਗੱਲਾਂ ਕਹੀਆਂ ਹਨ।
ਥਿਊਰੀ ਵਿਚ ਕਿਹਾ ਗਿਆ ਹੈ ਕਿ ਸ਼ਰਧਾ ਦਾ ਕਿਰਦਾਰ ਹੀ ਪੂਰੇ ਬ੍ਰਹਿਮੰਡ ਦਾ ਸਭ ਤੋਂ ਵੱਡਾ ਖਲਨਾਇਕ ਹੈ ਅਤੇ ਉਹ ਵਿੱਕੀ ਦੀ ਵਰਤੋਂ ਕਰ ਕੇ ਸਾਰਿਆਂ ਨੂੰ ਖਤਮ ਕਰ ਰਹੀ ਹੈ। ਅੰਤ ਵਿਚ ਪੂਰੀ ਦੁਨੀਆ ’ਤੇ ਕਬਜ਼ਾ ਕਰ ਲਵੇਗੀ। ਅਦਾਕਾਰਾ ਸ਼ਰਧਾ ਕਪੂਰ ਨੇ ਫੈਨ ਥਿਊਰੀ ’ਤੇ ਚੁਟਕੀ ਲੈਂਦੇ ਹੋਏ ਕਿਹਾ, ‘‘ਕਿਉਂਕਿ ਮੈਂ ਸ਼ਕਤੀ ਕਪੂਰ ਦੀ ਧੀ ਹਾਂ ਨਾ, ਆਈਡੀਆ ਬਹੁਤ ਚੰਗਾ ਹੈ, ਮਜ਼ਾ ਆਵੇਗਾ। ’