ਕੈਂਸਰ ਨਾਲ ਜੂਝ ਰਹੀ ਕਿਰਨ ਖੇਰ ਦੇ ਦਿਹਾਂਤ ਦੀ ਉੱਡੀ ਝੂਠੀ ਖ਼ਬਰ, ਪਤੀ ਅਨੁਪਮ ਖੇਰ ਨੇ ਦਿੱਤੀ ਇਹ ਪ੍ਰਤੀਕਿਰਿਆ

05/08/2021 1:48:17 PM

ਮੁੰਬਈ: ਬਾਲੀਵੁੱਡ ਅਦਾਕਾਰਾ ਅਤੇ ਬੀ.ਜੇ.ਪੀ. ਸੰਸਦ ਕਿਰਨ ਖੇਰ ਇਨੀਂ ਦਿਨੀਂ ਬਲੱਡ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ। ਇਸ ਮੁਸ਼ਕਿਲ ਦੀ ਘੜੀ ’ਚ ਕਿਰਨ ਖੇਰ ਦੇ ਪਤੀ ਅਤੇ ਅਦਾਕਾਰ ਅਨੁਪਮ ਖੇਰ ਉਨ੍ਹਾਂ ਦੀ ਪੂਰੀ ਦੇਖਭਾਲ ਕਰ ਰਹੇ ਹਨ ਪਰ ਇਸ ਦੌਰਾਨ ਬਲੱਡ ਕੈਂਸਰ ਨਾਲ ਜੂਝ ਰਹੀ ਕਿਰਨ ਦੇ ਦਿਹਾਂਤ ਦੀਆਂ ਅਫ਼ਵਾਹਾਂ ਉੱਡਣ ਲੱਗੀਆਂ ਹਨ। ਲੋਕ ਸੋਸ਼ਲ ਮੀਡੀਆ ’ਤੇ ਕਿਰਨ ਦੀ ਤਸਵੀਰ ਸਾਂਝੀ ਕਰਕੇ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਹੇ ਹਨ। 

PunjabKesari
ਹਾਲਾਂਕਿ ਅਨੁਪਮ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਸੋਸ਼ਲ ਮੀਡੀਆ ’ਤੇ ਸੱਚਾਈ ਦੱਸੀ। ਅਨੁਪਮ ਨੇ ਟਵੀਟ ਕਰਕੇ ਲਿਖਿਆ ਕਿ ‘ਕਿਰਨ ਨੂੰ ਲੈ ਕੇ ਕੁਝ ਝੂਠੀਆਂ ਅਫ਼ਵਾਹਾਂ ਉੱਡ ਰਹੀਆਂ ਹਨ। ਉਹ ਸਭ ਝੂਠ ਹਨ। ਕਿਰਨ ਬਿਲਕੁੱਲ ਠੀਕ ਹੈ, ਇਥੇ ਤੱਕ ਕਿ ਸ਼ੁੱਕਰਵਾਰ ਦੁਪਿਹਰ ਨੂੰ ਹੀ ਉਨ੍ਹਾਂ ਨੇ ਕੋਵਿਡ ਟੀਕੇ ਦੀ ਦੂਜੀ ਖੁਰਾਕ ਲਈ ਹੈ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਨੈਗੇਟਿਵ ਖ਼ਬਰਾਂ ਨਾ ਫੈਲਾਓ। ਧੰਨਵਾਦ, ਸੁਰੱਖਿਅਤ ਰਹੋ’। 

PunjabKesari
ਦੱਸ ਦੇਈਏ ਕਿ ਬੀ.ਜੇ.ਪੀ. ਪ੍ਰਧਾਨ ਨੇ ਦੱਸਿਆ ਕਿ ਨਵੰਬਰ ’ਚ ਕਿਰਨ ਦੇ ਹੱਥ ’ਚ ਫਰੈਚਕਰ ਆਇਆ ਸੀ ਜਿਸ ਦੇ ਟ੍ਰੀਟਮੈਂਟ ਦੌਰਾਨ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ ਨਾਂ ਦੀ ਬਿਮਾਰੀ ਹੈ। ਕਿਰਨ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਾਲ 1990 ’ਚ ਉਨ੍ਹਾਂ ਨੇ ਫ਼ਿਲਮ ‘ਸਰਦਾਰੀ ਬੇਗਮ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਪਹਿਲੀ ਹੀ ਫ਼ਿਲਮ ਨਾਲ ਕਿਰਨ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਨੂੰ ਇਸ ਫ਼ਿਲਮ ਲਈ ਕਈ ਐਵਾਰਡ ਵੀ ਮਿਲੇ ਸਨ। ਕਿਰਨ ਨੇ ਆਪਣੇ ਕੈਰੀਅਰ ’ਚ ਕਈ ਬਿਹਤਰੀਨ ਕਿਰਦਾਰ ਨਿਭਾਏ। ਕਿਰਨ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਟੀ.ਵੀ. ’ਤੇ ਵੀ ਕਿਰਨ ਨੇ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। 

PunjabKesari
ਦੱਸ ਦੇਈਏ ਕਿ ਕਿਰਨ ਖੇਰ ਤੋਂ ਪਹਿਲਾਂ ਮੀਨਾਕਸ਼ੀ, ਲਕੀ ਅਲੀ ਅਤੇ ਰਾਮਾਨੰਦ ਸਾਗਰ ਦੀ ਰਾਮਾਇਣ ’ਚ ਰਾਵਣ ਦਾ ਕਿਰਦਾਰ ਨਿਭਾ ਚੁੱਕੇ ਅਰਵਿੰਦ ਤ੍ਰਿਵੇਦੀ ਦੇ ਦਿਹਾਂਤ ਦੀ ਵੀ ਝੂਠੀ ਖ਼ਬਰ ਉੱਠੀ ਸੀ।

PunjabKesari


Aarti dhillon

Content Editor

Related News