ਵੈੱਬ ਸੀਰੀਜ਼ ''ਹੰਟਰ'' ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼, ACP ਦੇ ਕਿਰਦਾਰ ''ਚ ਦਿਸੇ ਸੁਨੀਲ ਸ਼ੈੱਟੀ (ਵੀਡੀਓ)

03/15/2023 2:43:11 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਆਪਣੀ ਕਾਮੇਡੀ ਫ਼ਿਲਮ 'ਹੇਰਾ ਫੇਰੀ 3' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ ਪਰ ਇਸੇ ਦੌਰਾਨ ਉਨ੍ਹਾਂ ਦੀ ਐਕਸ਼ਨ ਭਰਪੂਰ ਥ੍ਰਿਲਰ ਵੈੱਬ ਸੀਰੀਜ਼ 'ਹੰਟਰ- ਟੁਟੇਗਾ ਨਹੀਂ ਤੋੜੇਗਾ' ਦਾ ਟਰੇਲਰ ਰਿਲੀਜ਼ ਹੋਇਆ ਹੈ। ਫ਼ਿਲਮ ਦੇ ਇਸ ਟਰੇਲਰ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਟਰੇਲਰ ਨੂੰ ਲੈ ਕੇ ਸੁਨੀਲ ਸ਼ੈੱਟੀ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।

ਦੱਸ ਦਈਏ ਕਿ ਇਸ ਸੀਰੀਜ਼ 'ਚ ਸੁਨੀਲ ਸ਼ੈੱਟੀ ACP ਵਿਕਰਮ ਸਿੰਘਾ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜੋ ਪੈਸੇ ਦੇ ਬਦਲੇ ਕਿਸੇ ਵੀ ਗੁੰਮ ਹੋਏ ਵਿਅਕਤੀ ਨੂੰ ਲੱਭ ਸਕਦਾ ਹੈ। ਇਸ ਐਕਸ਼ਨ ਥ੍ਰਿਲਰ ਵੈੱਬ ਸੀਰੀਜ਼ 'ਚ ਕੁਝ ਅਣਪਛਾਤੇ ਲੋਕ ਸੁਨੀਲ ਸ਼ੈਟੀ ਨੂੰ ਮੁੰਬਈ ਦੇ ਅਪਰਾਧ ਜਗਤ ਦੀਆਂ ਹਨ੍ਹੇਰੀਆਂ ਗਲੀਆਂ ‘ਚ ਲੈ ਜਾਂਦੇ ਹਨ। ਟਰੇਲਰ 'ਚ ਏ. ਸੀ. ਪੀ. ਸੁਨੀਲ ਸ਼ੈੱਟੀ ਯਾਨੀਕਿ ਵਿਕਰਮ ਆਪਣੀਆਂ ਦੋ ਧੀਆਂ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਉਸ ਦੀ ਜ਼ਿੰਦਗੀ ਇੰਨੀ ਚੰਗੀ ਕਿਵੇਂ ਹੋ ਸਕਦੀ ਹੈ। ਇਸ ਤੋਂ ਬਾਅਦ ਸਾਰਾ ਡਰਾਮਾ ਸ਼ੁਰੂ ਹੋ ਜਾਂਦਾ ਹੈ।

ਵੈੱਬ ਸੀਰੀਜ਼ 'ਹੰਟਰ- ਟੁਟੇਗਾ ਨਹੀਂ ਤੋੜੇਗਾ' ਦੇ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਸ਼ੈੱਟੀ ਨੇ ਕੈਪਸ਼ਨ ‘ਚ ਲਿਖਿਆ ਹੈ, ''ਏ. ਸੀ. ਪੀ. ਵਿਕਰਮ ਦੀ ਦੁਨੀਆ ‘ਚ ਤੁਹਾਡਾ ਸੁਆਗਤ ਹੈ। ਮੇਰੀ ਇਸ ਦੁਨੀਆ 'ਚ ਸਿਰਫ਼ ਤੋੜਨਾ ਅਲਾਊਡ ਹੈ, ਟੁੱਟਣਾ ਨਹੀਂ। ਮੇਰੀ ਨਵੀਂ ਸੀਰੀਜ਼ ਹੰਟਰ ਨੂੰ ਸਿਰਫ਼ Amazon Mini TV ‘ਤੇ ਦੇਖੋ। ਇਹ ਸੀਰੀਜ਼ 22 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।'' 


sunita

Content Editor

Related News