ਹੁਮਾ ਕੁਰੈਸ਼ੀ ਦਾ ਹਾਲੀਵੁੱਡ ਸਫ਼ਰ ਸ਼ੁਰੂ, ਫ਼ਿਲਮ ''ਆਰਮੀ ਆਫ ਦਿ ਡੈੱਡ'' ''ਚ ਹੋਈ ਐਂਟਰੀ (ਵੀਡੀਓ)

Friday, Apr 16, 2021 - 01:06 PM (IST)

ਹੁਮਾ ਕੁਰੈਸ਼ੀ ਦਾ ਹਾਲੀਵੁੱਡ ਸਫ਼ਰ ਸ਼ੁਰੂ, ਫ਼ਿਲਮ ''ਆਰਮੀ ਆਫ ਦਿ ਡੈੱਡ'' ''ਚ ਹੋਈ ਐਂਟਰੀ (ਵੀਡੀਓ)

ਮੁੰਬਈ (ਬਿਊਰੋ) : ਹਾਲੀਵੁੱਡ ਫ਼ਿਲਮ 'ਆਰਮੀ ਆਫ਼ ਦਿ ਡੈੱਡ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਪਰ ਇਸ ਹਾਲੀਵੁੱਡ ਫ਼ਿਲਮ 'ਚ ਇੱਕ ਬਾਲੀਵੁੱਡ ਚਿਹਰਾ ਵੀ ਨਜ਼ਰ ਆ ਰਿਹਾ ਹੈ। ਜੀ ਹਾਂ, ਇਸ ਬਾਲੀਵੁੱਡ ਹਸੀਨਾ ਨੂੰ ਇੱਕ ਵਾਰ 'ਚ ਪਛਾਣਨਾ ਕਾਫ਼ੀ ਮੁਸ਼ਕਲ ਹੈ ਪਰ ਦੱਸ ਦਈਏ ਕਿ ਇਹ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਮਸ਼ਹੂਰ ਅਦਾਕਾਰਾ ਹੁਮਾ ਕੁਰੈਸ਼ੀ ਹੈ, ਜਿਸ ਨੂੰ ਬਾਲੀਵੁੱਡ ਫ਼ਿਲਮਾਂ 'ਚ ਤਾਂ ਕਈ ਵਾਰ ਦੇਖਿਆ ਹੋਵੇਗਾ ਪਰ ਹੁਣ ਮੈਡਮ ਹਾਲੀਵੁੱਡ 'ਚ ਵੀ ਨਜ਼ਰ ਆਉਣ ਵਾਲੀ ਹੈ।
ਦੱਸ ਦਈਏ ਕਿ ਅਦਾਕਾਰਾ ਹੁਮਾ ਕੁਰੈਸ਼ੀ ਹਾਲੀਵੁੱਡ ਫ਼ਿਲਮ 'ਆਰਮੀ ਆਫ ਦਿ ਡੈੱਡ' 'ਚ ਇੱਕ ਛੋਟਾ ਜਿਹਾ ਕਿਰਦਾਰ ਅਦਾ ਕਰਦੀ ਹੋਈ ਨਜ਼ਰ ਆਵੇਗੀ। ਹੁਮਾ ਕੁਰੈਸ਼ੀ ਸਿਰਫ਼ ਇਕਲੌਤੀ ਅਜਿਹੀ ਅਦਾਕਾਰਾ ਨਹੀਂ ਹੈ, ਜਿਸ ਨੇ ਬਾਲੀਵੁੱਡ ਤੋਂ ਹਾਲੀਵੁੱਡ ਤਕ ਦਾ ਸਫ਼ਰ ਤੈਅ ਕੀਤਾ ਹੈ। ਹੁਮਾ ਕੁਰੈਸ਼ੀ ਤੋਂ ਪਹਿਲਾਂ ਅਦਾਕਾਰਾ ਦੀਪਿਕਾ ਪਾਦੂਕੋਣ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ, ਰਾਧਿਕਾ ਆਪਟੇ ਦੀ ਹਾਲੀਵੁੱਡ 'ਚ ਐਂਟਰੀ ਹੋ ਚੁੱਕੀ ਹੈ।

ਜੇਕਰ ਹੁਮਾ ਕੁਰੈਸ਼ੀ ਦੀ ਫ਼ਿਲਮ ਦੇ ਟਰੇਲਰ ਬਾਰੇ ਗੱਲ ਕਰੀਏ ਤਾਂ ਫ਼ਿਲਮ 'ਆਰਮੀ ਆਫ ਦਿ ਡੈੱਡ' ਦੇ ਟਰੇਲਰ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਲਿਖਿਆ ,"ਜ਼ੈਕ Snyder ਵਰਗੇ Genius ਇਨਸਾਨ ਦੇ ਵਿਜ਼ਨ 'ਚ ਇੱਕ ਛੋਟਾ ਪਾਰਟ ਕਰਨ ਤੋਂ ਮਾਣ ਮਹਿਸੂਸ ਕਰ ਰਹੀ ਹਾਂ।" ਮਾਣ ਹੋਣਾ ਵੀ ਬਣਦਾ ਹੈ ਕਿਉਂਕਿ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਦਾ ਸਫ਼ਰ ਆਸਾਨ ਨਹੀਂ ਸੀ।
ਹੁਣ ਉਮੀਦ ਹੈ ਕਿ ਹੁਮਾ ਕੁਰੈਸ਼ੀ ਦਾ ਅੱਗੇ ਵੀ ਹਾਲੀਵੁੱਡ ਸਫ਼ਰ ਜਾਰੀ ਰਹੇ। ਬਾਕੀ 'ਆਰਮੀ ਆਫ ਦਿ ਡੈੱਡ' ਦੀ ਗੱਲ ਕਰੀਏ ਤਾਂ ਇਹ ਫ਼ਿਲਮ 21 ਮਈ ਨੂੰ ਨੈੱਟਫ਼ਿਲਕਸ 'ਤੇ ਰਿਲੀਜ਼ ਹੋਵੇਗੀ, ਜਿਸ 'ਚ ਹਾਲੀਵੁੱਡ ਸਟਾਰ DEV BUTISHTA ਤੇ ਉਨ੍ਹਾਂ ਦੀ ਟੀਮ Zombies ਨਾਲ ਫਾਈਟ ਕਰਦੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 
 
 

A post shared by Huma S Qureshi (@iamhumaq)


author

sunita

Content Editor

Related News