ਦਿੱਲੀ ''ਚ ਹੁਮਾ ਕੁਰੈਸ਼ੀ ਬਣਾ ਰਹੀ ਕੋਰੋਨਾ ਪੀੜਤਾਂ ਲਈ 100 ਬੈੱਡਾਂ ਦਾ ਹਸਪਤਾਲ, ਇਸ ਨਿਰਦੇਸ਼ਕ ਦਾ ਵੀ ਮਿਲਿਆ ਸਾਥ
Tuesday, May 11, 2021 - 01:56 PM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ 'ਚ ਆਪਣਾ ਸਮਰਥਨ ਕਰ ਰਹੀਆਂ ਹਨ। ਹੁਣ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਮਹਾਮਾਰੀ ਨੂੰ ਰੋਕਣ ਲਈ ਦਿੱਲੀ 'ਚ ਅਸਥਾਈ 100 ਬਿਸਤਰਿਆਂ ਵਾਲਾ ਹਸਪਤਾਲ ਬਣਾਉਣ ਦੀ ਮੁਹਿੰਮ ਚਲਾਈ ਹੈ। ਹੁਮਾ ਕੁਰੈਸ਼ੀ ਇਸ ਕੰਮ 'ਚ ਸੇਵ ਚਿਲਡਰਨ ਐੱਨ. ਜੀ. ਓ. ਦੀ ਸਹਾਇਤਾ ਲੈ ਰਹੀ ਹੈ। ਉਸ ਨੇ ਇਸ ਲਈ ਫੰਡ ਇਕੱਠਾ ਕਰਨ ਦਾ ਮੁਹਿੰਮ (ਕੈਂਪ) ਸ਼ੁਰੂ ਕੀਤੀ ਹੈ। ਹੁਮਾ ਕੁਰੈਸ਼ੀ ਨੇ ਟਵਿੱਟਰ 'ਤੇ ਇਸ ਦੀ ਘੋਸ਼ਣਾ ਕੀਤੀ ਅਤੇ ਲੋਕਾਂ ਨੂੰ ਇਸ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਹੁਮਾ ਕੁਰੈਸ਼ੀ ਨੇ ਦੱਸਿਆ ਕਿ ਇਸ ਹਸਪਤਾਲ 'ਚ 100 ਬੈੱਡਾਂ ਵਾਲਾ ਆਕਸੀਜਨ ਪਲਾਂਟ ਵੀ ਸਥਾਪਤ ਕੀਤਾ ਜਾ ਰਿਹਾ ਹੈ। ਇਸ ਸ਼ੈਂਪੇਨ ਨੂੰ ਬ੍ਰੈਥ ਆਫ ਲਾਈਫ ਦਾ ਨਾਂ ਦਿੱਤਾ ਗਿਆ ਹੈ। ਬਹੁਤ ਸਾਰੇ ਲੋਕਾਂ ਨੇ ਹੁਮਾ ਕੁਰੈਸ਼ੀ ਦੀ ਅਪੀਲ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਫ਼ਿਲਮ ਨਿਰਮਾਤਾ ਸੁਧੀਰ ਮਿਸ਼ਰਾ ਨੇ ਵੀ ਮਦਦ ਦੀ ਇੱਛਾ ਜ਼ਾਹਰ ਕੀਤੀ। ਇਸ ਤੋਂ ਇਲਾਵਾ ਡਾਇਰੈਕਟਰ ਜੈਕ ਸਨਾਈਡਰ ਨੇ ਹੁਮਾ ਕੁਰੈਸ਼ੀ ਦੀ ਪੋਸਟ ਸਾਂਝੀ ਕਰਦਿਆਂ ਇਸ ਮੁਹਿੰਮ 'ਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਅਤੇ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ। ਜੈਕ ਨੇ ਲਿਖਿਆ- 'ਮੈਂ ਦਿੱਲੀ 'ਚ ਮਹਾਮਾਰੀ ਨਾਲ ਲੜਨ 'ਚ ਸਹਾਇਤਾ ਲਈ ਸੇਵ ਦਿ ਚਿਲਡਰਨ ਨਾਲ ਹੱਥ ਮਿਲਾਇਆ ਹੈ।'
ਦੱਸ ਦਈਏ ਕਿ ਜੈਕ ਨੇ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ। ਟਾਕ, ਜੈਕ ਸਨਾਈਡਰ ਦੁਆਰਾ ਨਿਰਦੇਸ਼ਤ ਫ਼ਿਲਮ 'ਆਰਮੀ ਆਫ ਦਿ ਡੈੱਡ' 21 ਮਈ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ । ਹੁਮਾ ਕੁਰੈਸ਼ੀ ਇਸ ਫ਼ਿਲਮ ਨਾਲ ਹਾਲੀਵੁੱਡ ਇੰਡਸਟਰੀ 'ਚ ਡੈਬਿਉ ਕਰ ਰਹੀ ਹੈ। ਇਹ ਫ਼ਿਲਮ ਸਿਨੇਮਾਘਰਾਂ 'ਚ ਵੀ ਰਿਲੀਜ਼ ਹੋਵੇਗੀ। ਕੁਝ ਦਿਨ ਪਹਿਲਾਂ ਹੁਮਾ ਕੁਰੈਸ਼ੀ ਨੇ ਇਸ ਫ਼ਿਲਮ ਤੋਂ ਆਪਣਾ ਲੁੱਕ ਸਾਂਝਾ ਕੀਤਾ ਸੀ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਭਾਰਤ 'ਚ ਸਥਿਤੀ ਚੰਗੀ ਨਹੀਂ ਹੈ। ਇਸ ਲਈ ਹੁਮਾ ਕੁਰੈਸ਼ੀ ਨੇ ਆਪਣੇ ਕਿਰਦਾਰ ਦੇ ਲੁੱਕ ਪੋਸਟਰ ਨਾਲ ਇੱਕ ਨੋਟ ਵੀ ਸਾਂਝਾ ਕੀਤਾ ਸੀ, ਜਿਸ 'ਚ ਉਸ ਨੇ ਦੱਸਿਆ ਸੀ ਕਿ ਇਹ ਉਸ ਦੀ ਵਪਾਰਕ ਮਜਬੂਰੀ ਹੈ। 'ਆਰਮੀ ਆਫ ਦਿ ਡੈੱਡ' ਜ਼ੋਂਬੀ ਦੀ ਸਭ ਤੋਂ ਵੱਡੀ ਫ਼ਿਲਮ ਹੈ, ਜਿਸ 'ਚ ਡੇਵ ਬਟਿਸਟਾ, ਐਲਾ ਪਾਰਨੇਲ, ਓਮਰੀ ਹਾਰਡਵਿਕ ਵਰਗੇ ਅਭਿਨੇਤਾ ਮੁੱਖ ਭੂਮਿਕਾਵਾਂ 'ਚ ਦਿਖਾਈ ਦੇਣਗੇ। ਫ਼ਿਲਮ 'ਚ ਹੁਮਾ ਕੁਰੈਸ਼ੀ ਨੇ ਗੀਤਾ ਦਾ ਕਿਰਦਾਰ ਨਿਭਾਇਆ ਹੈ।
I’ve joined hands with Save The Children to help Delhi fight the pandemic. They are working to build a temporary hospital facility in Delhi with 100 beds along with an oxygen plant. Please support❤️🙏🏻 #BreathofLife @humasqureshi
— Zack Snyder (@ZackSnyder) May 10, 2021
International donors: https://t.co/9ZbOQuzwQ0