ਰਿਤਿਕ ਨੇ ਬੱਚਿਆਂ ਨਾਲ ਆਟੋ ਰਿਕਸ਼ਾ ''ਚ ਲਏ ''ਝੂਟੇ''

Monday, Jan 04, 2016 - 03:46 PM (IST)

 ਰਿਤਿਕ ਨੇ ਬੱਚਿਆਂ ਨਾਲ ਆਟੋ ਰਿਕਸ਼ਾ ''ਚ ਲਏ ''ਝੂਟੇ''

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੌਸ਼ਨ ਨੇ ਬੀਤੀ ਰਾਤ ਆਪਣੇ ਬੱਚਿਆਂ ਰਿਧਾਨ ਅਤੇ ਰਿਹਾਨ ਨਾਲ ਆਟੋ ਰਿਕਸ਼ਾ ਦੀ ਸਵਾਰੀ ਕੀਤੀ। 41 ਸਾਲਾ ਰਿਤਿਕ ਨੇ ਕਿਹਾ ਕਿ ਬੱਚਿਆਂਨੇ ਆਟੋ ਦੀ ਸਵਾਰੀ ਦਾ ਕਾਫੀ ਆਨੰਦ ਮਾਣਿਆ।
ਰਿਤਿਕ ਨੇ ਆਟੋ ਦੀ ਸਵਾਰੀ ਦੌਰਾਨ ਆਪਣੀ ਅਤੇ ਬੱਚਿਆਂ ਦੀ ਤਸਵੀਰ ਪੋਸਟ ਕਰਦਿਆਂ ਟਵਿੱਟ ਕੀਤਾ ''''ਘੁੰਮਣ ਲਈ ਅਸੀਂ ਘਰ ਤੋਂ ਹੀ ਇਕ ਆਟੋ ਕਿਰਾਏ ''ਤੇ ਲੈ ਲਿਆ। ਆਟੋ ਰਿਕਸ਼ਾ ''ਤੇ ਸਫਰ ਕਰਨਾ ਮੇਰੇ ਲਈ ਬਹੁਤ ਘੱਟ ਜੇਬ ਖਰਚ ਵਾਲਾ ਸਫਰ ਸੀ। ਇਹ ਮੇਰੇ ਅਤੇ ਬੱਚਿਆਂ ਲਈ ਐਡਵੈਂਚਰ ਟ੍ਰਿੱਪ ਸੀ। 
ਰਿਤਿਕ ਫਿਲਹਾਲ ਆਪਣੀ ਆਉਣ ਵਾਲੀ ਫਿਲਮ ''ਮੋਹਨਜੋਦੜੋ'' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਫਿਲਮ ਵਿਚ ਨਵੀਂ ਲੜਕੀ ਪੂਜਾ ਹੇਗੜੇ ਰਿਤਿਕ ਦੀ ਹੀਰੋਇਨ ਹੈ।


Related News