ਸਬਾ ਆਜ਼ਾਦ ਨਾਲ ਮੰਨਤ ’ਚ ਰਹਿਣ ਲਈ ਰਿਤਿਕ ਰੌਸ਼ਨ ਨੇ ਖਰਚੇ ਕਰੋੜਾਂ ਰੁਪਏ, ਕੀਮਤ ਜਾਣ ਉੱਡਣਗੇ ਹੋਸ਼

11/20/2022 1:33:57 PM

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਨੇ ਹੁਣ ਇਕੱਠਿਆਂ ਰਹਿ ਕੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਦੋਵੇਂ ਬਹੁਤ ਜਲਦ ਇਕ ਲਗਜ਼ਰੀ ਫਲੈਟ ’ਚ ਸ਼ਿਫਟ ਹੋਣ ਵਾਲੇ ਹਨ। ਸਬਾ ਤੇ ਰਿਤਿਕ ਨੂੰ ਅਕਸਰ ਇਕੱਠਿਆਂ ਦੇਖਿਆ ਜਾਂਦਾ ਹੈ।

ਜ਼ਿਆਦਾਤਰ ਪ੍ਰੋਗਰਾਮਾਂ ’ਚ ਦੋਵੇਂ ਇਕੱਠੇ ਸ਼ਾਮਲ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ’ਚ ‘ਮੰਨਤ’ ਨਾਂ ਦੀ ਇਕ ਬਿਲਡਿੰਗ ਦੇ ਅਪਾਰਟਮੈਂਟ ’ਚ ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਇਕੱਠੇ ਰਹਿਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੱਪਲ ਦੇ ਨਵੇਂ ਫਲੈਟ ’ਤੇ ਕੰਮ ਚੱਲ ਰਿਹਾ ਹੈ, ਜਿਸ ਦੇ ਪੂਰਾ ਹੋਣ ਤੋਂ ਬਾਅਦ ਦੋਵੇਂ ਇਕੱਠੇ ਇਸ ’ਚ ਸ਼ਿਫਟ ਹੋਣਗੇ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਰਿਤਿਕ ਰੌਸ਼ਨ ਨੇ ਬਿਲਡਿੰਗ ’ਚ ਦੋ ਅਪਾਰਟਮੈਂਟ ਖਰੀਦੇ ਹਨ, ਜਿਨ੍ਹਾਂ ਲਈ ਰਿਤਿਕ ਨੇ ਲਗਭਗ 100 ਕਰੋੜ ਰੁਪਏ ਖਰਚ ਕੀਤੇ ਹਨ।

PunjabKesari

ਰਿਪੋਰਟ ਮੁਤਾਬਕ ਰਿਤਿਕ ਰੌਸ਼ਨ ਨੇ ਜੁਹੂ-ਵਰਸੋਵਾ ਲਿੰਕ ਰੋਡ ਕੋਲ ਸਥਿਤ ਮੰਨਤ ’ਚ ਦੋ ਅਪਾਰਟਮੈਂਟ 97.50 ਕਰੋੜ ’ਚ ਖਰੀਦੇ ਹਨ। ਸਬਾ ਤੇ ਰਿਤਿਕ ਦਾ ਨਵਾਂ ਘਰ ਸੀਨ ਫੇਸ ’ਤੇ ਹੈ, ਜਿਸ ਤੋਂ ਬੇਹੱਦ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ।

PunjabKesari

ਖ਼ਬਰਾਂ ਦੀ ਮੰਨੀਏ ਤਾਂ ਸਟਾਰ ਕੱਪਲ ਦਾ ਇਹ ਘਰ 38,000 ਵਰਗ ਫੁੱਟ ’ਚ ਫੈਲਿਆ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ 15ਵੀਂ ਤੇ 16ਵੀਂ ਮੰਜ਼ਿਲ ’ਤੇ ਸਥਿਤ ਡੁਪਲੇਕਸ ਫਲੈਟ ਹੈ, ਜਿਸ ’ਚ ਪਹਿਲੇ ਫਲੈਟ ਲਈ 67.50 ਕਰੋੜ ਤੇ ਦੂਜੇ ਅਪਾਰਟਮੈਂਟ ਲਈ ਲਗਭਗ 30 ਕਰੋੜ ਰੁਪਏ ਖਰਚ ਕੀਤੇ ਹਨ।

ਰਿਪੋਰਟ ਮੁਤਾਬਕ ਰਿਤਿਕ ਤੇ ਸਬਾ ਪਿਛਲੇ ਕੁਝ ਸਮੇਂ ਤੋਂ ਇਕੱਠੇ ਰਹਿਣ ਦੀ ਪਲਾਨਿੰਗ ਬਣਾ ਰਹੇ ਹਨ ਤੇ ਜਲਦ ਹੀ ਇਹ ਕਦਮ ਚੁੱਕਣਗੇ। ਰਿਤਿਕ ਤੇ ਸਬਾ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News