3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ

Wednesday, Jan 10, 2024 - 11:28 AM (IST)

3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਹੈਂਡਸਮ ਹੰਕ ਰਿਤਿਕ ਰੌਸ਼ਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਰਿਤਿਕ ਰੌਸ਼ਨ ਨੇ ਸਾਲ 2000 ’ਚ ਫ਼ਿਲਮ ‘ਕਹੋ ਨਾ ਪਿਆਰ ਹੈ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਫ਼ਿਲਮ ਨੇ ਸਭ ਤੋਂ ਵੱਧ ਐਵਾਰਡ ਹਾਸਲ ਕਰਨ ਦਾ ਰਿਕਾਰਡ ਬਣਾਇਆ ਸੀ। ਰਿਤਿਕ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਰਿਤਿਕ ਲਗਜ਼ਰੀ ਜ਼ਿੰਦਗੀ ਜਿਊਣ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਲਗਜ਼ਰੀ ਕਾਰਾਂ ਤੇ ਘੜੀਆਂ ਦਾ ਭੰਡਾਰ ਹੈ। ਆਓ ਜਾਣਦੇ ਹਾਂ ਜਨਮਦਿਨ ’ਤੇ ਰਿਤਿਕ ਦੀ ਕੁਲ ਜਾਇਦਾਦ ਬਾਰੇ–

ਇਹ ਖ਼ਬਰ ਵੀ ਪੜ੍ਹੋ : ਸ਼ੁੱਭ ਦੀ ਈ. ਪੀ. ‘ਲੀਓ’ ਦੀ ਭਾਰਤ ਸਣੇ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਬੱਲੇ-ਬੱਲੇ

3,000 ਕਰੋੜ ਦੀ ਜਾਇਦਾਦ ਤੇ 100 ਕਰੋੜ ਦਾ ਘਰ
ਰਿਪੋਰਟ ਮੁਤਾਬਕ ਰਿਤਿਕ ਕੁਲ 3,000 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਰਿਤਿਕ ਦਾ ਘਰ ਬਾਲੀਵੁੱਡ ਅਦਾਕਾਰਾਂ ਦੇ ਮਸ਼ਹੂਰ ਘਰਾਂ ’ਚੋਂ ਇਕ ਹੈ। ਅਦਾਕਾਰ ਦਾ ਘਰ ਮੁੰਬਈ ਦੇ ਜੁਹੂ ਵਰਸੋਵਾ ਲਿੰਕ ਰੋਡ ’ਤੇ ਹੈ। ਉਨ੍ਹਾਂ ਦਾ ਘਰ 38,000 ਸਕੁਏਅਰ ਫੁੱਟ ’ਚ ਬਣਿਆ ਹੈ। ਰਿਪੋਰਟ ਮੁਤਾਬਕ ਰਿਤਿਕ ਦੇ ਘਰ ਦੀ ਕੀਮਤ ਲਗਭਗ 100 ਕਰੋੜ ਰੁਪਏ ਹੈ।

PunjabKesari

10 ਤੋਂ ਵੱਧ ਮਹਿੰਗੀਆਂ ਕਾਰਾਂ
ਰਿਤਿਕ ਨੂੰ ਲਗਜ਼ਰੀ ਕਾਰਾਂ ਦਾ ਸ਼ੌਕ ਹੈ। ਰਿਪੋਰਟ ਮੁਤਾਬਕ ਉਨ੍ਹਾਂ ਕੋਲ 10 ਤੋਂ ਵੱਧ ਮਹਿੰਗੀਆਂ ਕਾਰਾਂ ਹਨ। ਰਿਤਿਕ ਕੋਲ ਇਕ ਰੋਲਸ ਰਾਇਸ ਘੋਸਟ ਸੀਰੀਜ਼ 2 ਹੈ, ਜਿਸ ਦੀ ਕੀਮਤ 7 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਔਡੀ, ਮਰਸਿਡੀਜ਼ ਤੇ ਪੋਰਸ਼ ਵਰਗੇ ਬ੍ਰਾਂਡਾਂ ਦੀਆਂ ਗੱਡੀਆਂ ਦਾ ਭੰਡਾਰ ਹੈ।

PunjabKesari

ਲਗਜ਼ਰੀ ਘੜੀਆਂ ਦਾ ਸ਼ੌਕ
ਰਿਤਿਕ ਨੂੰ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਲਗਜ਼ਰੀ ਘੜੀਆਂ ਦਾ ਵੀ ਸ਼ੌਕ ਹੈ। ਉਨ੍ਹਾਂ ਕੋਲ ਘੜੀਆਂ ਦਾ ਵੀ ਬਹੁਤ ਵੱਡਾ ਭੰਡਾਰ ਹੈ। ਇਕ ਇੰਟਰਵਿਊ ਦੌਰਾਨ ਰਿਤਿਕ ਨੇ ਆਪਣੀਆਂ ਘੜੀਆਂ ਦੀ ਕਲੈਕਸ਼ਨ ਬਾਰੇ ਗੱਲ ਕੀਤੀ ਸੀ। ਰਿਤਿਕ ਨੇ ਦੱਸਿਆ ਸੀ ਕਿ ਉਹ ਕਈ ਮਹਿੰਗੇ ਬ੍ਰਾਂਡਾਂ ਦੀਆਂ ਘੜੀਆਂ ਰੱਖਦੇ ਹਨ।

PunjabKesari

ਇਕ ਫ਼ਿਲਮ ਦੀ ਫੀਸ 35 ਤੋਂ 70 ਕਰੋੜ ਰੁਪਏ
ਰਿਤਿਕ ਇੰਡਸਟਰੀ ਦੇ ਸਭ ਤੋਂ ਫਿੱਟ ਸੈਲੇਬ੍ਰਿਟੀਜ਼ ’ਚੋਂ ਇਕ ਹਨ। ਰਿਤਿਕ ਦੇ ਭਾਰਤ ’ਚ 11 ਸਮੇਤ ਦੁਨੀਆ ਭਰ ’ਚ ਬਹੁਤ ਸਾਰੇ ਜਿਮ ਹਨ। ਇਸ ਦੇ ਨਾਲ ਹੀ ਅਦਾਕਾਰ ਨੇ ਸਾਲ 2013 ’ਚ ਆਪਣਾ ਬ੍ਰਾਂਡ ਵੀ ਲਾਂਚ ਕੀਤਾ ਸੀ। ਅਦਾਕਾਰ ਇਕ ਫ਼ਿਲਮ ਲਈ ਘੱਟੋ-ਘੱਟ 35 ਤੋਂ 70 ਕਰੋੜ ਰੁਪਏ ਫੀਸ ਲੈਂਦੇ ਹਨ। ਫ਼ਿਲਮਾਂ ਤੋਂ ਇਲਾਵਾ ਰਿਤਿਕ ਐਡਸ ਤੇ ਜਿਮ ਤੋਂ ਕਮਾਈ ਕਰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਇਕ ਐਡ ਲਈ 8 ਤੋਂ 10 ਕਰੋੜ ਰੁਪਏ ਵਸੂਲਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਰਿਤਿਕ ਰੌਸ਼ਨ ਦੀ ਕਿਹੜੀ ਫ਼ਿਲਮ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News