ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਵੇਖੀ ''ਫਾਈਟਰ'', ਦੀਪਿਕਾ ਲਈ ਆਖੀ ਇਹ ਗੱਲ

Friday, Jan 26, 2024 - 03:17 PM (IST)

ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਵੇਖੀ ''ਫਾਈਟਰ'', ਦੀਪਿਕਾ ਲਈ ਆਖੀ ਇਹ ਗੱਲ

ਨਵੀਂ ਦਿੱਲੀ : ਰਿਤਿਕ ਰੋਸ਼ਨ ਤੇ ਦੀਪਿਕਾ ਪਾਦੂਕੋਣ ਦੀ ਐਕਸ਼ਨ ਡਰਾਮਾ ਫ਼ਿਲਮ 'ਫਾਈਟਰ' ਅੱਜ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ 'ਚ ਰਿਤਿਕ-ਦੀਪਿਕਾ ਦੀ ਜੋੜੀ ਨੂੰ ਵੀ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਹੁਣ ਅਦਾਕਾਰ ਦੀ ਪਹਿਲੀ ਪਤਨੀ ਸੁਜ਼ੈਨ ਖ਼ਾਨ ਤੇ ਪਿਤਾ ਰਾਕੇਸ਼ ਰੋਸ਼ਨ ਨੇ ਆਪਣਾ ਰਿਵਿਊ ਸ਼ੇਅਰ ਕੀਤਾ ਹੈ। ਪਿਛਲੇ ਬੁੱਧਵਾਰ ਨੂੰ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦੀ ਇੱਕ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਕਈ ਮਸ਼ਹੂਰ ਹਸਤੀਆਂ ਤੇ ਫ਼ਿਲਮ ਦੀ ਕਾਸਟ ਮੌਜੂਦ ਸੀ। ਹੁਣ ਫ਼ਿਲਮ ਨੂੰ ਦੇਖਣ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਨੇ ਇਸ 'ਤੇ ਆਪਣੇ ਰਿਵਿਊ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭੀੜ ’ਚ ਘਿਰੇ ਅਮਿਤਾਭ ਬੱਚਨ ਨੂੰ ਮਿਲਣ ਪਹੁੰਚੇ PM ਮੋਦੀ

ਸੁਜ਼ੈਨ ਖ਼ਾਨ ਨੇ ਬੰਨ੍ਹੇ ਤਾਰੀਫ਼ਾਂ ਦੇ ਪੁੱਲ
ਰਿਤਿਕ ਰੋਸ਼ਨ ਦੀ ਪਹਿਲੀ ਪਤਨੀ ਸੁਜ਼ੈਨ ਖ਼ਾਨ ਬੀਤੀ ਰਾਤ ਮੁੰਬਈ 'ਚ ਫ਼ਿਲਮ 'ਫਾਈਟਰ' ਦੀ ਸਪੈਸ਼ਲ ਸਕ੍ਰੀਨਿੰਗ 'ਚ ਆਪਣੇ ਬੇਟੇ ਰੇਹਾਨ ਤੇ ਰਿਧਾਨ ਨਾਲ ਸ਼ਾਮਲ ਹੋਈ। ਅੱਜ ਉਨ੍ਹਾਂ ਨੇ ਇਸ ਫ਼ਿਲਮ ਬਾਰੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਸੁਜ਼ੈਨ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਪ੍ਰੋਡਕਸ਼ਨ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਲਿਖਿਆ, 'ਰਿਤਿਕ ਰੋਸ਼ਨ ਤੇ ਦੀਪਿਕਾ ਪਾਦੂਕੋਣ ਨੂੰ ਬਹੁਤ-ਬਹੁਤ ਵਧਾਈਆਂ। 'ਸਿਧਾਰਥ ਆਨੰਦ ਮੈਗਾ ਮੂਵੀ'।

PunjabKesari

ਰਾਕੇਸ਼ ਰੋਸ਼ਨ ਨੇ ਸਾਂਝੇ ਕੀਤੇ ਵਿਚਾਰ
ਫ਼ਿਲਮ ਦੀ ਸਕ੍ਰੀਨਿੰਗ 'ਤੇ ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਵੀ ਮੌਜੂਦ ਸਨ। ਫ਼ਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਲਿਖਿਆ, 'ਦੇਖੋ... ਫਾਈਟਰ ਬੈਸਟ, ਰਿਤਿਕ ਬੈਸਟ, ਦੀਪਿਕਾ ਬੈਸਟ, ਅਨਿਲ ਬੈਸਟ, ਸਿਡ ਬੈਸਟ ਸਾਰਿਆਂ ਨੂੰ ਸਲਾਮ।' ਸਿਧਾਰਥ ਆਨੰਦ ਦੀ ਫ਼ਿਲਮ 'ਫਾਈਟਰ' 'ਚ ਰਿਤਿਕ ਰੋਸ਼ਨ ਤੇ ਦੀਪਿਕਾ ਪਾਦੂਕੋਣ ਤੋਂ ਇਲਾਵਾ ਅਨਿਲ ਕਪੂਰ, ਕਰਨ ਸਿੰਘ ਗਰੋਵਰ ਤੇ ਅਕਸ਼ੈ ਓਬਰਾਏ, ਸੰਜੀਦਾ ਸ਼ੇਖ, ਤਲਤ ਅਜ਼ੀਜ਼, ਸੰਜੀਵ ਜੈਸਵਾਲ, ਰਿਸ਼ਭ ਸਾਹਨੀ ਤੇ ਆਸ਼ੂਤੋਸ਼ ਰਾਣਾ ਵਰਗੇ ਕਈ ਸ਼ਾਨਦਾਰ ਕਲਾਕਾਰ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। 'ਫਾਈਟਰ' ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੈ। ਇਹ ਲੜਾਕੂ IAF ਏਵੀਏਟਰਾਂ ਦੀ ਕਹਾਣੀ ਦੱਸਦਾ ਹੈ, ਜੋ ਵਧਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਲੜਨ ਦੀ ਕੋਸ਼ਿਸ਼ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News