ਰਿਤਿਕ ਇਕ ਕੰਪਲੀਟ ਹੀਰੋ ਹਨ : ਸਿਧਾਰਥ ਆਨੰਦ

Thursday, Nov 25, 2021 - 12:27 PM (IST)

ਰਿਤਿਕ ਇਕ ਕੰਪਲੀਟ ਹੀਰੋ ਹਨ : ਸਿਧਾਰਥ ਆਨੰਦ

ਮੁੰਬਈ (ਬਿਊਰੋ)– ਸਿਧਾਰਥ ਆਨੰਦ ਤੇ ਰਿਤਿਕ ਰੌਸ਼ਨ ਸੁਪਰਹਿੱਟ ‘ਵਾਰ’ ਤੋਂ ਬਾਅਦ ਐਕਸ਼ਨ ਡਰਾਮਾ ‘ਫਾਈਟਰ’ ਲਈ ਇਕ ਵਾਰ ਫਿਰ ਆਨਸਕ੍ਰੀਨ ਪਾਰਟਨਰ ਬਣਨ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ‘ਵਾਰਨਿੰਗ’ ਦੇ ਕਲਾਕਾਰਾਂ ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਦਾ ਦੇਖੋ ਮਜ਼ੇਦਾਰ ਇੰਟਰਵਿਊ

ਗੱਲਬਾਤ ਦੌਰਾਨ ਸਿਧਾਰਥ ਆਨੰਦ ਨੇ ਰਿਤਿਕ ਰੌਸ਼ਨ ਨਾਲ ਕੰਮ ਕਰਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਕੀ ਬੈਸਟ ਬਣਾਉਂਦਾ ਹੈ, ਇਸ ਬਾਰੇ ਵੀ ਗੱਲ ਕੀਤੀ ਹੈ।

ਸਿਧਾਰਥ ਆਨੰਦ ਨੇ ਕਿਹਾ ਕਿ ਰਿਤਿਕ ਰੌਸ਼ਨ ਇਕ ਕੰਪਲੀਟ ਹੀਰੋ ਹਨ। ਸੱਚ ’ਚ ਇਕ ਨਿਰਦੇਸ਼ਕ ਆਪਣੇ ਅਦਾਕਾਰ ਤੋਂ ਹੋਰ ਕੁਝ ਨਹੀਂ ਮੰਗ ਸਕਦਾ ਹੈ, ਜੋ ਰਿਤਿਕ ਤੁਹਾਨੂੰ ਨਹੀਂ ਦੇ ਸਕਦੇੇ ਹਨ।

ਇਹ ਖ਼ਬਰ ਵੀ ਪੜ੍ਹੋ : ਇਸ ਦਿਨ ਰਿਲੀਜ਼ ਹੋਵੇਗੀ ਅੰਮ੍ਰਿਤ ਮਾਨ ਦੀ ਫ਼ਿਲਮ ‘ਬੱਬਰ’, ਪੋਸਟਰ ਕੀਤਾ ਸਾਂਝਾ

ਮੈਨੂੰ ਲੱਗਦਾ ਹੈ ਕਿ ਤੁਹਾਨੂੰ ਅਸਲ ’ਚ ਆਪਣੇ ਆਪ ਨੂੰ ਚੈਲੰਜ ਦੇਣਾ ਹੋਵੇਗਾ ਤੇ ਹਰ ਵਾਰ ਕੁਝ ਨਵਾਂ ਲੈ ਕੇ ਆਉਣਾ ਹੋਵੇਗਾ ਤੇ ਸੈੱਟ ’ਤੇ ਹਰ ਘੰਟੇ ਉਨ੍ਹਾਂ ਦੀ ਸਮਰੱਥਾ ਦੀ ਵਰਤੋਂ ਕਰ ਸਕਦੇ ਹਾਂ, ਜੋ ਮੈਨੂੰ ਲੱਗਦਾ ਹੈ ਕਿ ਸਾਡੇ ’ਚੋਂ ਕੋਈ ਵੀ ਹੁਣ ਤਕ ਨਹੀਂ ਕਰ ਪਾਇਆ ਹੈ ਤੇ ਇਹ ਸਾਡੇ ਲਈ ਇਕ ਚੁਣੌਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News