ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਨੇ ਖ਼ੁਦ ਨੂੰ ਦੱਸਿਆ ਲੜਕਾ, ਸਾਬਕਾ ਪਤੀ ਨੇ ਕੁਮੈਂਟ ਕਰਕੇ ਦੇਖੋ ਕੀ ਕਿਹਾ

03/25/2021 6:02:18 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਤੇ ਇੰਟੀਰੀਅਰ ਡਿਜ਼ਾਈਨਰ ਸੁਜ਼ੈਨ ਖ਼ਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸੁਜ਼ੈਨ ਨੇ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਉਸ ਦੀ ਇਸ ਤਸਵੀਰ ’ਤੇ ਸਾਬਕਾ ਪਤੀ ਰਿਤਿਕ ਰੌਸ਼ਨ ਨੇ ਮਜ਼ੇਦਾਰ ਕੁਮੈਂਟ ਕੀਤਾ ਹੈ।

ਜੀਨਜ਼ ਤੇ ਟੀ-ਸ਼ਰਟ ਪਹਿਨ ਕੇ ਮਿਰਰ ਸੈਲਫੀ ਲੈਂਦੀ ਨਜ਼ਰ ਆ ਰਹੀ ਸੁਜ਼ੈਨ ਨੇ ਕੈਪਸ਼ਨ ’ਚ ਲਿਖਿਆ, ‘ਕਦੇ-ਕਦੇ ਮੈਂ ਸੋਚਦੀ ਹਾਂ ਕਿ ਮੈਂ ਇਕ ਲੜਕਾ ਹਾਂ, ਵੈਡਨੈਸਡੇਅ ਮੂਡ।’

 
 
 
 
 
 
 
 
 
 
 
 
 
 
 
 

A post shared by Sussanne Khan (@suzkr)

ਉਸ ਦੀ ਇਸ ਤਸਵੀਰ ’ਤੇ ਕੁਮੈਂਟ ਕਰਦਿਆਂ ਰਿਤਿਕ ਰੌਸ਼ਨ ਨੇ ਲਿਖਿਆ, ‘ਹਾਹਾਹਾ ਨਾਈਸ ਪਿਕ।’ ਰਿਤਿਕ ਦਾ ਇਹ ਕੁਮੈਂਟ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

PunjabKesari

ਸੁਜ਼ੈਨ ਦੀ ਤਸਵੀਰ ’ਤੇ ਉਸ ਦੇ ਕਈ ਪ੍ਰਸ਼ੰਸਕਾਂ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਕੁਮੈਂਟ ਕੀਤੇ ਹਨ। ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਸੁਜ਼ੈਨ ਦੀ ਖੂਬਸੂਰਤੀ ਦੀ ਰੱਜ ਕੇ ਤਾਰੀਫ ਕੀਤੀ ਹੈ। ਉਥੇ ਰਵੀਨਾ ਟੰਡਨ ਨੇ ਤਸਵੀਰ ’ਤੇ ਕੁਮੈਂਟ ਕਰਕੇ ਲਿਖਿਆ, ‘ਜ਼ਿਆਦਾਤਰ ਸਕਾਰਪੀਓ ਮਹਿਲਾਵਾਂ ਨਾਲ ਅਜਿਹਾ ਹੁੰਦਾ ਹੈ।’ ਰਿਤਿਕ ਤੇ ਸੁਜ਼ੈਨ ਹੁਣ ਇਕੱਠੇ ਨਹੀਂ ਹਨ ਪਰ ਤਲਾਕ ਤੋਂ ਬਾਅਦ ਵੀ ਦੋਵੇਂ ਕਾਫੀ ਚੰਗੇ ਰਿਸ਼ਤੇ ਨਿਭਾਅ ਰਹੇ ਹਨ। ਦੋਵੇਂ ਹੀ ਆਪਣੇ ਦੋਵਾਂ ਬੱਚਿਆਂ ਦਾ ਪੂਰਾ ਧਿਆਨ ਰੱਖਦੇ ਹਨ, ਸਗੋਂ ਸੋਸ਼ਲ ਮੀਡੀਆ ’ਤੇ ਵੀ ਇਕ-ਦੂਜੇ ਦੀਆਂ ਤਸਵੀਰਾਂ-ਵੀਡੀਓਜ਼ ’ਤੇ ਕੁਮੈਂਟ ਵੀ ਕਰਦੇ ਰਹਿੰਦੇ ਹਨ।

ਨੋਟ– ਸੁਜ਼ੈਨ ਖ਼ਾਨ ਦੀ ਇਸ ਤਸਵੀਰ ਬਾਰੇ ਤੁਹਾਡੇ ਕੀ ਵਿਚਾਰ ਹਨ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News