ਰਿਤਿਕ ਰੋਸ਼ਨ ਦੇ ਚੱਕਰ ''ਚ ਹੋਟਲ ਨੂੰ ਭਰਨਾ ਪਿਆ 25 ਹਜ਼ਾਰ ਰੁਪਏ ਦਾ ਜੁਰਮਾਨਾ

01/13/2016 11:54:03 AM

ਮੁੰਬਈ : ਵਰਲੀ ''ਚ ਸਥਿਤ ''ਫੋਰ ਸੀਜ਼ਨਸ ਹੋਟਲ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ, ਉਹ ਵੀ ਕਿਸੇ ਹੋਰ ਲਈ ਨਹੀਂ, ਸਗੋਂ ਰਿਤਿਕ ਰੋਸ਼ਨ ਕਾਰਨ। ਅਸਲ ''ਚ ਰਿਤਿਕ ਆਪਣੇ ਦੋਸਤਾਂ ਨਾਲ 42ਵਾਂ ਜਨਮ ਦਿਨ ਮਨਾ ਰਹੇ ਸਨ।
ਇਹ ਪਾਰਟੀ 34ਵੀਂ ਮੰਜ਼ਲ ''ਤੇ ਰੂਫ-ਟਾਪ ''ਤੇ ਬਣੇ ਏ.ਈ.ਆਰ. ਲਾਊਂਜ ''ਚ ਹੋ ਰਹੀ ਸੀ, ਜਿਸ ''ਚ ਕਈ ਹਸਤੀਆਂ ਸ਼ਾਮਲ ਸਨ। ਬਾਹਰ ਇੰਨੀਆਂ ਕਾਰਾਂ ਖੜ੍ਹੀਆਂ ਸਨ ਕਿ ਉਨ੍ਹਾਂ ਨਾਲ ਸੜਕ ''ਤੇ ਜਾਮ ਲੱਗ ਰਿਹਾ ਸੀ। ਸਾਊਥ ਮੁੰਬਈ ''ਚ ਰਹਿਣ ਵਾਲੇ ਅਸ਼ਰਫ ਖਾਨ ਨੇ ਉੱਚੀ ਆਵਾਜ਼ ''ਚ ਸੰਗੀਤ ਨੂੰ ਲੈ ਕੇ ਦੋ ਵਾਰ ਸ਼ਿਕਾਇਤ ਦਰਜ ਕਰਵਾਈ ਅਤੇ ਹੋਟਲ ਦੇ ਮੈਨੇਜਰ ਨੂੰ ਦੋਵੇਂ ਵਾਰ ਮਿਲਾ ਕੇ ਕੁਲ 25 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ।
ਲੋਕਾਂ ਨੇ ਉੱਚੀ ਆਵਾਜ਼ ''ਚ ਸੰਗੀਤ ਖਿਲਾਫ ਪਹਿਲਾਂ ਰਾਤ ਡਢੇ ਵਜੇ ਅਤੇ ਫਿਰ ਸਾਢੇ ਤਿੰਨ ਵਜੇ ਸ਼ਿਕਾਇਤ ਦਰਜ ਕਰਵਾਈ ਪਰ ਉਸ ਦਾ ਕੋਈ ਨਤੀਜਾ ਨਾ ਨਿਕਲਿਆ। ਇਸ ਤੋਂ ਇਹੀ ਪਤਾ ਲੱਗਦੈ ਕਿ ਜਦੋਂ ਬਾਲੀਵੁੱਡ ਸਾਰੀ ਰਾਤ ਪਾਰਟੀ ਕਰਨਾ ਚਾਹੇ ਤਾਂ ਮੁੰਬਈ ਪੁਲਸ ਵੀ  ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦੀ।
ਬੀਤੇ ਸ਼ਨੀਵਾਰ ਰਾਤ ਫੋਰ ਸੀਜ਼ਨਸ ਹੋਟਲ ''ਚ ਹੋ ਰਹੀ ਇਸ ਪਾਰਟੀ ਦੇ ਰੌਲੇ-ਰੱਪੇ ਨੂੰ ਲੈ ਕੇ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪਤਾ ਲੱਗਾ ਕਿ ਹੋਟਲ ਕੋਲ ਦੇਰ ਰਾਤ ਤੱਕ ਤੇਜ਼ ਸੰਗੀਤ ਵਜਾਉਣ ਦਾ ਪਰਮਿਟ ਹੀ ਨਹੀਂ ਸੀ। ਇਸ ਪਾਰਟੀ ਨੂੰ ਲੈ ਕੇ ਹੋਟਲ ਦੇ ਮੈਨੇਜਰ ''ਤੇ ਇਕੋ ਰਾਤ ''ਚ ਦੋ ਵਾਰ ਜੁਰਮਾਨਾ ਲਗਾਇਆ ਗਿਆ। ਤਾਂ ਕਿਤੇ ਜਾ ਕੇ ਦੇਰ ਰਾਤ ਸਾਢੇ ਤਿੰਨ ਵਜੇ ਤੋਂ ਬਾਅਦ ਸੰਗੀਤ ਬੰਦ ਹੋਇਆ।


Related News