ਹੁਣ ਪਰਦੇ ''ਤੇ ਰਿਤਿਕ ਰੌਸ਼ਨ ਨਾਲ ਰੋਮਾਂਸ ਕਰੇਗੀ ਦੀਪਿਕਾ ਪਾਦੂਕੌਣ

Friday, Aug 13, 2021 - 05:56 PM (IST)

ਹੁਣ ਪਰਦੇ ''ਤੇ ਰਿਤਿਕ ਰੌਸ਼ਨ ਨਾਲ ਰੋਮਾਂਸ ਕਰੇਗੀ ਦੀਪਿਕਾ ਪਾਦੂਕੌਣ

ਮੁੰਬਈ (ਬਿਊਰੋ) : ਪਹਿਲੀ ਵਾਰ ਬਾਲੀਵੁੱਡ ਦੇ ਹੈਂਡਸਮ ਹੰਕ ਰਿਤਿਕ ਰੌਸ਼ਨ ਅਤੇ ਮਸਤਾਨੀ ਗਰਲ ਦੀਪਿਕਾ ਪਾਦੂਕੋਣ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਫ਼ਿਲਮ ਦਾ ਟਾਈਟਲ 'ਫਾਈਟਰ' ਹੈ। ਇਸ ਫ਼ਿਲਮ ਦਾ ਐਲਾਨ ਇਸ ਸਾਲ ਰਿਤਿਕ ਦੇ ਜਨਮਦਿਨ 'ਤੇ ਕੀਤਾ ਗਿਆ ਸੀ, ਜਦਕਿ ਹੁਣ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਖ਼ੁਲਾਸਾ ਹੋ ਗਿਆ ਹੈ। ਦੱਸ ਦਈਏ ਕਿ ਜਾਣਕਾਰੀ ਮੁਤਾਬਕ ਇਹ ਫ਼ਿਲਮ ਗਣਤੰਤਰ ਦਿਵਸ 'ਤੇ ਰਿਲੀਜ਼ ਹੋਵੇਗੀ ਪਰ ਸਾਲ 2023 'ਚ। ਜੀ ਹਾਂ ... ਫ਼ਿਲਮ ਕ੍ਰਿਟਿਕ ਤਰਨ ਆਦਰਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ''ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਸਟਾਰਰ 'ਫਾਈਟਰ' 2023 'ਚ ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

 
 
 
 
 
 
 
 
 
 
 
 
 
 
 
 

A post shared by Taran Adarsh (@taranadarsh)

ਸ਼ੁਰੂ ਹੋ ਚੁੱਕੀ ਹੈ ਫ਼ਿਲਮ ਦੀ ਸ਼ੂਟਿੰਗ
ਹਾਲ ਹੀ 'ਚ ਰਿਤਿਕ ਰੋਸ਼ਨ ਨੇ ਦੀਪਿਕਾ ਪਾਦੂਕੋਣ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਹੁਣ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਬਾਲੀਵੁੱਡ ਦੇ ਦੋ ਵੱਡੇ ਸਿਤਾਰੇ ਇਕੱਠੇ ਸਕ੍ਰੀਨ ਸ਼ੇਅਰ ਕਰਨਗੇ। ਰਿਤਿਕ ਅਤੇ ਦੀਪਿਕਾ ਇਸ ਤੋਂ ਪਹਿਲਾਂ ਕਿਸੇ ਵੀ ਫ਼ਿਲਮ 'ਚ ਇਕੱਠੇ ਨਜ਼ਰ ਨਹੀਂ ਆਏ। ਕਿਹਾ ਜਾਂਦਾ ਹੈ ਕਿ ਦੀਪਿਕਾ ਸਿਰਫ਼ ਉਨ੍ਹਾਂ ਫ਼ਿਲਮਾਂ ਲਈ ਹਾਂ ਕਰਦੀ ਹੈ, ਜਿਨ੍ਹਾਂ 'ਚ ਉਸ ਦੀ ਭੂਮਿਕਾ ਪਾਵਰਫੁਲ ਹੁੰਦੀ ਹੈ। ਅਜਿਹੀ ਸਥਿਤੀ 'ਚ ਜੇ ਉਸ ਨੇ ਫਾਈਟਰ ਨੂੰ ਹਾਂ ਕਿਹਾ ਹੈ ਤਾਂ ਸਾਫ਼ ਹੈ ਕਿ ਉਹ ਫ਼ਿਲਮ 'ਚ ਇੱਕ ਦਮਦਾਰ ਭੂਮਿਕਾ ਨਿਭਾਉਂਦੀ ਨਜ਼ਰ ਆਉਣਗੀ।

PunjabKesari

ਰਿਤਿਕ ਅਤੇ ਦੀਪਿਕਾ ਦੇ ਆਉਣ ਵਾਲੇ ਪ੍ਰੋਜੈਕਟਸ
ਜੇਕਰ ਅਸੀਂ ਫਾਈਟਰ ਤੋਂ ਇਲਾਵਾ ਦੀਪਿਕਾ ਅਤੇ ਰਿਤਿਕ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ 'ਕ੍ਰਿਸ਼ 4' ਹੈ। ਇਸ ਫ਼ਿਲਮ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਹੈ ਪਰ ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਧਰ ਦੀਪਿਕਾ ਪਾਦੂਕੋਣ ਦੀ ਗੱਲ ਕਰੀਏ ਤਾਂ ਉਹ ਰਣਵੀਰ ਸਿੰਘ ਨਾਲ '83' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ 'ਪਠਾਨ', ਹਾਲੀਵੁੱਡ ਰੀਮੇਕ 'ਦਿ ਇੰਟਰਨ', ਸ਼ਕੂਨ ਬੱਤਰਾ ਅਤੇ ਨਾਗ ਅਸ਼ਵਿਨ ਦੀ ਫ਼ਿਲਮ ਅਤੇ ਸਿਧਾਂਤ ਚਤੁਰਵੇਦੀ ਅਤੇ ਪ੍ਰਭਾਸ ਨਾਲ ਨਜ਼ਰ ਆਉਣਗੇ।


author

sunita

Content Editor

Related News