''ਵਾਰ 2'' ਦੇ ਗਾਣੇ ''ਆਵਨ-ਜਾਵਨ'' ''ਚ ਰਿਤਿਕ ਤੇ ਕਿਆਰਾ ਦੀ ਦਿਲਕਸ਼ ਕੈਮਿਸਟਰੀ ਨੇ ਜਿੱਤਿਆ ਲੋਕਾਂ ਦਾ ਦਿਲ

Saturday, Aug 02, 2025 - 12:11 PM (IST)

''ਵਾਰ 2'' ਦੇ ਗਾਣੇ ''ਆਵਨ-ਜਾਵਨ'' ''ਚ ਰਿਤਿਕ ਤੇ ਕਿਆਰਾ ਦੀ ਦਿਲਕਸ਼ ਕੈਮਿਸਟਰੀ ਨੇ ਜਿੱਤਿਆ ਲੋਕਾਂ ਦਾ ਦਿਲ

ਮੁੰਬਈ- ਯਸ਼ ਰਾਜ ਫਿਲਮਜ਼ ਨੇ ‘ਵਾਰ 2’ ਦਾ ਰੋਮਾਂਟਿਕ ਗੀਤ ‘ਆਵਨ ਜਾਵਨ’ ਰਿਲੀਜ਼ ਕਰ ਦਿੱਤਾ ਹੈ, ਜਿਸ ਵਿਚ ਰਿਤਿਕ ਰੋਸ਼ਨ ਅਤੇ ਕਿਆਰਾ ਅਡਵਾਨੀ ਹੁਣ ਤੱਕ ਦੇ ਸਭ ਤੋਂ ਕੂਲ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਨਿਰਦੇਸ਼ਕ ਅਯਾਨ ਮੁਖਰਜੀ ‘ਬ੍ਰਹਮਾਸਤਰ’ ਦੇ ਬਲਾਕਬਸਟਰ ਗੀਤ ‘ਕੇਸਰੀਆ’ ਦੀ ਟੀਮ ਨੂੰ ਇਸ ਗੀਤ ਲਈ ਇਕ ਵਾਰ ਫਿਰ ਨਾਲ ਲਿਆਏ ਹਨ। ਇਸ ਗੀਤ ਦਾ ਸੰਗੀਤ ਪ੍ਰੀਤਮ ਨੇ ਤਿਆਰ ਕੀਤਾ ਹੈ, ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ ਅਤੇ ਰੋਮਾਂਸ ਦੇ ਬਾਦਸ਼ਾਹ ਅਰਿਜੀਤ ਸਿੰਘ ਨੇ ਇਸ ਨੂੰ ਗਾਇਆ ਹੈ। ‘ਆਵਨ ਜਾਵਨ’ ਇਕ ਅਜਿਹਾ ਟਰੈਕ ਬਣ ਗਿਆ ਹੈ, ਜਿਸ ਨੂੰ ਅੱਜ ਦੇ ਯੁੱਗ ਦਾ ਨਵਾਂ ਰੋਮਾਂਟਿਕ ਗੀਤ ਕਿਹਾ ਜਾ ਸਕਦਾ ਹੈ।

ਫਿਲਮ 'ਵਾਰ 2' ਦਾ ਨਿਰਦੇਸ਼ਨ ਅਯਾਨ ਮੁਖਰਜੀ ਦੁਆਰਾ ਕੀਤਾ ਗਿਆ ਹੈ ਅਤੇ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਹੈ। ਫਿਲਮ ਵਿੱਚ ਰਿਤਿਕ ਰੋਸ਼ਨ, NTR ਜੂਨੀਅਰ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿੱਚ ਹਨ। 'ਵਾਰ 2' 14 ਅਗਸਤ 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਹਿੰਦੀ, ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।


author

cherry

Content Editor

Related News