ਭਿਆਨਕ ਬੀਮਾਰੀਆਂ ਦੀ ਸ਼ਿਕਾਰ ਹੋਈ ਰਿਤਿਕ ਦੀ ਭੈਣ ਸੁਨੈਨਾ ਰੋਸ਼ਨ, ਖੁਦ ਕੀਤਾ ਖੁਲਾਸਾ

Friday, Aug 30, 2024 - 11:47 AM (IST)

ਭਿਆਨਕ ਬੀਮਾਰੀਆਂ ਦੀ ਸ਼ਿਕਾਰ ਹੋਈ ਰਿਤਿਕ ਦੀ ਭੈਣ ਸੁਨੈਨਾ ਰੋਸ਼ਨ, ਖੁਦ ਕੀਤਾ ਖੁਲਾਸਾ

ਮੁੰਬਈ- ਅਦਾਕਾਰ ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਨੂੰ ਕੈਂਸਰ ਦੀ ਬੀਮਾਰੀ ਨੇ ਆਣ ਘੇਰਿਆ ਹੈ। ਜਿਸ ਨੂੰ ਲੈ ਕੇ ਹਾਲ ਹੀ 'ਚ ਸੁਨੈਨਾ ਨੇ ਖੁਦ ਖੁਲਾਸਾ ਕੀਤਾ ਹੈ ਕਿ ਕੈਂਸਰ ਦੇ ਨਾਲ-ਨਾਲ ਨੂੰ ਉਸ ਨੂੰ ਬ੍ਰੇਨ ਟਿਊਬਰਕਲੋਸਿਸ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦੇ ਨਾਲ ਉਹ ਜੂਝ ਚੁੱਕੀ ਹੈ। ਆਪਣੀ ਸਿਹਤ ਨੂੰ ਲੈ ਕੇ ਸੰਘਰਸ਼ ਕਰ ਰਹੀ ਨੈਨਾ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਪਰਿਵਾਰ ਹੀ ਉਨ੍ਹਾਂ ਦੇ ਲਈ ਪ੍ਰੇਰਣਾ ਸਰੋਤ ਬਣਿਆ । ਜਿਨ੍ਹਾਂ ਦੀ ਬਦੌਲਤ ਉਹ ਇਨ੍ਹਾਂ ਬੀਮਾਰੀਆਂ ਤੋਂ ਉੱਭਰਨ 'ਚ ਕਾਮਯਾਬ ਹੋ ਸਕੀ। 

ਇਹ ਖ਼ਬਰ ਵੀ ਪੜ੍ਹੋ -ਦੁਨੀਆ ਭਰ 'ਚ ਰਿਲੀਜ਼ ਹੋਈ ਫਿਲਮ 'ਬੀਬੀ ਰਜਨੀ'

ਇੱਕ ਹੈਲਥ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਸੁਨੈਨਾ ਰੌਸ਼ਨ ਨੇ ਆਪਣੀ ਸਿਹਤ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਜਿਸ 'ਚ ਉਸ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਉਸ ਨੇ ਖਤਰਨਾਕ ਬੀਮਾਰੀਆਂ ਦੇ ਜੂਝਿਆ । ਉਸ ਨੂੰ ਆਪਣੀ ਇਸ ਬੀਮਾਰੀ ਦੇ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਆਪਣੇ ਪਿਤਾ ਰਾਕੇਸ਼ ਰੌਸ਼ਨ ਦੇ ਨਾਲ ਕਿਸੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਸੀ ।ਪਰ ਜਦੋਂ ਉਸ ਨੇ ਮਾਪਿਆਂ ਦੇ ਕਹਿਣ 'ਤੇ ਆਪਣਾ ਚੈਕਅੱਪ ਕਰਵਾਇਆ ਤਾਂ ਉਸ ਨੂੰ ਕੈਂਸਰ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਬਾਰੇ ਪਤਾ ਲੱਗਿਆ । ਜਦੋਂ ਉਸ ਨੇ ਕੈਂਸਰ ਦੀ ਬੀਮਾਰੀ ਦੇ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਨੇ ਕਿਹਾ ਸੀ ਕਿ 'ਤੂੰ ਕੀ ਬਕਵਾਸ ਕਰ ਰਹੀ ਹੈਂ'।

ਇਹ ਖ਼ਬਰ ਵੀ ਪੜ੍ਹੋ -ਹਾਰਦਿਕ ਪੰਡਯਾ ਦੇ ਪਿਆਰ ਦੇ ਪਾਗਲ ਹੋਈ ਇਹ ਅਦਾਕਾਰਾ

ਪਰ ਉਸ ਨੂੰ ਪੀੜਤ ਹੋਣ ਦੇ ਨਾਲੋਂ ਸਰਵਾਈਵਰ ਕਹਾਉਣਾ ਜ਼ਿਆਦਾ ਪਸੰਦ ਸੀ ਤੇ ਆਪਣੇ ਪਰਿਵਾਰ ਦੀ ਖਾਤਿਰ ਉਸ ਨੇ ਬੜੀ ਹੀ ਹਿੰਮਤ ਦੇ ਨਾਲ ਕਈ ਬਿਮਾਰੀਆਂ ਨੂੰ ਮਾਤ ਪਾਈ ਅਤੇ ਕੈਂਸਰ ਵਰਗੀ ਬੀਮਾਰੀ ਦੇ ਨਾਲ ਉਹ ਹੁਣ ਜੂਝ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News