ਅਲੀ-ਜੈਸਮੀਨ ਅਤੇ BF ਅਰਸਲਾਨ ਗੋਨੀ ਨਾਲ ਰੋਡ ਟ੍ਰਿਪ ’ਤੇ ਗਈ ਰਿਤਿਕ ਦੀ ਪਹਿਲੀ ਪਤਨੀ, ਦੇਖੋ ਤਸਵੀਰਾਂ
Sunday, Jun 12, 2022 - 05:26 PM (IST)

ਮੁੰਬਈ: ਬਾਲੀਵੁੱਡ ਸੁਪਕਸਟਾਰ ਰਿਤਿਕ ਰੋਸ਼ਨ ਅਤੇ ਉਸ ਦੀ ਪਹਿਲੀ ਪਤਨੀ ਦੋਵੇਂ ਆਪਣੀ-ਆਪਣੀ ਜ਼ਿੰਦਗੀ ’ਚ ਅੱਗੇ ਵਧ ਗਏ ਹਨ।ਦੋਵੇ ਦੇ ਹੁਣ ਵੱਖ-ਵੱਖ ਰਾਹ ਹਨ। ਜਿੱਥੇ ਰਿਤਿਕ ਦਾ ਨਾਂ ਸਬਾ ਨਾਲ ਜੁੜ ਰਿਹਾ ਹੈ। ਇਸ ਦੇ ਨਾਲ ਹੀ ਅਰਸਲਾਨ ਗੋਨੀ ਦਾ ਸੁਜ਼ੈਨ ਦੀ ਜ਼ਿੰਦਗੀ ’ਚ ਹੈ।ਸੁਜ਼ੈਨ ਨੂੰ ਅਕਸਰ ਅਰਸਲਾਨ ਗੋਨੀ ਨਾਲ ਦੇਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ
ਹਾਲ ਹੀ ’ਚ ਸੁਜ਼ੈਨ ਅਤੇ ਅਰਸਲਾਨ ਬਾਲੀਵੁੱਡ ਫ਼ਿਲਮ ਨਿਰਮਾਤਾ ਕਰਨ ਜੌਹਰ ਦੀ ਪਾਰਟੀ ’ਚ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਹੁਣ ਸੁਜ਼ੈਨ ਅਤੇ ਅਰਸਲਾਨ ਦੀਆਂ ਤਸਵੀਰਾਂ ਸਾਹਮਣੇ ਆਈਆ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ ’ਚ ਜੋੜਾ ਇਕੱਲਾ ਨਹੀਂ ਹੈ ਸਗੋਂ ਇਨ੍ਹਾਂ ਨਾਲ ਜੋੜਾ ਅਰਸਲਾਨ ਦੇ ਭਰਾ ਅਤੇ ਟੀ.ਵੀ. ਅਦਾਕਾਰ ਅਲੀ ਗੋਨੀ ਅਤੇ ਉਨ੍ਹਾਂ ਪ੍ਰੇਮਿਕਾ ਜੈਸਮੀਨ ਭਸੀਨ ਦੇ ਨਾਲ ਰੋਡ ਟ੍ਰਿਪ ਦਾ ਆਨੰਦ ਲੈ ਰਿਹਾ ਹੈ।
ਅਲੀ ਗੋਨੀ ਨੇ ਇਸ ਟ੍ਰਿਪ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਤਸਵੀਰਾਂ ’ਚ ਅਲੀ ਗੋਨੀ ਨੂੰ ਆਪਣੇ ਭਰਾ ਅਰਸਲਾਨ ਗੋਨੀ ਨਾਲ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।ਇਸ ਦੇ ਨਾਲ ਹੀ ਕਾਰ ਦੀ ਪਿਛਲੀ ਸੀਟ ’ਤੇ ਅਰਸਲਾਨ ਦੀ ਪ੍ਰੇਮਿਕਾ ਸੁਜ਼ੈਨ ਖ਼ਾਨ ਅਤੇ ਅਲੀ ਦੀ ਪ੍ਰੇਮਿਕਾ ਜੈਸਮੀਨ ਭਸੀਨ ਨਜ਼ਰ ਆਈਆ ਹਨ।
ਇਹ ਵੀ ਪੜ੍ਹੋ : ਏ.ਆਰ ਰਹਿਮਾਨ ਨੇ ਧੀ-ਜਵਾਈ ਲਈ ਰੱਖੀ ਮਿਊਜ਼ੀਕਲ ਰਿਸੈਪਸ਼ਨ ਪਾਰਟੀ, ਕਈ ਵੱਡੇ ਸਿਤਾਰੇ ਹੋਏ ਸ਼ਾਮਲ
ਸੁਜ਼ੈਨ ਖ਼ਾਨ ਨੇ ਆਪਣੀ ਇੰਸਟਾ ਸਟੋਰੀ ’ਤੇ ਇਸ ਰੋਡ ਟ੍ਰਿਪ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਸੁਜ਼ੈਨ ਖ਼ਾਨ, ਅਰਸਲਾਨ ਖ਼ਾਨ, ਅਲੀ ਗੋਨੀ ਅਤੇ ਜੈਸਮੀਨ ਭਸੀਨ ਦਾ ਪੂਰਾ ਗਰੁੱਪ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਸੁਜ਼ੈਨ ਨੇ ਲਿਖਿਆ ‘ਇਕ ਖੂਬਸੂਰਤ ,ਸ਼ਾਨਦਾਰ ਦਿਨ ਅਤੇ ਇਕ ਸ਼ਾਨਦਾਰ ਹੋਟਲ। ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।