ਫ਼ਿਲਮੀ ਸਿਤਾਰਿਆਂ ਨੇ ਇਨ੍ਹਾਂ 5 ਵੈੱਬ ਸੀਰੀਜ਼ ''ਚ ਪਾਰ ਕੀਤੀਆਂ ਸਾਰੀਆਂ ਹੱਦਾਂ
Tuesday, Aug 06, 2024 - 12:52 PM (IST)
ਮੁੰਬਈ (ਬਿਊਰੋ) : ਜ਼ਿਆਦਾਤਰ ਲੋਕ ਆਪਣਾ ਸਮਾਂ OTT ਪਲੇਟਫਾਰਮ 'ਤੇ ਵੈੱਬ ਸੀਰੀਜ਼ ਵੇਖਣ 'ਚ ਬਿਤਾਉਂਦੇ ਹਨ। ਹੁਣ ਲੋਕਾਂ ਦਾ ਧਿਆਨ ਸਿਨੇਮਾਘਰਾਂ ਵੱਲ ਘੱਟ ਅਤੇ ਓਟੀਟੀ ਵੱਲ ਜ਼ਿਆਦਾ ਹੈ। ਲੋਕ ਇੱਥੇ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੇਖਣਾ ਪਸੰਦ ਕਰਦੇ ਹਨ। ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਅਜਿਹੀ ਸਮੱਗਰੀ ਹੈ, ਜਿਨ੍ਹਾਂ 'ਚ ਤੁਹਾਨੂੰ ਮਸਾਲਾ ਦੇ ਨਾਲ-ਨਾਲ ਬੋਲਡ ਕੰਟੈਂਟ ਵੀ ਵੇਖਣ ਨੂੰ ਮਿਲੇਗਾ ਪਰ ਇਸ ਨੂੰ ਵੇਖਣ ਤੋਂ ਪਹਿਲਾਂ ਬਿਹਤਰ ਹੋਵੇਗਾ ਜੇਕਰ ਤੁਸੀਂ ਇਨ੍ਹਾਂ ਵੈੱਬ ਸੀਰੀਜ਼ ਨੂੰ Hotstar 'ਤੇ ਇਕੱਲੇ ਹੀ ਦੇਖਦੇ ਹੋ।
ਇਨ੍ਹਾਂ ਵੈੱਬ ਸੀਰੀਜ਼ 'ਤੇ ਮਿਲੇਗੀ ਬੌਲਡ ਸਮੱਗਰੀ
ਹੌਟਸਟਾਰ 'ਤੇ ਕਈ ਫ਼ਿਲਮਾਂ, ਪੁਰਾਣੇ ਟੀਵੀ ਸੀਰੀਅਲ ਅਤੇ ਚੰਗੀਆਂ ਵੈੱਬ ਸੀਰੀਜ਼ ਵੀ ਦੇਖਣ ਨੂੰ ਮਿਲਣਗੀਆਂ ਪਰ ਇੱਥੇ ਅਸੀਂ ਤੁਹਾਨੂੰ ਉਨ੍ਹਾਂ 5 ਵੈੱਬ ਸੀਰੀਜ਼ ਬਾਰੇ ਦੱਸਾਂਗੇ, ਜਿਨ੍ਹਾਂ 'ਚ ਕਾਫੀ ਇੰਟੀਮੇਟ ਸੀਨਜ਼ ਦੇਖਣ ਨੂੰ ਮਿਲ ਸਕਦੇ ਹਨ। ਯੂਟਿਊਬ 'ਤੇ ਇਨ੍ਹਾਂ ਸੀਰੀਜ਼ ਦੇ ਟ੍ਰੇਲਰ ਹਨ, ਜੋ ਕਿ ਕਾਫੀ ਬੋਲਡ ਹਨ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...
'ਪੈਮ ਐਂਡ ਟੌਮੀ'
ਇਹ ਸੀਰੀਜ਼ ਇੱਕ ਬਾਇਓਪਿਕ ਹੈ, ਜੋ ਪਾਮੇਲਾ ਐਂਡਰਸਨ ਅਤੇ ਟੌਮੀ ਲੀ ਦੀ ਜ਼ਿੰਦਗੀ ਨਾਲ ਜੁੜੀ ਸੱਚਾਈ ਨੂੰ ਦਰਸਾਉਂਦੀ ਹੈ। ਇਹ ਸੀਰੀਜ਼ ਸਿਰਫ ਉਨ੍ਹਾਂ ਘਟਨਾਵਾਂ 'ਤੇ ਕੇਂਦਰਿਤ ਹੈ, ਜਿਸ 'ਚ ਤੁਹਾਨੂੰ ਬਹੁਤ ਸਾਰੇ ਇੰਟੀਮੇਟ ਸੀਨ ਦੇਖਣ ਨੂੰ ਮਿਲਣਗੇ।
'ਆਊਟ ਆਫ ਲਵ'
ਰਸਿਕਾ ਦੁੱਗਲ ਅਤੇ ਪੂਰਬ ਕੋਹਲੀ ਦੀ ਇਸ ਸੁਪਰਹਿੱਟ ਵੈੱਬ ਸੀਰੀਜ਼ 'ਚ ਬਹੁਤ ਸਾਰੇ ਇੰਟੀਮੇਟ ਸੀਨ ਦਿਖਾਏ ਗਏ ਹਨ। ਇਸ 'ਚ ਇੱਕ ਵਿਆਹੁਤਾ ਜੋੜੇ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਜਿਸ 'ਚ ਉਹ ਬਹੁਤ ਖੁਸ਼ ਹਨ ਪਰ ਦੋਵਾਂ ਦੀ ਅਸਲੀਅਤ ਬਿਲਕੁਲ ਵੱਖਰੀ ਹੈ।
'ਆਰਿਆ'
ਸੁਸ਼ਮਿਤਾ ਸੇਨ ਦੀ ਇਸ ਸੁਪਰਹਿੱਟ ਵੈੱਬ ਸੀਰੀਜ਼ ਦੇ ਤਿੰਨ ਸੀਜ਼ਨ ਸਨ। ਇਸ ਸੀਜ਼ਨ 'ਚ ਐਕਸ਼ਨ ਅਤੇ ਸਸਪੈਂਸ ਹੈ ਪਰ ਇਸ 'ਚ ਚੰਦਰਚੂਰਨ ਸਿੰਘ ਨਾਲ ਸੁਸ਼ਮਿਤਾ ਦੇ ਇੰਟੀਮੇਟ ਸੀਨ ਵੀ ਦਿਖਾਏ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
'ਟੈਲ ਮੀ ਲਾਈਜ਼'
ਜੇਕਰ ਤੁਸੀਂ Hotstar 'ਤੇ ਬੋਲਡ ਸਮੱਗਰੀ ਲੱਭ ਰਹੇ ਹੋ ਤਾਂ ਇਸ ਵੈੱਬ ਸੀਰੀਜ਼ ਨੂੰ ਜ਼ਰੂਰ ਦੇਖੋ। ਇਸ 'ਚ ਉਹ ਲੂਸੀ ਅਲਬ੍ਰਾਈਟ ਨਾਂ ਦੀ ਕਾਲਜ ਵਿਦਿਆਰਥਣ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਤੁਸੀਂ ਹੈੱਡਫੋਨ ਤੋਂ ਬਿਨਾਂ ਪੂਰੀ ਸੀਰੀਜ਼ ਨਹੀਂ ਦੇਖ ਸਕਦੇ।
'Only Murders in the Building'
ਹੌਟਸਟਾਰ ਦੀ ਇਸ ਸੀਰੀਜ਼ 'ਚ ਡਰਾਉਣਾ ਅਤੇ ਰਹੱਸ ਦਿਖਾਇਆ ਗਿਆ ਹੈ। ਇਸ 'ਚ ਕਈ ਸੀਨ ਅਜਿਹੇ ਹਨ ਜੋ ਤੁਸੀ ਦੂਜਿਆਂ ਦੇ ਸਾਹਮਣੇ ਬੈਠ ਕੇ ਨਹੀਂ ਦੇਖ ਸਕਦੇ। ਬਿਨਾਂ ਹੈੱਡਫੋਨ ਦੇ ਵੀ ਇਸ ਸੀਰੀਜ਼ ਨੂੰ ਨਾ ਦੇਖੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।