‘ਹੌਂਸਲਾ ਰੱਖ’ ਦੇ ਟਾਈਟਲ ਟਰੈਕ ’ਚ ਦਿਲਜੀਤ ਦੋਸਾਂਝ ਦੀ ਕਿਊਟ ਬੇਬੀ ਨਾਲ ਦਿਸੀ ਮਸਤੀ (ਵੀਡੀਓ)

Wednesday, Oct 20, 2021 - 01:35 PM (IST)

‘ਹੌਂਸਲਾ ਰੱਖ’ ਦੇ ਟਾਈਟਲ ਟਰੈਕ ’ਚ ਦਿਲਜੀਤ ਦੋਸਾਂਝ ਦੀ ਕਿਊਟ ਬੇਬੀ ਨਾਲ ਦਿਸੀ ਮਸਤੀ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਨੇ ਹਰ ਪਾਸਿਓਂ ਚਰਚਾ ਖੱਟੀ ਹੈ। ਭਾਵੇਂ ਫ਼ਿਲਮ ਸਮੀਖਿਅਕ ਹੋਣ ਜਾਂ ਫਿਰ ਆਮ ਲੋਕ, ਹਰ ਕੋਈ ਫ਼ਿਲਮ ਦੀ ਰੱਜ ਕੇ ਤਾਰੀਫ਼ ਕਰ ਰਿਹਾ ਹੈ। ਤਾਲਾਬੰਦੀ ਤੋਂ ਬਾਅਦ ਇਹ ਪਾਲੀਵੁੱਡ ਦੀ ਸਭ ਤੋਂ ਵੱਡੀ ਫ਼ਿਲਮ ਸੀ, ਜਿਸ ਨੇ ਕਮਾਈ ਦੇ ਮਾਮਲੇ ’ਚ ਵੀ ਵੱਡੇ ਅੰਕੜੇ ਛੂਹੇ ਹਨ।

ਫ਼ਿਲਮ ਨੇ ਸਿਰਫ 4 ਦਿਨਾਂ ’ਚ ਦੁਨੀਆ ਭਰ ’ਚ 21 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਥੇ ਅੱਜ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੈਰੀ ਮਾਨ ਦੀ ਨਾਰਾਜ਼ਗੀ ’ਤੇ ਬੋਲੇ ਪਰਮੀਸ਼ ਵਰਮਾ, ਕਿਹਾ– ‘ਮੈਨੂੰ ਤੇ ਮੇਰੇ ਪਰਿਵਾਰ ਨੂੰ...’

ਇਸ ਟਾਈਟਲ ਟਰੈਕ ’ਚ ਦਿਲਜੀਤ ਦੋਸਾਂਝ ਦੀ ਕਿਊਟ ਬੇਬੀ ਨਾਲ ਮਸਤੀ ਦੇਖਣ ਨੂੰ ਮਿਲ ਰਹੀ ਹੈ। ਗੀਤ ’ਚ ਜਿਥੇ ਉਹ ਬੇਬੀ ਦੀ ਕੇਅਰ ਕਰਦੇ ਨਜ਼ਰ ਆ ਰਹੇ ਹਨ, ਉਥੇ ਉਸ ਦੇ ਡਾਈਪਰ ਵੀ ਬਦਲ ਰਹੇ ਹਨ।

ਗੀਤ ਨੂੰ ਦੇਖ ਕੇ ਯਕੀਨਨ ਤੁਹਾਡੇ ਚਿਹਰੇ ’ਤੇ ਵੀ ਮੁਸਕਰਾਹਟ ਆ ਜਾਵੇਗੀ। ਗੀਤ ਨੂੰ ਦਿਲਜੀਤ ਦੋਸਾਂਝ ਨੇ ਹੀ ਗਾਇਆ ਹੈ। ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ਟਿਪਸ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਉਥੇ ਪਹਿਲਾਂ ਰਿਲੀਜ਼ ਹੋਏ ਗੀਤਾਂ ਤੇ ਟਰੇਲਰ ਨੂੰ ਵੀ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਫ਼ਿਲਮ ’ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਨੂੰ ‘ਬਿੱਗ ਬੌਸ’ ਤੋਂ ਬਾਅਦ ਕਿਸੇ ਵੱਡੀ ਫ਼ਿਲਮ ’ਚ ਦੇਖ ਕੇ ਬੇਹੱਦ ਖੁਸ਼ ਹੋ ਰਹੇ ਹਨ।

ਨੋਟ– ਤੁਹਾਨੂੰ ਇਹ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News