ਹਾਲੀਵੁੱਡ ਦੇ ਇੰਸਟਾ ਪੇਜ ਨੇ ਸਾਂਝੀ ਕੀਤੀ ਸਿੱਧੂ ਦੇ ਬਚਪਨ ਦੀ ਤਸਵੀਰ, ਨਾਲ ਲਿਖੀ ਖ਼ਾਸ ਕੈਪਸ਼ਨ

Thursday, Apr 06, 2023 - 12:23 PM (IST)

ਹਾਲੀਵੁੱਡ ਦੇ ਇੰਸਟਾ ਪੇਜ ਨੇ ਸਾਂਝੀ ਕੀਤੀ ਸਿੱਧੂ ਦੇ ਬਚਪਨ ਦੀ ਤਸਵੀਰ, ਨਾਲ ਲਿਖੀ ਖ਼ਾਸ ਕੈਪਸ਼ਨ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ਨਾਂ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਹੈ। ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਸਿੱਧੂ ਮੂਸੇ ਵਾਲਾ ਨੂੰ ਹਾਲੀਵੁੱਡ ਦੇ ਇੰਸਟਾਗ੍ਰਾਮ ਪੇਜ ਤੋਂ ਫਾਲੋਅ ਕੀਤਾ ਗਿਆ ਹੈ।

ਅੱਜ ਉਸੇ ਪੇਜ ’ਤੇ ਸਿੱਧੂ ਦੀ ਬਚਪਨ ਦੀ ਤਸਵੀਰ ਲਗਾਈ ਗਈ ਹੈ, ਜਿਸ ਨਾਲ ਇਕ ਪਿਆਰੀ ਕੈਪਸ਼ਨ ਵੀ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਹਨੂੰਮਾਨ ਜਯੰਤੀ ਮੌਕੇ ‘ਆਦਿਪੁਰਸ਼’ ਦੀ ਟੀਮ ਨੇ ਸਾਂਝਾ ਕੀਤਾ ਬਜਰੰਗ ਬਲੀ ਦਾ ਪੋਸਟਰ, ਦੇਖ ਮੁੜ ਭੜਕੇ ਲੋਕ

ਸਿੱਧੂ ਦੇ ਬਚਪਨ ਦੀ ਤਸਵੀਰ ਉਸ ਦੇ ਚਾਹੁਣ ਵਾਲਿਆਂ ਨੇ ਤੁਰੰਤ ਪਛਾਣ ਲਈ ਤੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਖ਼ਬਰ ਲਿਖੇ ਜਾਣ ਤਕ ਇਸ ਤਸਵੀਰ ’ਤੇ 15 ਹਜ਼ਾਰ ਤੋਂ ਵੱਧ ਲਾਈਕਸ ਤੇ 5 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਸਨ।

ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਸਾਡੇ ਮਨਪਸੰਦ ਪੰਜਾਬੀ ਰੈਪਰ ਦੀ ਇਕ ਪਿਆਰੀ ਯਾਦ। ਕੀ ਤੁਸੀਂ ਇਸ ਮਾਸੂਮ ਨੂੰ ਪਛਾਣਿਆ?’’

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ 7 ਅਪ੍ਰੈਲ ਯਾਨੀ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ’ਚ ਸਿੱਧੂ ਨਾਲ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਵੀ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News