ਹਾਲੀਵੁੱਡ ਅਦਾਕਾਰ ਬਰੂਸ ਵਿਲਿਸ ਨੇ ਅਭਿਨੈ ਕਰੀਅਰ ਨੂੰ ਕਿਹਾ ਅਲਵਿਦਾ, ਇਸ ਬੀਮਾਰੀ ਦੇ ਚੱਲਦੇ ਲਿਆ ਫ਼ੈਸਲਾ

03/31/2022 1:27:06 PM

ਇੰਟਰਨੈਸ਼ਨਲ ਡੈਸਕ- ਹਾਲੀਵੁੱਡ ਅਦਾਕਾਰ ਬਰੂਸ ਵਿਲਿਸ ਦੇ ਪਰਿਵਾਰ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਅਦਾਕਾਰ ਇਕ ਬੀਮਾਰੀ ਤੋਂ ਪੀੜਤ ਹੋਣ ਦੀ ਵਜ੍ਹਾ ਨਾਲ ਆਪਣੇ ਕਰੀਅਰ ਤੋਂ ਦੂਰ ਜਾ ਰਹੇ ਹਨ। ਮੀਡੀਆ ਰਿਪੋਰਟ ਦੇ ਮੁਤਾਬਕ ਅਦਾਕਾਰਾ ਵਾਚਾਘਾਤ (ਬੋਲਣ ਦੀ ਰੁਕਾਵਟ) ਨਾਮਕ ਬੀਮਾਰੀ ਤੋਂ ਪੀੜਤ ਹੈ। ਇਸ ਬਾਰੇ 'ਚ ਅਦਾਕਾਰਾ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇਕ ਸੰਯੁਕਤ ਬਿਆਨ ਜਾਰੀ ਕਰਦੇ ਹੋਏ ਵਿਲਿਸ ਦੇ ਸੰਨਿਆਸ ਦੀ ਘੋਸ਼ਣਾ ਕੀਤੀ। 
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ, 'ਬਰੂਸ ਦੇ ਅਦਭੁੱਤ ਸਮਰਥਕਾਂ ਦੇ ਲਈ, ਇਕ ਪਰਿਵਾਰ ਦੇ ਰੂਪ 'ਚ ਅਸੀਂ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਸਾਡੇ ਪਿਆਰੇ ਬਰੂਸ ਕੁਝ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੇ ਵਾਚਾਘਾਤ ਤੋਂ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਬੀਮਾਰੀ ਉਨ੍ਹਾਂ ਦੇ ਬੋਲਣ, ਲਿਖਣ ਅਤੇ ਭਾਸ਼ਾ ਨੂੰ ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਦੇ ਨਤੀਜੇ ਵਜੋਂ ਅਤੇ ਬਹੁਤ ਸੋਚ-ਵਿਚਾਰ ਕਰਕੇ ਬਰੂਸ ਨੇ ਆਪਣੇ ਭਵਿੱਖ ਕਰੀਅਰ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ।
ਪੋਸਟ 'ਚ ਅੱਗੇ ਕਿਹਾ ਕਿ ਇਹ ਸਾਡੇ ਪਰਿਵਾਰ ਲਈ ਵਾਸਤਵ 'ਚ ਇਕ ਚੁਣੌਤੀਪੂਰਨ ਸਮਾਂ ਹੈ ਅਤੇ ਅਸੀਂ ਤੁਹਾਡੇ ਨਿਰੰਤਰ ਪਿਆਰ, ਕਰੂਣਾ ਅਤੇ ਸਮਰਥਨ ਦੀ ਬਹੁਤ ਸ਼ਲਾਘਾ ਕਰਦੇ ਹਾਂ। ਅਸੀਂ ਇਕ ਮਜ਼ਬੂਤ ਪਰਿਵਾਰਿਕ ਇਕਾਈ ਦੇ ਰੂਪ 'ਚ ਇਸ ਦੇ ਮਾਧਿਅਮ ਨਾਲ ਅੱਗੇ ਵਧ ਰਹੇ ਹਾਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ 'ਚ ਲਿਆਉਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਿੰਝ ਉਹ ਤੁਹਾਡੇ ਲਈ ਬਹੁਤ ਮਾਇਨੇ ਰੱਖਦਾ ਹੈ, ਜਿਵੇਂ ਕਿ ਤੁਸੀਂ ਉਸ ਦੇ ਲਈ ਕਰਦੇ ਹਾਂ। ਜਿਵੇਂ ਕਿ ਬਰੂਸ ਹਮੇਸ਼ਾ ਕਹਿੰਦੇ ਹਨ ਕਿ 'ਇਸ ਜਿਉਂਦੇ ਰਹੋ' ਅਤੇ ਨਾਲ ਹੀ ਅਸੀਂ ਸਿਰਫ ਇਹ ਕਰਨ ਦੀ ਯੋਜਨਾ ਬਣਾਉਂਦੇ ਹਾਂ। ਲਵ, ਐਮਾ, ਡੇਮੀ, ਰੂਮਰ, ਸਕਾਊਟ, ਤੱਲੁਲਲਾਹ, ਮਾਬੇਲ ਅਤੇ ਏਵਲਿਨ।

PunjabKesari
ਰਿਪੋਰਟ ਮੁਤਾਬਕ ਅਦਾਕਾਰਾ ਬਰੂਸ ਵਿਲਿਸ ਵਾਚਾਘਾਤ ਨਾਂ ਦੀ ਬੀਮਾਰੀ ਨਾਲ ਪੀੜਤ ਹਨ। ਇਹ ਦੀਮਾਗ ਦਾ ਇਕ ਅਜਿਹਾ ਵਿਕਾਰ ਹੈ ਜਿਸ 'ਚ ਵਿਅਕਤੀ ਨੂੰ ਬੋਲਣ, ਲਿਖਣ ਅਤੇ ਬੋਲੀ ਅਤੇ ਲਿਖੇ ਹੋਏ ਸ਼ਬਦਾਂ ਨੂੰ ਸਮਝਣ 'ਚ ਪਰੇਸ਼ਾਨੀ ਹੁੰਦੀ ਹੈ। ਇਹ ਇਕ ਅਜਿਹੀ ਸਥਿਤੀ ਹੈ ਜੋ ਵਿਅਕਤੀ ਦੇ ਸੰਚਾਰ ਦੀ ਸ਼ਕਤੀ ਖੋਹ ਸਕਦੀ ਹੈ।
ਅਦਾਕਾਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਵਿਲਿਸ ਨੇ 1980 ਦੇ ਦਹਾਕੇ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਲੰਬੇ ਕਰੀਅਰ ਦੌਰਾਨ ਅਦਾਕਾਰ ਨੇ ਦਿ ਵਰਡੀਕਟ, ਮੂਨਲਾਈਟਿੰਗ, ਦਿ ਬਾਕਸਿੰਗ, ਹਾਸਟੇਡ, ਆਊਟ ਆਫ ਡੈੱਥ, ਗਲਾਸ ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਅਦਾਕਾਰਾ ਦੀ ਉਨ੍ਹਾਂ ਦੀ ਸੀਰੀਜ਼ 'ਡਾਈ ਹਾਰਡ' ਦੇ ਲਈ ਜਾਣਿਆ ਜਾਂਦਾ ਹੈ।


Aarti dhillon

Content Editor

Related News