...ਤਾਂ ਇਸ ਲਾਪਰਵਾਹੀ ਕਾਰਨ ਹਿਨਾ ਖ਼ਾਨ ਹੋਈ ਕੋਰੋਨਾ ਪਾਜ਼ੇਟਿਵ, ਸੋਸ਼ਲ ਮੀਡੀਆ ''ਤੇ ਸਵੀਕਾਰੀ ਆਪਣੀ ਗਲ਼ਤੀ

Thursday, May 13, 2021 - 12:40 PM (IST)

...ਤਾਂ ਇਸ ਲਾਪਰਵਾਹੀ ਕਾਰਨ ਹਿਨਾ ਖ਼ਾਨ ਹੋਈ ਕੋਰੋਨਾ ਪਾਜ਼ੇਟਿਵ, ਸੋਸ਼ਲ ਮੀਡੀਆ ''ਤੇ ਸਵੀਕਾਰੀ ਆਪਣੀ ਗਲ਼ਤੀ

ਨਵੀਂ ਦਿੱਲੀ (ਬਿਊਰੋ) - ਅਦਾਕਾਰਾ ਹਿਨਾ ਖ਼ਾਨ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਪਿਤਾ ਦੇ ਦਿਹਾਂਤ ਨਾਲ ਟੁੱਟ ਚੁੱਕੀ ਹਿਨਾ ਖ਼ਾਨ ਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਵੀ ਕੋਰੋਨਾ ਪਾਜ਼ੇਟਿਵ ਹੈ। ਇਸ ਦੌਰਾਨ ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ ਅਤੇ ਉਸ ਨੇ ਦੱਸਿਆ ਸੀ ਕਿ ਉਸ ਦੀ ਟੀਮ ਕੰਮ ਨੂੰ ਲੈ ਕੇ ਉਸਦਾ ਅਕਾਊਂਟ ਹੈਂਡਲ ਕਰੇਗੀ। ਹਿਨਾ ਖ਼ਾਨ ਅਤੇ ਉਸ ਦੇ ਪ੍ਰਸ਼ੰਸਕਾਂ ਲਈ ਹੁਣ ਇਕ ਰਾਹਤ ਦੀ ਖ਼ਬਰ ਹੈ, ਅਦਾਕਾਰਾ ਦਾ ਕੋਰੋਨਾ ਟੈਸਟ ਨਕਾਰਾਤਮਕ ਆਇਆ ਹੈ। ਦੱਸ ਦਈਏ ਕਿ ਹਿਨਾ ਖ਼ਾਨ ਨੇ ਖ਼ੁਦ ਇੰਸਟਾਗ੍ਰਾਮ 'ਤੇ ਇਕ ਲਾਈਵ ਚੈਟ 'ਚ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। 

ਇਹ ਕਾਰਨ ਹੋਈ ਸੀ ਕੋਰੋਨਾ ਪਾਜ਼ੇਟਿਵ
ਆਪਣੀ ਸਿਹਤ ਬਾਰੇ ਗੱਲ ਕਰਦਿਆਂ ਹਿਨਾ ਖ਼ਾਨ ਨੇ ਕਿਹਾ, "ਮੈਂ ਬਹੁਤ ਕਮਜ਼ੋਰ ਹੋ ਗਈ ਹਾਂ। ਇਕ ਸਮਾਂ ਸੀ ਜਦੋਂ ਮੈਨੂੰ ਬਹੁਤ ਚੱਕਰ ਆਉਂਦੇ ਸੀ। ਹਿਨਾ ਨੇ ਅੱਗੇ ਕਿਹਾ ਕਿ ਮੈਂ ਆਪਣੇ ਪਿਤਾ ਦੀ ਮੌਤ ਦੀ ਗੱਲ ਸੁਣਦਿਆਂ ਹੀ ਸਿੰਗਾਪੁਰ ਤੋਂ ਨਿਕਲ ਗਈ। ਮੈਂ ਆਪਣੇ ਹੋਸ਼ 'ਚ ਨਹੀਂ ਸੀ, ਮੈਂ ਸੁਰੱਖਿਆ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਜਿਸ ਦੇ ਨਤੀਜੇ ਵਜੋਂ ਮੈਂ ਵਾਇਰਸ ਦੀ ਚਪੇਟ 'ਚ ਆ ਗਈ। ਰੱਬ ਦਾ ਸ਼ੁਕਰ ਹੈ ਕਿ ਮੇਰੇ ਪਰਿਵਾਰ 'ਚ ਕੋਈ ਹੋਰ ਕੋਰੋਨਾ ਪਾਜ਼ੇਟਿਵ ਨਹੀਂ ਹੋਇਆ। 

 
 
 
 
 
 
 
 
 
 
 
 
 
 
 
 

A post shared by HK (@realhinakhan)

14 ਮਈ ਨੂੰ ਰਿਲੀਜ਼ ਹੋ ਰਹੀ 'ਪੱਥਰ ਵਰਗੀ'
ਹਿਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਆਉਣ ਵਾਲੇ ਗੀਤ 'ਪੱਥਰ ਵਰਗੀ' ਬਾਰੇ ਦੱਸਿਆ। ਤੁਹਾਨੂੰ ਦੱਸ ਦਈਏ ਕਿ ਹਿਨਾ ਖ਼ਾਨ ਦਾ ਨਵਾਂ ਗੀਤ 'ਪੱਥਰ ਵਰਗੀ' ਈਦ ਦੇ ਦਿਨ ਭਾਵ 14 ਮਈ ਨੂੰ ਰਿਲੀਜ਼ ਹੋ ਰਿਹਾ ਹੈ, ਜਿਸ ਨੂੰ ਪੰਜਾਬੀ ਗਾਇਕ ਤੇ ਗੀਤਕਾਰ ਬੀ ਪ੍ਰਾਕ ਨੇ ਗਾਇਆ ਹੈ।

PunjabKesari

ਇਸ ਤੋਂ ਪਹਿਲਾਂ ਹਿਨਾ ਖ਼ਾਨ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਖ਼ੁਦ ਦੱਸਿਆ ਸੀ। ਹਿਨਾ ਨੇ ਲਿਖਿਆ, "ਇੱਕ ਮਜਬੂਰ ਧੀ ਜੋ ਆਪਣੀ ਮਾਂ ਕੋਲ ਨਹੀਂ ਜਾ ਸਕਦੀ ਅਤੇ ਉਨ੍ਹਾਂ ਨੂੰ ਸੰਭਾਲ ਨਹੀਂ ਸਕਦੀ, ਜਿਨ੍ਹਾਂ ਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਲੋੜ ਹੈ। ਇਹ ਸਮਾਂ ਬਹੁਤ ਮੁਸ਼ਕਿਲਾਂ ਭਰਿਆ ਹੈ, ਨਾ ਸਿਰਫ਼ ਸਾਡੇ ਲਈ ਸਗੋ ਹਰ ਇਕ ਲਈ ਪਰ ਕਹਿੰਦੇ ਹਨ ਕਿ ਬੁਰਾ ਸਮਾਂ ਲੰਬਾ ਨਹੀਂ ਹੁੰਦਾ, ਤਾਕਤਵਰ ਲੋਕ ਰਹਿੰਦੇ ਹਨ ਅਤੇ ਮੈਂ ਉਹ ਹਾਂ ਅਤੇ ਹਮੇਸ਼ਾਂ ਡੈਡੀ ਦੀ ਮਜ਼ਬੂਤ ਲੜਕੀ ਰਹਾਂਗੀ। ਸਾਡੇ ਲਈ ਪ੍ਰਾਰਥਨਾ ਕਰੋ, ਦੁਆਵਾਂ।'
 


author

sunita

Content Editor

Related News