ਹਿਨਾ ਖ਼ਾਨ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਣਦੇਖੀ ਵੀਡੀਓ, ਵੇਖ ਭਾਵੁਕ ਹੋਏ ਕਲਾਕਾਰ

05/21/2021 2:50:15 PM

ਮੁੰਬਈ (ਬਿਊਰੋ) - ਹਰ ਬੱਚਾ ਆਪਣੇ ਮਾਪਿਆ 'ਚ ਰੱਬ ਨੂੰ ਦੇਖਦਾ ਹੈ। ਜਦੋਂ ਬੱਚਾ ਵੱਡਾ ਵੀ ਹੋ ਜਾਂਦਾ ਹੈ ਫ਼ਿਰ ਵੀ ਉਹ ਜ਼ਿੰਦਗੀ ਦੇ ਹਰ ਮੋੜ 'ਤੇ ਆਪਣੀ ਜ਼ਿੰਦਗੀ ਦੇ ਹਰ ਖ਼ਾਸ ਫੈਸਲਿਆਂ 'ਚ ਆਪਣੇ ਮਾਪਿਆ ਦੀ ਸਲਾਹ ਲੈਂਦਾ ਹੈ ਕਿਉਂਕਿ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਉਹ ਆਪਣੇ ਮਾਪਿਆਂ ਲਈ ਹਮੇਸ਼ਾ ਬੱਚੇ ਹੀ ਰਹਿੰਦੇ ਹਨ। ਪਰ ਜਦੋਂ ਮਾਪਿਆ 'ਚੋਂ ਕੋਈ ਇੱਕ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ ਤਾਂ ਉਹ ਦੁੱਖ ਬਹੁਤ ਹੀ ਦੁਖਦਾਇਕ ਹੁੰਦਾ ਹੈ। ਅਜਿਹੇ ਹੀ ਦੁੱਖ 'ਚ ਲੰਘ ਰਹੀ ਹੈ ਅਦਾਕਾਰਾ ਹਿਨਾ ਖ਼ਾਨ। 

 
 
 
 
 
 
 
 
 
 
 
 
 
 
 
 

A post shared by HK (@realhinakhan)

ਉਨ੍ਹਾਂ ਦੇ ਪਿਤਾ ਦੇ ਦਿਹਾਂਤ ਨੂੰ ਇੱਕ ਮਹੀਨਾ ਹੋ ਗਿਆ ਹੈ। ਹਿਨਾ ਖ਼ਾਨ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਅਣਦੇਖੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਆਪਣੇ ਪਿਤਾ ਨਾਲ ਹਿੰਦੀ ਗੀਤ 'ਆਨੇਵਾਲਾ ਪਲ ਜਾਨੇਵਾਲਾ ਹੈ' ਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਦਰਸ਼ਕ ਵੀ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਅਦਾਕਾਰਾ ਗੌਹਰ ਖ਼ਾਨ ਨੇ ਵੀ ਕੁਮੈਂਟ ਕਰਕੇ ਹਿਨਾ ਖ਼ਾਨ ਨੂੰ ਹੌਸਲਾ ਦਿੱਤਾ ਹੈ। ਪ੍ਰਸ਼ੰਸਕ ਤੇ ਕਈ ਹੋਰ ਕਲਾਕਾਰਾਂ ਨੇ ਵੀ ਕੁਮੈਂਟ ਕਰਕੇ ਹਿਨਾ ਨੂੰ ਹੌਸਲਾ ਅਫ਼ਜ਼ਾਈ ਦੇ ਰਹੇ ਹਨ।

PunjabKesari

ਦੱਸ ਦਈਏ ਹਿਨਾ ਖ਼ਾਨ ਦੇ ਪਿਤਾ ਦੀ ਕਾਰਡਿਕ ਅਰੈਸਟ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹਿਨਾ ਖ਼ਾਨ ਬਹੁਤ ਵੱਡੇ ਸਦਮੇ 'ਚੋਂ ਲੰਘ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਹੀ ਹਿਨਾ ਖ਼ਾਨ ਕੋਰੋਨਾ ਪਾਜ਼ੇਟਿਵ ਹੋ ਗਈ ਸੀ ਪਰ ਹਿਨਾ ਖ਼ਾਨ ਨੇ ਹਿੰਮਤ ਨਾਲ ਕੋਰੋਨਾ ਨੂੰ ਮਾਤ ਦੇ ਕੇ ਜ਼ਿੰਦਗੀ ਵੱਲ ਵੱਧ ਰਹੀ ਹੈ। 

PunjabKesari

ਦੱਸਣਯੋਗ ਹੈ ਕਿ ਹਿਨਾ ਖ਼ਾਨ 'ਪੱਥਰ ਵਰਗੀ' ਮਿਊਜ਼ਿਕ ਵੀਡੀਓ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ। ਹਿਨਾ ਖ਼ਾਨ ਟੀ. ਵੀ. ਦੇ ਕਈ ਨਾਮੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।


sunita

Content Editor

Related News