ਹਿਨਾ ਖ਼ਾਨ ਨੇ ਸ਼ੋਅ 'ਚ ਆਉਣ ਲਈ ਕਰਵਾਇਆ ਵਿਆਹ ! ਪਹਿਲੀ ਵਾਰ ਤੋੜੀ ਚੁੱਪੀ

Thursday, Aug 07, 2025 - 10:24 AM (IST)

ਹਿਨਾ ਖ਼ਾਨ ਨੇ ਸ਼ੋਅ 'ਚ ਆਉਣ ਲਈ ਕਰਵਾਇਆ ਵਿਆਹ ! ਪਹਿਲੀ ਵਾਰ ਤੋੜੀ ਚੁੱਪੀ

ਮੁੰਬਈ – ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ, ਜੋ ਕਿ 'ਅਕਸ਼ਰਾ' ਦੀ ਭੂਮਿਕਾ ਲਈ ਜਾਣੀ ਜਾਂਦੀ ਹੈ, ਨੇ ਆਪਣੇ ਪ੍ਰੇਮੀ ਰੌਕੀ ਜਾਇਸਵਾਲ ਨਾਲ 13 ਸਾਲ ਦੀ ਡੇਟਿੰਗ ਤੋਂ ਬਾਅਦ ਜੂਨ ਮਹੀਨੇ ਅਚਾਨਕ ਵਿਆਹ ਕਰਕੇ ਆਪਣੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਹਿਨਾ ਅਤੇ ਰੌਕੀ ਦੋਵੇਂ ਕਲਰਸ ਟੀਵੀ ਦੇ ਨਵੇਂ ਰਿਆਲਿਟੀ ਸ਼ੋਅ 'ਪਤੀ ਪਤਨੀ ਔਰ ਪੰਗਾ' ਵਿੱਚ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਚਰਚਾ ਹੋਣ ਲੱਗੀ ਕਿ ਕੀ ਉਨ੍ਹਾਂ ਨੇ ਇਹ ਵਿਆਹ ਸਿਰਫ਼ ਸ਼ੋਅ ਦੇ ਲਈ ਕੀਤਾ?

ਇਹ ਵੀ ਪੜ੍ਹੋ: ਆਸਕਰ ਜੇਤੂ ਅਦਾਕਾਰ ਨੂੰ ਲੱਗਾ ਵੱਡਾ ਸਦਮਾ, ਸਿਰ ਤੋਂ ਉੱਠਿਆ ਮਾਂ ਦਾ ਹੱਥ

ਹਿਨਾ ਖਾਨ ਨੇ ਇਸ ਅਫ਼ਵਾਹ 'ਤੇ ਤੋੜੀ ਚੁੱਪੀ

ਇਕ ਇੰਟਰਵਿਊ ਵਿੱਚ ਹੀਨਾ ਨੇ ਕਿਹਾ, "ਮੈਂ ਸ਼ੋਅ ਲਈ ਵਿਆਹ ਨਹੀਂ ਕੀਤਾ। ਅਸਲ 'ਚ ਮੈਂ ਪਿਛਲੇ ਸਾਲ ਹੀ ਵਿਆਹ ਕਰਨਾ ਚਾਹੁੰਦੀ ਸੀ, ਪਰ ਮੇਰੀ ਹੈਲਥ ਕਾਰਨ ਵਿਆਹ ਨੂੰ ਟਾਲਣਾ ਪਿਆ।" ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੂੰ ਇਹ ਰਿਆਲਿਟੀ ਸ਼ੋਅ ਆਫ਼ਰ ਹੋਇਆ ਤਾਂ ਉਨ੍ਹਾਂ ਨੇ ਮੈਕਰਜ਼ ਨੂੰ ਸਾਫ਼ ਦੱਸਿਆ ਕਿ ਉਨ੍ਹਾਂ ਦਾ ਅਜੇ ਵਿਆਹ ਨਹੀਂ ਹੋਇਆ ਹੈ ਅਤੇ ਸ਼ੋਅ ਦਾ ਨਾਂ ‘ਪਤੀ ਪਤਨੀ ਔਰ ਪੰਗਾ’ ਹੋਣ ਕਰਕੇ ਉਹ ਸ਼ੋਅ ਕਿਵੇਂ ਕਰੇਗੀ। ਇਸ ਦੇ ਬਾਵਜੂਦ ਸਾਨੂੰ ਸ਼ੋਣ ਲਈ ਚੁਣ ਲਿਆ ਗਿਆ ਸੀ। ਸਾਡਾ ਵਿਆਹ ਹੋਣਾ ਤੈਅ ਸੀ, ਇਸ ਲਈ ਸਾਨੂੰ ਲੱਗਾ ਕਿ ਇਹੀ ਸਮਾਂ ਹੈ ਅਤੇ ਸ਼ੋਅ ਦੇ ਮੇਕਰਜ਼ ਲਈ ਵੀ ਇਹ ਸਹੀ ਰਿਹਾ ਪਰ ਅਸੀਂ ਸ਼ੋਅ ਲਈ ਵਿਆਹ ਨਹੀਂ ਕੀਤਾ। ਹਿਨਾ ਨੇ ਕਿਹਾ, "ਇਹ ਵਿਆਹ ਵਾਲਾ ਐਂਗਲ ਸਿਰਫ਼ ਇਕ ਇਤੇਫ਼ਾਕ ਸੀ। ਮੈਕਰਜ਼ ਤਾਂ ਸਾਡੀ ਖੁਸ਼ੀ 'ਚ ਸਭ ਤੋਂ ਵੱਧ ਖ਼ੁਸ਼ ਹੋਏ, ਕਿਉਂਕਿ ਉਹਨਾਂ ਦਾ ਕੰਮ ਹੋ ਗਿਆ!"

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਖਿਲਾਫ FIR ਦਰਜ, ਅਸ਼ਲੀਲਤਾ ਫੈਲਾਉਣ ਦੇ ਲੱਗੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News