ਕਾਰਤਿਕ ਨੂੰ ਗਲੇ ਲਾਉਂਦੇ ਸਟੇਜ ''ਤੇ ਲੜਖੜਾਈ ਹਿਨਾ ਖ਼ਾਨ, ਵੇਖ ਫੈਨਜ਼ ਨੂੰ ਹੋਈ ਚਿੰਤਾ

Thursday, Oct 03, 2024 - 01:22 PM (IST)

ਕਾਰਤਿਕ ਨੂੰ ਗਲੇ ਲਾਉਂਦੇ ਸਟੇਜ ''ਤੇ ਲੜਖੜਾਈ ਹਿਨਾ ਖ਼ਾਨ, ਵੇਖ ਫੈਨਜ਼ ਨੂੰ ਹੋਈ ਚਿੰਤਾ

ਐਂਟਰਟੇਨਮੈਂਟ ਡੈਸਕ : ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ। ਉਸ ਨੂੰ ਸਟੇਜ 3 ਛਾਤੀ ਦਾ ਕੈਂਸਰ ਹੈ, ਜਿਸ ਬਾਰੇ ਉਸ ਨੇ ਇਸ ਸਾਲ ਜੁਲਾਈ 'ਚ ਜਾਣਕਾਰੀ ਦਿੱਤੀ ਸੀ। ਇੰਨੀ ਖ਼ਤਰਨਾਕ ਬੀਮਾਰੀ ਹੋਣ ਦੇ ਬਾਵਜੂਦ ਵੀ ਅਦਾਕਾਰਾ ਆਪਣੇ ਕੰਮ 'ਚ ਪਿੱਛੇ ਨਹੀਂ ਹੈ ਅਤੇ ਲਗਾਤਾਰ ਆਪਣੇ ਕੰਮ ਦੇ ਵਾਅਦੇ ਪੂਰੇ ਕਰ ਰਹੀ ਹੈ।

ਈਵੈਂਟ ਲਈ ਕੀਤਾ ਰੈਂਪ ਵਾਕ
ਹਾਲ ਹੀ 'ਚ ਨਮੋ ਭਾਰਤ ਈਵੈਂਟ 'ਚ ਹਿਨਾ ਖ਼ਾਨ, ਕਾਰਤਿਕ ਆਰੀਅਨ, ਤ੍ਰਿਪਤੀ ਡਿਮਰੀ, ਸੋਨਾਲੀ ਬੇਂਦਰੇ ਅਤੇ ਹੋਰ ਕਲਾਕਾਰਾਂ ਨੂੰ ਰੈਂਪ ਵਾਕ ਕਰਦੇ ਦੇਖਿਆ ਗਿਆ। ਇਸ ਨੇਕ ਕੰਮ ਲਈ ਕਈ ਮਸ਼ਹੂਰ ਹਸਤੀਆਂ ਅੱਗੇ ਆਈਆਂ ਅਤੇ ਇਸ ਨੂੰ ਪ੍ਰਮੋਟ ਕੀਤਾ। ਹੁਣ ਇਸ ਘਟਨਾ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ

ਕਾਰਤਿਕ ਆਰੀਅਨ ਨੇ ਅਦਾਕਾਰਾ ਨੂੰ ਸੰਭਾਲਿਆ
ਇਸ ਵੀਡੀਓ 'ਚ ਹਿਨਾ ਖ਼ਾਨ ਸਟੇਜ 'ਤੇ ਕਾਰਤਿਕ ਆਰੀਅਨ ਨੂੰ ਮਿਲਣ ਲਈ ਅੱਗੇ ਵਧਦੀ ਹੈ ਜਦੋਂ ਉਸ ਦਾ ਪੈਰ ਅਚਾਨਕ ਲੜਖੜਾ ਜਾਂਦਾ ਹੈ ਅਤੇ ਉਹ ਡਿੱਗਣ ਲੱਗਦੀ ਹੈ। ਇਸ ਦੌਰਾਨ ਕਾਰਤਿਕ ਉਸ ਨੂੰ ਸਹਾਰਾ ਦਿੰਦੇ ਹੋਏ ਤੇ ਉਸ ਨੂੰ ਬਹੁਤ ਪਿਆਰ ਨਾਲ ਸੰਭਾਲਦੇ ਹੋਏ ਨਜ਼ਰ ਆਏ। ਫੈਨਜ਼ ਕਾਰਤਿਕ ਦੀ ਤਾਰੀਫ ਕਰ ਰਹੇ ਹਨ।

ਫੈਨਜ਼ ਨੂੰ ਹੋਣ ਲੱਗੀ ਹਿਨਾ ਦੀ ਚਿੰਤਾ
ਹਾਲਾਂਕਿ ਵੀਡੀਓ 'ਚ ਹਿਨਾ ਦੀ ਹਾਲਤ ਦੇਖ ਕੇ ਕੁਝ ਫੈਨਜ਼ ਨਿਰਾਸ਼ ਹਨ। ਇੱਕ ਨੇ ਲਿਖਿਆ, ਕੀਮੋਥੈਰੇਪੀ ਨੇ ਹਿਨਾ ਦਾ ਹਾਲ ਬੁਰਾ ਕਰ ਦਿੱਤਾ ਹੈ। ਪ੍ਰਮਾਤਮਾ ਉਸ ਨੂੰ ਇਸ ਨਾਲ ਲੜਨ ਦੀ ਤਾਕਤ ਅਤੇ ਸ਼ਕਤੀ ਦੇਵੇ। ਕੁਝ ਲੋਕਾਂ ਨੂੰ ਹਿਨਾ ਦੀ ਭਾਵਨਾ ਕਾਫੀ ਪਸੰਦ ਆਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਨਾ ਨੂੰ ਮਸ਼ਹੂਰ ਟੈਲੀਵਿਜ਼ਨ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦੇ ਕਿਰਦਾਰ 'ਚ ਦੇਖਿਆ ਗਿਆ ਸੀ। ਉਹ ਇਸ ਨਾਂ ਨਾਲ ਹਰ ਘਰ 'ਚ ਜਾਣੀ ਜਾਂਦੀ ਹੈ। ਉਸ ਨੇ 'ਖਤਰੋਂ ਕੇ ਖਿਲਾੜੀ' ਸੀਜ਼ਨ 8 ਅਤੇ 'ਬਿੱਗ ਬੌਸ 11' ਵਰਗੇ ਟੈਲੀਵਿਜ਼ਨ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲਿਆ। ਉਹ 'ਕਸੌਟੀ ਜ਼ਿੰਦਗੀ ਕੀ' ਅਤੇ 'ਨਾਗਿਨ 5' ਵਰਗੇ ਸ਼ੋਅਜ਼ 'ਚ ਵੀ ਨਜ਼ਰ ਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News