ਹਿਮੇਸ਼ ਰੇਸ਼ਮੀਆ ਦਾ ਲੋਕ ਉਡਾ ਰਹੇ ਰੱਜ ਕੇ ਮਜ਼ਾਕ, ਨਵੀਂ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰਨ ’ਤੇ ਹੋਏ ਟਰੋਲ

Saturday, Nov 05, 2022 - 04:10 PM (IST)

ਹਿਮੇਸ਼ ਰੇਸ਼ਮੀਆ ਦਾ ਲੋਕ ਉਡਾ ਰਹੇ ਰੱਜ ਕੇ ਮਜ਼ਾਕ, ਨਵੀਂ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰਨ ’ਤੇ ਹੋਏ ਟਰੋਲ

ਮੁੰਬਈ (ਬਿਊਰੋ)– ਗਾਇਕ ਹਿਮੇਸ਼ ਰੇਸ਼ਮੀਆ ਇਨ੍ਹੀਂ ਦਿਨੀਂ ਲੋਕਾਂ ਦੇ ਨਿਸ਼ਾਨੇ ’ਤੇ ਹਨ। ਅਸਲ ’ਚ ਕੁਝ ਦਿਨ ਪਹਿਲਾਂ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ‘ਬੈਡਐਸ ਰਵੀਕੁਮਾਰ’ ਦਾ ਟਾਈਟਲ ਅਨਾਊਂਸਮੈਂਟ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਦੇ ਲੋਕ ਖ਼ੂਬ ਮਜ਼ੇ ਲੈ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

ਸੋਸ਼ਲ ਮੀਡੀਆ ’ਤੇ ਹਿਮੇਸ਼ ਦੀ ਇਹ ਫ਼ਿਲਮ ਪੂਰੀ ਮੀਮ ਮਟੀਰੀਅਲ ਸਾਬਿਤ ਹੋਵੇਗੀ। ਟੀਜ਼ਰ ’ਚ ਦੱਸਿਆ ਗਿਆ ਹੈ ਕਿ ‘ਬੈਡਐਸ ਰਵੀਕੁਮਾਰ’ ਹਿਮੇਸ਼ ਰੇਸ਼ਮੀਆ ਦੀ ‘ਦਿ ਐਕਸਪੋਜ਼ੇ’ ਫ਼ਿਲਮ ਦੀ ਸਪਿਨ ਆਫ ਹੈ। ਭਾਵ ਉਸੇ ਫ਼ਿਲਮ ਦੇ ਕਿਰਦਾਰ ਨੂੰ ਹਿਮੇਸ਼ ਰੇਸ਼ਮੀਆ ‘ਬੈਡਐਸ ਰਵੀਕੁਮਾਰ’ ’ਚ ਨਿਭਾਅ ਰਹੇ ਹਨ।

ਟੀਜ਼ਰ ’ਚ ਹਿਮੇਸ਼ ਰੇਸ਼ਮੀਆ ਦੇ ਮਜ਼ੇਦਾਰ ਡਾਇਲਾਗਸ ਵੀ ਸੁਣਨ ਨੂੰ ਮਿਲ ਰਹੇ ਹਨ, ਜੋ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਹੇ ਹਨ।

ਦੱਸ ਦੇਈਏ ਕਿ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟਾਈਟਲ ਅਨਾਊਂਸਮੈਂਟ ਟੀਜ਼ਰ ਨੂੰ ਲੋਕਾਂ ਨੇ ਇੰਨਾ ਦੇਖਿਆ ਕਿ ਇਹ ਯੂਟਿਊਬ ’ਤੇ ਚੌਥੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ 22 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News