ਸੋਨਮ ਬਾਜਵਾ ਦੇ ਸ਼ੋਅ ’ਚ ਮਹਿਮਾਨ ਬਣ ਕੇ ਨਜ਼ਰ ਆਉਣਗੇ ਹਿਮਾਂਸ਼ੀ ਖੁਰਾਣਾ ਅਤੇ ਕੁਲਵਿੰਦਰ ਬਿੱਲਾ, ਦੇਖੋ ਤਸਵੀਰਾਂ

Tuesday, Nov 08, 2022 - 12:48 PM (IST)

ਸੋਨਮ ਬਾਜਵਾ ਦੇ ਸ਼ੋਅ ’ਚ ਮਹਿਮਾਨ ਬਣ ਕੇ ਨਜ਼ਰ ਆਉਣਗੇ ਹਿਮਾਂਸ਼ੀ ਖੁਰਾਣਾ ਅਤੇ ਕੁਲਵਿੰਦਰ ਬਿੱਲਾ, ਦੇਖੋ ਤਸਵੀਰਾਂ

ਬਾਲੀਵੁੱਡ ਡੈਸਕ- ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਰਿਐਲਿਟੀ ਸ਼ੋਅ ‘ਦਿਲ ਦੀਆਂ ਗੱਲਾਂ 2’ ਨੂੰ ਲੈਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਪਹਿਲੇ ਸੀਜ਼ਨ ਵਾਂਗ ਸ਼ੋਅ ਦਾ ਦੂਜਾ ਸੀਜ਼ਨ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸ਼ੋਅ ’ਚ ਹੁਣ ਤੱਕ ਪੰਜਾਬੀ ਤੇ ਹਿੰਦੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਨਜ਼ਰ ਆ ਚੁੱਕੇ ਹਨ। ਹੁਣ ਇਸ ਸ਼ੋਅ ’ਚ ਪੰਜਾਬੀ ਮਾਡਲ- ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਮਹਿਮਾਨ ਬਣ ਨਜ਼ਰ ਆਉਣ ਵਾਲੀ ਹੈ। 

PunjabKesari

ਇਹ ਵੀ ਪੜ੍ਹੋ- ਲਖਨਊ ’ਚ ਪ੍ਰਿਅੰਕਾ ਚੋਪੜਾ ਦਾ ਵਿਰੋਧ, ਪੋਸਟਰਾਂ ’ਤੇ ਲਿਖਿਆ- 'ਨਵਾਬਾਂ ਦੇ ਸ਼ਹਿਰ 'ਚ ਤੁਹਾਡਾ ਸੁਆਗਤ ਨਹੀਂ'

ਹਾਲ ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਹ ਸੋਨਮ ਬਾਜਵਾ ਦੇ ਸ਼ੋਅ ਦੇ ਸੈੱਟ ’ਤੇ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਹਿਮਾਂਸ਼ੀ ਤੇ ਸੋਨਮ ਦੇ ਨਾਲ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵੀ ਨਜ਼ਰ ਆ ਰਹੇ ਹਨ। ਇੰਟਰਨੈੱਟ ’ਤੇ ਇਹ ਤਸਵੀਰ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

PunjabKesari

ਕੁਲਵਿੰਦਲ ਬਿੱਲ ਅਤੇ ਹਿਮਾਂਸ਼ੀ ਖੁਰਾਨਾ ਨੇ ਇੰਸਟਾਗ੍ਰਾਮ ਹੈਂਡਲ ਦੇ ਸ਼ੋਅ ਦੇ ਸੈੱਟ ਤੋਂ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹਿਮਾਂਸ਼ੀ ਨੇ ਆਪਣੀ ਕੁਝ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।ਤਸਵੀਰਾਂ ’ਚ ਦੇਖ ਸਕਦੇ ਹੋ ਅਦਾਕਾਰਾ ਨੇ ਵਾਈਟ ਆਫ਼ ਸ਼ੌਲਡਰ ਸ਼ਿਮਰੀ ਡਰੈੱਸ  ਪਾਈ ਹੋਈ ਹੈ।

PunjabKesari

ਹਿਮਾਂਸ਼ੀ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਤਸਵੀਰਾਂ ’ਚ ਅਦਾਕਾਰਾ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

ਦਰਸ਼ਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਸ਼ੋਅ ’ਚ ਹਿਮਾਂਸ਼ੀ ਦਿਲ ਦੇ ਕਈ ਰਾਜ਼ ਖੋਲੇਗੀ। ਇਸ ਤੋਂ ਪਹਿਲਾਂ ਸੁਨੰਦਾ ਸ਼ਰਮਾ ਤੇ ਜੈਸਮੀਨ ਸੈਂਡਲਾਸ ਵੀ ਇਸ ਸ਼ੋਅ ’ਚ ਪਹੁੰਚ ਚੁੱਕੀਆਂ ਹਨ। 

PunjabKesari

ਇਹ ਵੀ ਪੜ੍ਹੋ- ਪ੍ਰਿਅੰਕਾ ਚੋਪੜਾ ਮੁੰਬਈ ਤੋਂ ਦਿੱਲੀ ਲਈ ਹੋਈ ਰਵਾਨਾ, ਮੁੰਬਈ ਛੱਡਦਿਆਂ ਹੋਈ ਇਮੋਸ਼ਨਲ (ਵੀਡੀਓ)

ਫ਼ਿਲਹਾਲ ਇਹ ਐਪੀਸੋਡ ਆਨ ਏਅਰ ਨਹੀਂ ਹੋਈਆ ਹਨ। ਦੱਸ ਦਈਏ ਕਿ ਸੋਨਮ ਬਾਜਵਾ ਦਾ ਸ਼ੋਅ 29 ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਲੋਕਾਂ ਨੂੰ ਸੋਨਮ ਦਾ ਸ਼ੋਅ ਕਾਫ਼ੀ ਪਸੰਦ ਆ ਰਿਹਾ ਹੈ।

PunjabKesari

ਹਿਮਾਂਸ਼ੀ ਖੁਰਾਣਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਕਈ ਮਿਊਜ਼ਿਕ ਵੀਡੀਓਜ਼ ’ਚ ਨਜ਼ਰ ਆਈ ਹੈ। ਉਹ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਹੈ। ਸੋਸ਼ਲ ਮੀਡੀਆ ’ਤੇ ਵੀ ਹਿਮਾਂਸ਼ੀ ਦੀ ਜ਼ਬਰਦਸਤ ਫੈਨ ਫ਼ਾਲੋਇੰਗ ਹੈ। 


author

Shivani Bassan

Content Editor

Related News