ਬ੍ਰੇਕਅੱਪ ਮਗਰੋਂ ਚਾਰ ਧਾਮ ਦੀ ਯਾਤਰਾ ‘ਤੇ ਨਿਕਲੀ ਹਿਮਾਂਸ਼ੀ ਖੁਰਾਣਾ, ਸਾਂਝੀਆਂ ਕੀਤੀਆਂ ਤਸਵੀਰਾਂ

Wednesday, Dec 13, 2023 - 01:58 PM (IST)

ਬ੍ਰੇਕਅੱਪ ਮਗਰੋਂ ਚਾਰ ਧਾਮ ਦੀ ਯਾਤਰਾ ‘ਤੇ ਨਿਕਲੀ ਹਿਮਾਂਸ਼ੀ ਖੁਰਾਣਾ, ਸਾਂਝੀਆਂ ਕੀਤੀਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ– ‘ਬਿੱਗ ਬੌਸ 13’ ’ਚ ਆਪਣੇ ਰਿਸ਼ਤੇ ਦੀ ਸ਼ੁਰੂਆਤ ਕਰਨ ਵਾਲੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਹੁਣ ਅਧਿਕਾਰਕ ਤੌਰ ’ਤੇ ਵੱਖ ਹੋ ਗਏ ਹਨ। ਦੋਵਾਂ ਦਾ ਰਿਸ਼ਤਾ ਖ਼ਤਮ ਹੋਣ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦਿੱਤੀ ਗਈ ਹੈ। ਹਿਮਾਂਸ਼ੀ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਤੇ ਉਸ ਨੇ ਆਸਿਮ ਨਾਲ ਆਪਣੇ 4 ਸਾਲ ਪੁਰਾਣੇ ਰਿਸ਼ਤੇ ਨੂੰ ਖ਼ਤਮ ਕਰਨ ਬਾਰੇ ਦੱਸਿਆ ਹੈ।

PunjabKesari

ਚਾਰ ਧਾਮ ਦੀ ਕੀਤੀ ਯਾਤਰਾ
ਦੱਸ ਦਈਏ ਕਿ ਆਸਿਮ ਰਿਆਜ਼ ਨਾਲ ਬ੍ਰੇਕਅੱਪ ਮਗਰੋਂ ਹਿਮਾਂਸ਼ੀ ਖੁਰਾਣਾ ਚਾਰ ਧਾਮ ਦੀ ਯਾਤਰਾ ‘ਤੇ ਨਿਕਲੀ ਹੈ, ਜਿਸ ਦੀਆਂ ਤਸਵੀਰਾਂ ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ, ‘ਜਗਨਨਾਥ ਪੁਰੀ ਮਾਂ ਦੇ ਨਾਲ ਚਾਰ ਧਾਮ ਦੀ ਯਾਤਰਾ’।

PunjabKesari

ਬ੍ਰੇਕਅੱਪ ਮਗਰੋਂ ਹਿਮਾਂਸ਼ੀ ਦੀ ਪਹਿਲੀ ਪੋਸਟ
ਆਸਿਮ ਰਿਆਜ਼ ਨਾਲ ਬ੍ਰੇਕਅੱਪ ਮਗਰੋਂ  ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ ’ਚ ਲਿਖਿਆ ਸੀ, ‘‘ਹਾਂ, ਮੈਂ ਤੇ ਆਸਿਮ ਹੁਣ ਇਕੱਠੇ ਨਹੀਂ ਹਾਂ, ਜਿੰਨਾ ਵੀ ਸਮਾਂ ਅਸੀਂ ਇਕੱਠਿਆਂ ਬਤੀਤ ਕੀਤਾ, ਬਹੁਤ ਵਧੀਆ ਰਿਹਾ ਪਰ ਹੁਣ ਸਾਡਾ ਦੋਵਾਂ ਦਾ ਸਾਥ ਖ਼ਤਮ ਹੋ ਚੁੱਕਾ ਹੈ। ਸਾਡੇ ਰਿਸ਼ਤੇ ਦਾ ਸਫ਼ਰ ਬੇਹੱਦ ਸ਼ਾਨਦਾਰ ਰਿਹਾ ਹੈ ਤੇ ਅਸੀਂ ਹੁਣ ਆਪਣੀ ਜ਼ਿੰਦਗੀ ’ਚ ਅੱਗੇ ਵਧ ਚੁੱਕੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।’’

PunjabKesari

ਇੰਝ ਸ਼ੁਰੂ ਹੋਇਆ ਰਿਸ਼ਤਾ
ਆਸਿਮ ਰਿਆਜ਼ ਨੇ ‘ਬਿੱਗ ਬੌਸ 13’ ’ਚ ਬਤੌਰ ਮੁਕਾਬਲੇਬਾਜ਼ ਹਿੱਸਾ ਲਿਆ ਸੀ, ਜੋ ਇਸ ਸੀਜ਼ਨ ਦਾ ਰਨਰਅੱਪ ਰਿਹਾ ਸੀ। ‘ਬਿੱਗ ਬੌਸ 13’ ਦੇ ਟਾਪ 3 ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ, ਆਸਿਮ ਰਿਆਜ਼ ਤੇ ਸ਼ਹਿਨਾਜ਼ ਗਿੱਲ ਸਨ। ਇਸ ਸ਼ੋਅ ਦੇ ਜੇਤੂ ਸਿਧਾਰਥ ਸ਼ੁਕਲਾ ਰਹੇ ਸਨ, ਜਿਨ੍ਹਾਂ ਦੀ 2 ਸਤੰਬਰ, 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

PunjabKesari

ਇਸੇ ਸੀਜ਼ਨ ’ਚ ਹਿਮਾਂਸ਼ੀ ਖੁਰਾਣਾ ਵਾਈਲਡ ਕਾਰਡ ਐਂਟਰੀ ਵਜੋਂ ਸ਼ਾਮਲ ਹੋਈ ਸੀ। ਉਸ ਸਮੇਂ ਹਿਮਾਂਸ਼ੀ ਤੇ ਸ਼ਹਿਨਾਜ਼ ਦਾ ਵਿਵਾਦ ਕਾਫ਼ੀ ਸੁਰਖ਼ੀਆਂ ’ਚ ਰਿਹਾ ਸੀ ਤੇ ‘ਬਿੱਗ ਬੌਸ 13’ ਦੇ ਘਰ ’ਚ ਵੀ ਦੋਵਾਂ ਨੂੰ ਕਈ ਵਾਰ ਲੜਦੇ ਦੇਖਿਆ ਜਾ ਚੁੱਕਾ ਹੈ।

PunjabKesari

ਜਿਥੇ ਸ਼ੋਅ ’ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਇਕ ਸ਼ਾਨਦਾਰ ਕੱਪਲ ਵਜੋਂ ਬਾਹਰ ਨਿਕਲੇ, ਉਥੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਵਿਚਾਲੇ ਵੀ ਨਜ਼ਦੀਕੀਆਂ ਵਧੀਆਂ।

PunjabKesari

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News