ਆਸਿਮ ਰਿਆਜ਼ ਦੀਆਂ ਇਨ੍ਹਾਂ ਗੱਲਾਂ ''ਤੇ ਹਿਮਾਂਸ਼ੀ ਨੂੰ ਹੋਇਆ ਸ਼ੱਕ, ਲੱਗਾ ਪਿਆਰ ''ਚ ਦੇ ਰਿਹੈ ਧੋਖਾ (ਵੀਡੀਓ)

10/22/2021 3:32:32 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ (Himanshi Khurana ) ਦਾ ਨਵਾਂ ਗੀਤ 'ਗੱਲਾਂ ਭੋਲੀਆਂ' ਰਿਲੀਜ਼ ਹੋ ਚੁੱਕਿਆ ਹੈ। ਹਿਮਾਂਸ਼ੀ ਖੁਰਾਣਾ ਦੇ ਇਸ ਗੀਤ ਦੇ ਬੋਲ ਕਾਵਿਆ ਰਿਆਜ਼ ਨੇ ਲਿਖੇ ਹਨ, ਜਦੋਂਕਿ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਨਾਲ ਆਸਿਮ ਰਿਆਜ਼ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਇੱਕ ਕੁੜੀ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਨੂੰ ਵਾਰ-ਵਾਰ ਆਪਣੀਆਂ ਭੋਲੀਆਂ ਗੱਲਾਂ 'ਚ ਫਸਾਉਂਦਾ ਹੈ। ਹਾਲਾਂਕਿ ਉਹ ਦਿਲ ਦਾ ਸਾਫ਼ ਹੁੰਦਾ ਹੈ ਪਰ ਕੁੜੀ ਉਸ 'ਤੇ ਅਕਸਰ ਸ਼ੱਕ ਕਰਦੀ ਰਹਿੰਦੀ ਹੈ। ਅਖੀਰ 'ਚ ਉਸ ਦੀਆਂ ਸਾਰੀਆਂ ਗਲਤ ਫਹਿਮੀਆਂ ਦੂਰ ਹੋ ਜਾਂਦੀਆਂ ਹਨ।

ਇਥੇ ਵੇਖੋ ਗੀਤ 'ਗੱਲਾਂ ਭੋਲੀਆਂ' ਦਾ ਵੀਡੀਓ -

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਗੀਤਾਂ 'ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ ਅਤੇ ਉਹ ਆਪਣੀ ਆਵਾਜ਼ 'ਚ ਵੀ ਕਈ ਗੀਤ ਗਾ ਚੁੱਕੀ ਹੈ। ਆਸਿਮ ਰਿਆਜ਼ ਨਾਲ ਉਸ ਦੀ ਜੋੜੀ 'ਬਿੱਗ ਬੌਸ' 'ਚ ਬਣੀ ਸੀ। ਇਸ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਜੋੜੀ ਕਈ ਗੀਤਾਂ 'ਚ ਨਜ਼ਰ ਆ ਚੁੱਕੀ ਹੈ।

ਨੋਟ - ਹਿਮਾਂਸ਼ੀ ਖੁਰਾਣਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News