ਸਟਾਰ ਪਲੱਸ ਦੇ ਸ਼ੋਅ ‘ਝਨਕ’ ਨਾਲ ਜੁੜੀਆਂ ਹਿਬਾ ਨਵਾਬ ਨੇ ਦੱਸੀਆਂ ਦਿਲਚਸਪ ਗੱਲਾਂ

Tuesday, Nov 14, 2023 - 01:27 PM (IST)

ਸਟਾਰ ਪਲੱਸ ਦੇ ਸ਼ੋਅ ‘ਝਨਕ’ ਨਾਲ ਜੁੜੀਆਂ ਹਿਬਾ ਨਵਾਬ ਨੇ ਦੱਸੀਆਂ ਦਿਲਚਸਪ ਗੱਲਾਂ

ਮੁੰਬਈ (ਬਿਊਰੋ)– ਸਟਾਰ ਪਲੱਸ ਬੇਮਿਸਾਲ ਸਮੱਗਰੀ ਪ੍ਰਦਾਨ ਕਰਨ ਤੇ ਅਣਚਾਹੇ ਖ਼ੇਤਰ ’ਚ ਉੱਦਮ ਕਰਨ ਲਈ ਜਾਣਿਆ ਜਾਂਦਾ ਹੈ। ਹੁਣ ਇਹ ਨਵਾਂ ਸ਼ੋਅ ‘ਝਨਕ’ ਲੈ ਕੇ ਆ ਰਿਹਾ ਹੈ, ਜਿਸ ’ਚ ਇਹ ਉਮੀਦਾਂ ਤੇ ਸੁਪਨਿਆਂ ਨਾਲ ਭਰੀ ਇਕ ਮੁਟਿਆਰ ਦੀ ਕਹਾਣੀ ਬਿਆਨ ਕਰੇਗਾ।

ਇਹ ਖ਼ਬਰ ਵੀ ਪੜ੍ਹੋ : 6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ

ਤੁਹਾਨੂੰ ਦੱਸ ਦੇਈਏ ਕਿ ਹਿਬਾ ਨਵਾਬ ‘ਝਨਕ’ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ‘ਝਨਕ’ ਇਕ ਛੋਟੀ ਲੜਕੀ ਦੀ ਕਹਾਣੀ ਹੈ, ਜੋ ਗਰੀਬੀ ’ਚ ਵੱਡੀ ਹੁੰਦੀ ਹੈ ਪਰ ਡਾਂਸਰ ਬਣਨ ਦਾ ਸੁਪਨਾ ਲੈਂਦੀ ਹੈ।

ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਦਾ ਫ਼ੈਸਲਾ ਕਰਦੀ ਹੈ ਪਰ ਉਸ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਦੇ ਕਾਰਨ ਉਸ ਦੀ ਜ਼ਿੰਦਗੀ ਉਲਟ ਗਈ ਹੈ। ਲੀਨਾ ਗੰਗੋਪਾਧਿਆਏ ਵਲੋਂ ਨਿਰਮਿਤ ‘ਝਨਕ’ 20 ਨਵੰਬਰ ਤੋਂ ਸੋਮਵਾਰ ਤੋਂ ਐਤਵਾਰ ਰਾਤ 10.30 ਵਜੇ ਸਟਾਰ ਪਲੱਸ ’ਤੇ ਪ੍ਰਸਾਰਿਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News