ਟਾਈਗਰ ਸ਼ਰਾਫ ਦੀ ਫ਼ਿਲਮ ‘ਹੀਰੋਪੰਤੀ 2’ ਸਿਨੇਮਾਘਰਾਂ ਤੋਂ ਬਾਅਦ OTT 'ਤੇ 27 ਮਈ ਨੂੰ ਰਿਲੀਜ਼ ਹੋਵੇਗੀ

Thursday, May 26, 2022 - 05:27 PM (IST)

ਟਾਈਗਰ ਸ਼ਰਾਫ ਦੀ ਫ਼ਿਲਮ ‘ਹੀਰੋਪੰਤੀ 2’ ਸਿਨੇਮਾਘਰਾਂ ਤੋਂ ਬਾਅਦ OTT 'ਤੇ 27 ਮਈ ਨੂੰ ਰਿਲੀਜ਼ ਹੋਵੇਗੀ

ਬਾਲੀਵੁੱਡ ਡੈਸਕ: ਟਾਈਗਰ ਸ਼ਰਾਫ਼ ਦੀ ਫ਼ਿਲਮ ‘ਹੀਰੋਪੰਤੀ 2’ ਹਾਲ ਹੀ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਸਕ੍ਰੀਨ ਤੋਂ ਬਾਅਦ ਫ਼ਿਲਮ ਹੁਣ OTT ਪਲੇਟਫ਼ਾਰਮ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕਰਨ ਲਈ ਤਿਆਰ ਹੈ। ‘ਹੀਰੋਪੰਤੀ 2’ ਕੱਲ 27 ਮਈ ਨੂੰ OTT ਪਲੇਟਫਾਰਮ Amazon Prime 'ਤੇ ਰਿਲੀਜ਼ ਹੋਵੇਗੀ।

PunjabKesari

ਇਹ ਵੀ ਪੜ੍ਹੋ: ਟੈਕਸਾਸ ਸਕੂਲ ਗੋਲੀਬਾਰੀ ਮਾਮਲੇ 'ਚ ਪ੍ਰਿਅੰਕਾ ਚੋਪੜਾ ਦਾ ਬਿਆਨ, ਕਿਹਾ -‘ਸਿਰਫ਼ ਸ਼ਰਧਾਂਜਲੀ ਦੇਣ ਨਾਲ ਕੰਮ ਨਹੀਂ ਚਲੇਗਾ’

ਟਾਈਗਰ ਸ਼ਰਾਫ਼ ਨੇ ਕਿਹਾ,‘‘ਹੀਰੋਪੰਤੀ 2’ ਇਕ ਸੰਪੂਰਨ ਮਨੋਰੰਜਨ ਹੈ ਅਤੇ ਮੈਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਫ਼ਿਲਮ ਦੇ ਡਿਜੀਟਲ ਪ੍ਰੀਮੀਅਰ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਦੁਨੀਆ ਭਰ ਦੇ ਫ਼ਿਲਮ ਪ੍ਰੇਮੀਆਂ ਤੱਕ ਪਹੁੰਚਣ ’ਚ ਸਾਡੀ ਮਦਦ ਕਰਦਾ ਹੈ। ਬਹੁਤ ਸਾਰੇ ਐਕਸ਼ਨ, ਰੋਮਾਂਸ ਅਤੇ ਟਵਿਸਟ ਐਂਡ ਟਰਨ ਨਾਲ ਭਰਪੂਰ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਆਨੰਦ ਮਿਲੇਗਾ। ਮੈਨੂੰ ਫ਼ਿਲਮ ’ਚ ਕੰਮ ਕਰਨ ਦਾ ਬਹੁਤ ਮਜ਼ਾ ਆਇਆ ਹੈ। ਖ਼ਾਸ ਤੌਰ ’ਤੇ ਐਕਸ਼ਨ ਸੀਨ ਅਤੇ ਮੈਂ ਉਤਸ਼ਾਹਿਤ ਹਾਂ ਕਿ ਦੁਨੀਆ ਭਰ ’ਚ ਮੇਰੇ ਪ੍ਰਸ਼ੰਸਕ ਹੁਣ ਆਪਣੇ ਘਰ ’ਚ ਆਰਾਮ ਨਾਲ ਫ਼ਿਲਮ ਦਾ ਆਨੰਦ ਲੈ ਸਕਦੇ ਹਨ।’

PunjabKesari

ਉੱਥੇ ਫ਼ਿਲਮ ਸਟਾਰ ਤਾਰਾ ਸੁਤਾਰੀਆ ਨੇ ਕਿਹਾ ਕਿ ,‘ਹੀਰੋਪੰਤੀ 2 ਐਕਸ਼ਨ, ਡਰਾਮਾ ,ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਹੈ। ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਇਸ ਨੂੰ ਪਸੰਦ ਕਰਨਗੇ। ਅਸੀਂ ਦੁਨੀਆ ਦੇ ਕਈ ਦੇਸ਼ਾਂ ’ਚ ਫ਼ਿਲਮਾਂ ਬਣਾਈਆ ਹਨ ਅਤੇ ਇਸ ਨੂੰ ਮਹਾਮਾਰੀ ਦੇ ਦੌਰਾਨ ਸ਼ੂਟ ਕੀਤਾ ਜੋ ਸਾਡੇ ਸਾਰਿਆਂ ਲਈ ਵੱਖਰਾ ਅਨੁਭਵ ਸੀ।

ਇਹ ਵੀ ਪੜ੍ਹੋ: ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ, ਦੋਵਾਂ ਨੇ ਲੋਕਾਂ ਨੂੰ ਕੀਤਾ ਦਿਵਾਨਾ

ਮੈਂ ਇਸਨੂੰ 27 ਮਈ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ਵੱਰਗੀ ਇਕ ਸ਼ਾਨਦਾਰ ਸਟ੍ਰੀਮਿੰਗ ਸੇਵਾ ’ਤੇ ਸਾਂਝਾ ਕਰਨ ਦੇ ਯੋਗ ਹੋਣ ਦੀ ਉਮੀਦ ਕਰਦਾ ਹਾਂ।’ਦੱਸ ਦੇਈਏ ਕਿ ‘ਹੀਰੋਪੰਤੀ 2’ ਦਾ ਨਿਰਦੇਸ਼ਨ ਅਹਿਮਦ ਖ਼ਾਨ ਨੇ ਕੀਤਾ ਹੈ ਅਤੇ ਫ਼ਿਲਮ ਨੂੰ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ।


author

Anuradha

Content Editor

Related News