‘ਹੀਰੋਪੰਤੀ 2’ ਦੇ ਸੰਗੀਤ ਪ੍ਰੋਗਰਾਮ ’ਚ ਏ. ਆਰ. ਰਹਿਮਾਨ ਕਰਨਗੇ ਲਾਈਵ ਪ੍ਰਫਾਰਮ

Friday, Mar 25, 2022 - 11:03 AM (IST)

‘ਹੀਰੋਪੰਤੀ 2’ ਦੇ ਸੰਗੀਤ ਪ੍ਰੋਗਰਾਮ ’ਚ ਏ. ਆਰ. ਰਹਿਮਾਨ ਕਰਨਗੇ ਲਾਈਵ ਪ੍ਰਫਾਰਮ

ਮੁੰਬਈ (ਬਿਊਰੋ)– ਸੰਗੀਤ ਉਸਤਾਦ ਏ. ਆਰ. ਰਹਿਮਾਨ ਸਾਜਿਦ ਨਾਡਿਆਡਵਾਲਾ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ‘ਹੀਰੋਪੰਤੀ 2’ ਦੇ ਸਭ ਤੋਂ ਵੱਡੇ ਸੰਗੀਤ ਪ੍ਰੋਗਰਾਮ ਲਈ ਲਾਈਵ ਪ੍ਰਦਰਸ਼ਨ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਫ਼ਿਲਮ ’ਚ ਅਦਾਕਾਰ ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਲੀਡ ਰੋਲ ’ਚ ਹਨ। ਆਸਕਰ ਜੇਤੂ ਸੰਗੀਤਕਾਰ ਆਉਣ ਵਾਲੇ ਹਫ਼ਤੇ ’ਚ ਮੁੰਬਈ ਦੇ ਪਸੰਦੀਦਾ ਮਲਟੀਪਲੈਕਸ ’ਚੋਂ ਇਕ ’ਚ ਐਕਸ਼ਨ ਫਲਿੱਕ ਦੇ ਪਹਿਲੇ ਗਾਣੇ ’ਤੇ ਲਾਈਵ ਪ੍ਰਦਰਸ਼ਨ ਕਰਨਗੇ।

ਦਿਲਚਸਪ ਗੱਲ ਇਹ ਹੈ ਕਿ ਸੰਗੀਤ ਪ੍ਰੋਗਰਾਮ ’ਚ ਫ਼ਿਲਮ ਦੀ ਆਨ-ਸਕਰੀਨ ਜੋਡ਼ੀ ਟਾਈਗਰ ਤੇ ਤਾਰਾ ਵੀ ਰਹਿਮਾਨ ਦੀ ਧੁਨ ’ਤੇ ਪ੍ਰਫਾਰਮ ਕਰਨਗੇ। ਰਹਿਮਾਨ ਦਾ ਤਾਲਾਬੰਦੀ ਤੋਂ ਬਾਅਦ ਦਾ ਪਹਿਲਾ ਲਾਈਵ ਆਨ ਗਰਾਊਂਡ ਪ੍ਰਫਾਰਮੈਂਸ ਹੋਵੇਗਾ।

‘ਹੀਰੋਪੰਤੀ 2’ 29 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਅਹਿਮਦ ਖ਼ਾਨ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਰਜਤ ਅਰੋੜਾ ਨੇ ਲਿਖੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News