ਅਭਿਨੇਤਰੀ ਤੋਂ ਹੁਣ ਇਹ ਕੀ ਬਣ ਗਈ ਹੈ ਸੰਨੀ ਲਿਓਨ, ਵੀਡੀਓ ਦੇਖ ਖੁਦ ਜਾਣ ਜਾਓਗੇ

Sunday, Aug 16, 2015 - 03:13 PM (IST)

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਇਕ ਵਾਰ ਮੁੜ ਚਰਚਾ ਵਿਚ ਆ ਗਈ ਹੈ ਪਰ ਉਹ ਫਿਲਮ ''ਚ ਆਪਣੇ ਕਿਸੇ ਰੋਲ ਕਾਰਨ ਨਹੀਂ, ਸਗੋਂ ਹਾਲ ਹੀ ''ਚ ਜਾਰੀ ਹੋਈ ਇਕ ਵੀਡੀਓ ਦੇ ਚਲਦਿਆਂ ਸੁਰਖੀਆਂ ਵਿਚ ਬਣੀ ਹੋਈ ਹੈ। ਅਸਲ ''ਚ ਬਾਲੀਵੁੱਡ ਦੇ ਸਿਤਾਰਿਆਂ ਵਿਚਾਲੇ ਬੇਹੱਦ ਪ੍ਰਸਿੱਧ ਡਬਸਮੈਸ਼ ਦੇ ਮੈਦਾਨ ਵਿਚ ਹੁਣ ਸੰਨੀ ਲਿਓਨ ਵੀ ਉਤਰ ਗਈ ਹੈ।

ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਕਈ ਤਸਵੀਰਾਂ ਪੋਸਟ ਕਰਨ ਵਾਲੀ ਸੰਨੀ ਨੇ ਹੁਣ ਡਬਸਮੈਸ਼ ''ਤੇ ਆਪਣਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ''ਚ ਸੰਨੀ ਪ੍ਰਸਿੱਧ ਰੈਪ ਸਿੰਗਰ ਟੁਪੈਕ ਦੇ ਗੀਤ ''ਤੇ ਰੈਪ ਕਰਦੀ ਨਜ਼ਰ ਆ ਰਹੀ ਹੈ। ਸੰਨੀ ਨੂੰ ਇਸ ਰੂਪ ''ਚ ਦੇਖ ਕੇ ਉਸ ਦੇ ਫੈਨਜ਼ ਵੀ ਕਾਫੀ ਖੁਸ਼ ਹਨ। ਦੱਸਣਯੋਗ  ਹੈ ਕਿ ਸੁਪਰਸਟਾਰ ਸਲਮਾਨ ਖਾਨ, ਸ਼ਾਹਰੁਖ ਖਾਨ ਤੋਂ ਲੈ ਕੇ ਆਲੀਆ ਭੱਟ, ਸੋਨਾਕਸ਼ੀ ਸਿਨ੍ਹਾ ਤਕ ਡਬਸਮੈਸ਼ ਵੀਡੀਓ ਜਾਰੀ ਕਰ ਚੁੱਕੇ ਹਨ।


Related News