ਮਥੁਰਾ 'ਚ 'ਰਾਸ ਮਹਾਉਤਸਵ' ਦੌਰਾਨ ਰਾਧਾ ਬਣ ਕੇ ਹੇਮਾ ਮਾਲਿਨੀ ਨੇ ਕੀਤਾ ਨ੍ਰਿਤ, ਤਸਵੀਰਾਂ ਵਾਇਰਲ
11/11/2022 11:59:10 AM

ਮੁੰਬਈ- ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਬੁੱਧਵਾਰ ਨੂੰ 'ਰਾਸ ਮਹੋਤਸਵ' ਦਾ ਆਯੋਜਨ ਕੀਤਾ ਗਿਆ। ਇਸ 'ਰਾਸ ਮਹੋਤਸਵ' 'ਚ ਭਾਜਪਾ ਸੰਸਦ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਨ੍ਰਿਤ ਕੀਤਾ। ਬ੍ਰਜ ਕਾਰਤਿਕ ਰਾਸ ਮਹੋਤਸਵ ਪ੍ਰੋਗਰਾਮ ਦਾ ਆਯੋਜਨ ਜਵਾਹਰ ਬਾਗ ਵਿਖੇ ਬ੍ਰਜ ਰਾਜ ਉਤਸਵ ਤਹਿਤ ਕਰਵਾਇਆ ਗਿਆ।
ਇਸ ਦੌਰਾਨ ਕਈ ਝਲਕੀਆਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰਾਸ ਮਹੋਤਸਵ ’ਚ ਹੇਮਾ ਮਾਲਿਨੀ ਦੀ ਰਾਧਾ ਦੇ ਰੂਪ ਦੀ ਬਹੁਤ ਚਰਚਾ ਹੋਈ ਹੈ।
ਇਹ ਵੀ ਪੜ੍ਹੋ- ਦੀਪਿਕਾ ਪਤੀ ਰਣਵੀਰ ਨਾਲ ਸਟਾਈਲਿਸ਼ ਲੁੱਕ 'ਚ GQ AWARDS ਪਹੁੰਚੀ, ਜੋੜੇ ਨੇ ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪੋਜ਼
ਅਦਾਕਾਰਾ ਹੇਮਾ ਮਾਲਿਨੀ ਨੇ ਰਾਧਾ ਬਣ ਕੇ ਨ੍ਰਿਤ ਕੀਤਾ। ਲੁੱਕ ਦੀ ਗੱਲ ਕਰੀਏ ਤਾਂ ਰੇਮਾ ਲਹਿੰਗੇ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ।
ਹੇਮਾ ਮਾਲਿਨੀ ਨੇ ਮਿਨੀਮਲ ਮੇਕਅੱਪ, ਲਾਲ ਲਿਪਸਟਿਕ, ਮਾਂਗ ਟਿੱਕਾ, ਜਿਊਲਰੀ ਨਾਲ ਰਾਧਾ ਬਣੀ ਹੇਮਾ ਦੀ ਲੁੱਕ ਪਰਫੈਕਟ ਲੱਗ ਰਹੀ ਸੀ।
ਹੇਮਾ ਮਾਲਿਨੀ ਨੇ ਇਹ ਤਸਵੀਰਾਂ ਆਪਣੇ ਇੰਸਟਾ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਆਪਣੇ ਡਾਂਸ ਪ੍ਰਦਰਸ਼ਨ ਦੀਆਂ ਕੁਝ ਸ਼ਾਨਦਾਰ ਝਲਕੀਆਂ ਵੀ ਪੋਸਟ ਕੀਤੀਆਂ ਹਨ।
ਇਸ ਦੇ ਨਾਲ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਕਾਸਟ ਅਤੇ ਦਰਸ਼ਕਾਂ ਦੋਵਾਂ ਨੇ ਸ਼ੋਅ ਨੂੰ ਪ੍ਰਭਾਵਿਤ ਕੀਤਾ। ਅਸੀਂ ਸਾਰੇ ਖੁਦ ਸੂਤਰਦਾਰ ਦੇ ਜਾਦੂਈ ਜਾਦੂ ’ਚ ਸੀ - ਭਗਵਾਨ ਕ੍ਰਿਸ਼ਨ ਜੀ ਜੋ ਪੂਰੇ ਪ੍ਰਦਰਸ਼ਨ ਦੌਰਾਨ ਸਾਡੇ ਨਾਲ ਰਹੇ। ਜੈ ਸ਼੍ਰੀ ਕ੍ਰਿਸ਼ਨ! ਰਾਧੇ ਰਾਧੇ! ਸਮਾਗਮ ਦੀਆਂ ਤਸਵੀਰਾਂ ਰਾਧਾ ਰਾਸ ਬਿਹਾਰੀ, 9ਵੀਂ ਸ਼ਾਮ।’
ਇਹ ਵੀ ਪੜ੍ਹੋ- ‘ਦਿ ਕਸ਼ਮੀਰ ਫ਼ਾਈਲਜ਼’ ਦੇ ਬਾਅਦ ਹੁਣ ‘ਦਿ ਵੈਕਸੀਨ ਵਾਰ’ ਲੈ ਕੇ ਆਉਣਗੇ ਵਿਵੇਕ ਅਗਨੀਹੋਤਰੀ, ਜਾਣੋ ਰਿਲੀਜ਼ ਡੇਟ
ਹੇਮਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਆਖ਼ਰੀ ਵਾਰ ਫ਼ਿਲਮ ਸ਼ਿਮਲਾ ਮਿਰਚੀ (2020) ’ਚ ਨਜ਼ਰ ਆਈ ਸੀ।